ਸੌਹਰੇ , ਨਨਦਾਂ ਤੇ ਨਣਦੋਈਆਂ ਖਿਲਾਫ ਅਮਾਨਤ ਵਿੱਚ ਖਿਆਨਤ ਤੇ ਠੱਗੀ ਦਾ ਕੇਸ ਦਰਜ
ਬਰਨਾਲਾ ਪੁਲਿਸ ਕਰਦੀ ਰਹੀ ਟਾਲਮਟੌਲ, ਹਰਿਆਣਾ ਦੇ ਮੁਰਥਲ ਥਾਣੇ ਚ, ਹੋਇਆ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 10 ਜੁਲਾਈ 2020
ਆਪਣੇ ਪੁੱਤਰ ਦੀ ਸੜਕ ਹਾਦਸੇ ਚ, ਹੋਈ ਮੌਤ ਤੋਂ ਬਾਅਦ ਵਿਧਵਾ ਨੂੰਹ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਕੇ 2 ਬੱਚਿਆਂ ਸਣੇ ਘਰੋਂ ਕੱਢ ਦੇਣ ਅਤੇ ਉਨਾਂ ਦੇ ਹਿੱਸੇ ਦੀ ਚੱਲ ਅਚੱਲ ਜਾਇਦਾਦ ਹੜੱਪ ਕਰਨ ਵਾਲੇ ਵਿਧਵਾ ਦੇ ਸਹੁਰੇ ਪਰਿਵਾਰ ਦੇ ਖਿਲਾਫ ਹਰਿਆਣਾ ਦੇ ਜਿਲ੍ਹਾ ਸੋਨੀਪਤ ਦੇ ਥਾਣਾ ਮੁਰਥਲ ਦੀ ਪੁਲਿਸ ਨੇ ਦੋਸ਼ੀਆਂ ਵਿਰੁੱਧ ਅਪਰਾਧਿਕ ਸਾਜਿਸ਼ ਰਚ ਕੇ ਠੱਗੀ ,ਅਮਾਨਤ ਵਿੱਚ ਖਿਆਨਤ,ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਜੁਰਮ ਤਹਿਤ ਕੇਸ ਦਰਜ਼ ਕੀਤਾ ਹੈ। ਦੋਸ਼ੀਆਂ ਚ, ਬਰਨਾਲਾ ਦੀ ਇੱਕ ਸਾਬੁਨ ਦੀ ਪ੍ਰਸਿੱਧ ਫਰਮ ਵਾਲਿਆਂ ਦਾ ਨਾਮ ਵੀ ਬੋਲਦਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਿਧਵਾ ਔਰਤ ਮੀਨੂੰ ਗੋਇਲ ਪਤਨੀ ਸਵ . ਰੋਹਿਤ ਗੋਇਲ ਨਿਵਾਸੀ ਮਰੁਥਲ ਜਿਲਾ ਸੋਨੀਪਤ ( ਹਰਿਆਣਾ ) ਨੇ ਦੱਸਿਆ ਕਿ ਉਸਦਾ ਵਿਆਹ 26 ਜੁਲਾਈ 2009 ਨੂੰ ਹੋਇਆ ਸੀ । ਜਿਸ ਦੇ ਬਾਅਦ ਸਾਲ 2012 ਵਿੱਚ ਇੱਕ ਸੜਕ ਦੁਰਘਟਨਾ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਸੀ । ਜਿਸ ਤੋਂ ਉਸਦੇ 2 ਬੱਚੇ ਇੱਕ ਪੁੱਤਰ ਅਤੇ ਇੱਕ ਧੀ ਹਨ । ਪਰ ਸਮਾਂ ਗੁਜ਼ਰਨ ਦੇ ਬਾਦ ਉਸਦੇ ਸਹੁਰੇ ਪਰਿਵਾਰ ਨੂੰ ਉਹ ਅਤੇ ਉਸਦੇ ਬੱਚੇ ਬੋਝ ਲੱਗਣ ਲੱਗ ਗਏ ਅਤੇ ਉਨਾਂ ਨੇ ਮਨ ਵਿੱਚ ਪੈਦਾ ਹੋਏ ਲਾਲਚ ਵੱਸ ਉਸ ਦੇ ਪਤੀ ਦੁਆਰਾ ਛੱਡੀ ਜਾਇਦਾਦ ,ਸੋਨੇ ਦੇ ਜੇਵਰਾਤ,ਐਫ . ਡੀ ਅਤੇ ਮੌਤ ਤੋਂ ਬਾਅਦ ਮਿਲੀ ਬੀਮੇ ਦੀ ਰਾਸ਼ੀ ਧੋਖੇ ਨਾਲ ਹੜੱਪ ਲਈ ਅਤੇ ਉਸਨੂੰ ਮਾਰ ਕੁੱਟ ਕਰਦੇ ਹੋਏ ਬੱਚਿਆਂ ਸਮੇਤ ਘਰ ਤੋਂ ਕੱਢ ਦਿੱਤਾ । ਜਿਨਾਂ ਦੇ ਵਿਰੁੱਧ ਐਫ . ਆਰ . ਆਈ ਨੰ . 201 , ਤਾਰੀਖ਼ 8 -7 -2020 ਅੰਡਰ ਸੈਕਸ਼ਨ ਆਈ . ਪੀ . ਸੀ ਦੀ ਧਾਰਾ 120ਬੀ , 406 , 420 , 506 ਪੁਲਿਸ ਥਾਣਾ ਮਰੂਥਲ ਜਿਲਾ ਸੋਨੀਪਤ ( ਹਰਿਆਣਾ ) ਵਿੱਚ ਵਿਨੋਦ ਕੁਮਾਰ ਨਿਵਾਸੀ ਸੋਨੀਪਤ , ਅਤੁਲ ਸਿੰਗਲਾ , ਨੀਰੂ ਸਿੰਗਲਾ ਪਤਨੀ ਅਤੁਲ ਸਿੰਗਲਾ ਨਿਵਾਸੀ ਬਰਨਾਲਾ ,ਕਮਲ , ਭਾਰਤੀ ਨਿਵਾਸੀ ਪਟਿਆਲਾ ਦੇ ਵਿਰੁੱਧ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਦੁਆਰਾ ਦੋਸ਼ੀਆਂ ਦੀ ਭਾਲ ਵਿਚ ਵੱਡੇ ਪੱਧਰ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੀਨੂੰ ਗੋਇਲ ਨੇ ਦੱਸਿਆ ਕਿ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਿੱਚ ਉਸਦੇ ਸਹੁਰੇ, ਦੋਵੇਂ ਨਨਦਾਂ , ਦੋਵੇਂ ਨਨਦੋਈਆਂ ਦੀ ਅਹਿਮ ਭੂਮਿਕਾ ਹੈ । ਜਿੰਨਾਂ ਨੇ ਧੋਖੇ ਨਾਲ ਉਸਦੀ ਸਾਰੀ ਜਾਇਦਾਦ ਹੜੱਪ ਕਰ ਲਈ । ਵਰਨਣਯੋਗ ਹੈ ਕਿ ਪੀੜਤ ਲੜਕੀ ਨੇ ਕੁਝ ਦਿਨ ਪਹਿਲਾਂ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਵਾਉਣ ਲਈ ਐਸਐਸਪੀ ਬਰਨਾਲਾ ਦੇ ਕੋਲ ਵੀ ਸ਼ਿਕਾਇਤ ਕੀਤੀ ਸੀ। ਪਰੰਤੂ ਐਸਐਸਪੀ ਗੋਇਲ ਨੇ ਦੋਸ਼ੀ ਧਿਰ ਨੂੰ 2 ਘੰਟੇ ਆਪਣੇ ਦਫਤਰ ਅੰਦਰ ਏਸੀ ਰੂਮ ਚ, ਬਿਨਾਈ ਰੱਖਿਆ ਸੀ ਅਤੇ ਪੀੜਤ ਲੜਕੀ ਅਤੇ ਉਸ ਦੀ ਮੱਦਦ ਤੇ ਪਹੁੰਚੀ ਸ਼ਹਿਰ ਦੀ ਕਰੀਮ ਨੂੰ 2 ਘੰਟੇ ਗਰਮੀ ਚ, ਹੀ 2 ਘੰਟੇ ਬਾਹਰ ਖੜ੍ਹੇ ਕਰੀ ਰੱਖਿਆ ਸੀ। ਇਨ੍ਹਾਂ ਹੀ ਨਹੀਂ ਐਸਐਸਪੀ ਗੋਇਲ ਨੇ ਨਿੱਜੀ ਦਿਲਚਸਪੀ ਲੈਂਦੇ ਹੋਏ ਕੇਸ ਦਰਜ਼ ਕਰਨ ਦੀ ਬਜਾਏ ਦੋਵਾਂ ਧਿਰਾਂ ਚ, ਸਮਝੌਤੇ ਲਈ ਇੱਕ ਕਮੇਟੀ ਕਾਇਮ ਕਰ ਦਿੱਤੀ ਸੀ। ਬਰਨਾਲਾ ਪੁਲਿਸ ਦੇ ਇਸ ਤਰਾਂ ਦੇ ਰਵੱਈਏ ਤੋਂ ਤੰਗ ਆਈ ਪੀੜਤ ਧਿਰ ਨੇ ਲੜਕੀ ਦੇ ਸੌਹਰੇ ਘਰ ਦੇ ਇਲਾਕੇ ਅੰਦਰ ਹੀ ਕੇਸ ਦਰਜ਼ ਕਰਵਾਉਣ ਦੀ ਠਾਣ ਲਈ। ਜਿਸ ਤੋਂ ਬਾਅਦ 8 ਜੁਲਾਈ ਨੂੰ ਮੁਰਥਲ ਥਾਣੇ ਚ, ਦੋਸ਼ੀਆਂ ਖਿਲਾਫ ਕੇਸ ਦਰਜ਼ ਕਰ ਦਿੱਤਾ।