ਹਰਿੰਦਰ ਨਿੱਕਾ, ਬਠਿੰਡਾ 26 ਦਸੰਬਰ 2024
ਜਿਲ੍ਹੇ ਦੇ ਇੱਕ ਥਾਣੇ ‘ਚ ਤਾਇਨਾਤ ਐਸ.ਆਈ. ਮੋਹਨਦੀਪ ਸਿੰਘ ਨੂੰ ਫੋਨ ਆਇਆ ਕਿ ਉਨ੍ਹਾਂ ਨਾਲ ਐਮ.ਐਲ.ਏ. ਸਾਹਿਬ ਗੱਲ ਕਰਨਗੇ । ਪੜਤਾਲ ਕਰਨ ਤੋਂ ਬਾਅਦ ਭੇਦ ਖੁੱਲ੍ਹਿਆ ਕਿ ਫੋਨ ਤੇ ਗੱਲਬਾਤ ਕਰਨ ਵਾਲਾ ਕੋਈ ਐਮ.ਐਲ.ਏ. ਨਹੀਂ ਸੀ। ਪੁਲਿਸ ਨੇ ਐਸ.ਆਈ. ਦੇ ਬਿਆਨ ਪਰ, ਜਾਹਿਰ ਕਰਦਾ ਐਮ.ਐਲ.ਏ ਖਿਲਾਫ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਥਾਣਾ ਨੇਹੀਆਵਾਲਾ ਵਿਖੇ ਦਰਜ ਐਫ.ਆਈ.ਆਰ. ਅਨੁਸਾਰ ਐਸ ਆਈ ਮੋਹਨਦੀਪ ਸਿੰਘ ਆਪਣੇ ਸਾਥੀ ਪੁਲਿਸ ਮੁਲਾਜਮਾਂ ਸਮੇਤ ਗੋਨਿਆਣਾ ਮੰਡੀ ਡਿਊਟੀ ਪਰ ਹਾਜਰ ਸੀ,ਤਾਂ ਉਸ ਨੂੰ ਮੋਬਾਇਲ ਨੰਬਰ 91506-30006 ਤੋਂ ਇੱਕ ਕਾਲ ਆਈ ਕਿ ਐਮ.ਐਲ.ਏ. ਸਾਹਿਬ ਤੁਹਾਡੇ ਨਾਲ ਗੱਲ ਕਰਨਗੇ । ਜਾਹਿਰ ਕਰਦਾ ਐਮ.ਐਲ.ਏ. ਨਾਲ ਹੋਈ ਗੱਲਬਾਤ ਉਪਰੰਤ ਕੀਤੀ ਤਹਿਕੀਕਾਤ ਤੋਂ ਪਤਾ ਲੱਗਿਆ ਕਿ ਉਕਤ ਦੋਸ਼ੀ ਨੇ ਆਪਣੇ ਆਪ ਨੂੰ ਐਮ.ਐਲ.ਏ ਦੱਸ ਕੇ ਹੀ ਗੱਲ ਕੀਤੀ ਸੀ । ਮਾਮਲੇ ਦੇ ਤਫਤੀਸ਼ ਅਧਿਕਾਰੀ ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਐਸ.ਆਈ. ਮੋਹਨਦੀਪ ਸਿੰਘ ਦੇ ਬਿਆਨ ਪਰ,ਨਾਮਜ਼ਦ ਦੋਸ਼ੀ ਹਰਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਕੋਠੇ ਬਾਬਾ ਜੀਵਨ ਸਿੰਘ ਵਾਲਾ ਕਲੋਨੀਆ, ਦਾਨ ਸਿੰਘ ਵਾਲਾ ਦੇ ਖਿਲਾਫ ਅਧੀਨ ਜੁਰਮ 204, 221 ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।