ਨਸ਼ੇੜੀ ਨੇ ਸਿਵਿਆਂ ਦੇ ਰਾਹ ਤੋਰਿਆ ਇੱਕ ਗੱਭਰੂ ਜੁਆਨ…..

Advertisement
Spread information

ਹਰਿੰਦਰ ਨਿੱਕਾ, ਬਰਨਾਲਾ 1 ਨਵੰਬਰ 2024

     ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦਾ ਸਮਾਨ ਲੈ ਕੇ ਪਰਤ ਰਹੇ ਇੱਕ ਗੱਭਰੂ ਨੂੰ ਇੱਕ ਨਸ਼ੇੜੀ ਕਾਰ ਡਰਾਇਵਰ ਨੇ ਸਿਵਿਆਂ ਦੇ ਰਾਹ ਤੋਰ ਕੇ,ਉਸ ਦੇ ਘਰ ‘ਚ ਹਨ੍ਹੇਰ ਪਾ ਕੇ , 5 ਜਣਿਆਂ ਨੂੰ ਹੋਰ ਹਸਪਤਾਲ ਵੀ ਪਹੁੰਚਾ ਦਿੱਤਾ। ਪੁਲਿਸ ਨੇ ਹਾਦਸੇ ਦੇ ਨਾਮਜ਼ਦ ਦੋਸ਼ੀ ਖਿਲਾਫ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀੇ ।                                                                   ਹਾਦਸੇ ਦੀ ਜਾਣਕਾਰੀ ਦਿੰਦਿਆਂ ਜਗਦੀਸ਼ ਪੁੱਤਰ ਮੁਨੇਸਰ ਵਾਸੀ ਮਦਰਹਵਾ, ਬਲਾਕ ਹਰੀਹਰ ਪੁਰਾਣੀ ਗਰਾਮ ਚਹਿਲਵਾ, ਜਿਲਾ ਸ਼ਰਾਬਸਤੀ ਉੱਤਰ ਪ੍ਰਦੇਸ਼ ਹਾਲ ਆਬਾਦ ਸਟਾਰ ਡਾਇਮੰਡ ਢਾਬਾ, ਬਠਿੰਡਾ ਰੋਡ ਨੇੜੇ ਆਉਟਲੈਟ ਹੰਡਿਆਇਆ ਨੇ ਦੱਸਿਆ ਕਿ ਮੈਂ ਸਟਾਰ ਡਾਇਮੰਡ ਢਾਬਾ ਹੰਡਿਆਇਆ ਵਿਖੇ ਨੌਕਰੀ ਕਰਦਾ ਹਾਂ ਅਤੇ ਮੇਰਾ ਬੇਟਾ ਰਵੀ ਕੁਮਾਰ ਵੀ ਮੇਰੇ ਨਾਲ ਹੀ ਢਾਬੇ ਤੇ ਕੰਮ ਕਰਦਾ ਸੀੇ। ਦੀਵਾਲੀ ਦਾ ਤਿਉਹਾਰ ਹੋਣ ਕਰਕੇ ਅਸੀਂ ਢਾਬੇ ਪਰ ਜਿੰਨ੍ਹੇ ਆਦਮੀ ਕੰਮ ਕਰਦੇ ਹਾਂ, ਅੱਧੀ ਛੁੱਟੀ ਕਰ ਦਿੱਤੀ ਸੀ। ਮੇਰੇ ਨਾਲ ਮੇਰਾ ਲੜਕਾ ਰਵੀ ਕੁਮਾਰ,ਲੋਕੁਸ਼ ਪੁੱਤਰ ਰਾਮਬਹਾਰ,ਤੇਜ ਰਾਮ ਪੁੱਤਰ ਕੁੱਲੂ ਰਾਮ ਅਤੇ ਵਿਨੋਦ ਕੁਮਾਰ ਪੁੱਤਰ ਕੁੰਨੇ ਲਾਲ ਵਾਸੀਅਨ ਮਦਰਹਵਾ ਉਕਤਾਨ ਸਟਾਰ ਡਾਇਮੰਡ ਢਾਬਾ ਤੋਂ ਪੈਦਲ ਚੱਲ ਕੇ ਦਿਵਾਲੀ ਦਾ ਸਮਾਨ ਲੈਣ ਲਈ ਸਟੈਡਰਡ ਚੌਕ ਹੰਡਿਆਇਆ ਆਏ ਸੀ। ਤਾਂ ਦੀਵਾਲੀ ਦਾ ਸਮਾਨ ਲੈ ਕਰ ਅਸੀ ਹੰਡਿਆਇਆ ਦੇ ਸਟੈਡਰਡ ਚੌਕ ਤੋਂ ਵਾਪਸ ਪੈਦਲ ਹੀ ਸਟਾਰ ਡਾਇਮੰਡ ਢਾਬੇ ਵੱਲ ਜਾ ਰਹੇ ਸੀ। 

Advertisement

     ਜਗਦੀਸ਼ ਨੇ ਦੱਸਿਆ ਕਿ ਜਦੋਂ ਅਸੀਂ ਸੀਐਨਜੀ ਪੈਟਰੋਲ ਪੰਪ ਪਾਸ ਪੁੱਜੇ ਤਾਂ ਇਹ ਚਾਰੋਂ ਲੜਕੇ ਨੌਜਵਾਨ ਹੋਣ ਕਾਰਨ ਮੈਥੋ ਕਰੀਬ 200 ਗਜ ਅੱਗੇ ਨਿਕਲ ਗਏ ਸੀ । ਜਦੋਂਕਿ ਮੈ ਬਜੁਰਗ ਹੋਣ ਕਰਕੇ ਇਨਾ ਦੇ ਪਿੱਛੇ-ਪਿੱਛੇ ਜਾ ਰਿਹਾ ਸੀ । ਜਦੋਂ ਇਹ ਰੋਡ ਪਰ ਬਣੇ ਸ਼ਰਾਬ ਦੇ ਠੇਕੇ ਤੋਂ ਥੋੜਾ ਅੱਗੇ ਹੀ ਪੁੱਜੇ ਸੀ ਤਾਂ ਇਕ ਕਾਰ ਨੰਬਰੀ PB 30 S 2291 ਰੰਗ ਸਿਲਵਰ ਮੇਰੇ ਕੋਲੋ ਬੜੀ ਤੇਜ ਰਫਤਾਰੀ ਨਾਲ ਲੰਘੀ, ਜਿਸ ਦੇ ਚਾਲਕ ਨੇ ਉਕਤ ਸਾਰੇ ਜਣਿਆਂ ਦੇ ਪਿੱਛੇ ਤੋਂ ਰੋਡ ਪਰ ਜਾ਼ਂਦੇ ਮੋਟਰਸਾਇਕਲ ਪਰ ਸਵਾਰ ਦੋ ਨੌਜਵਾਨਾਂ ਨੂੰ ਵਿੱਚ ਬੜੀ ਹੀ ਲਾਪਰਵਾਹੀ ਤੇ ਤੇਜ ਰਫਤਾਰੀ ਨਾਲ ਮੇਰੇ ਦੇਖਦੇ-ਦੇਖਦੇ ਟੱਕਰ ਮਾਰੀ ਅਤੇ ਅੱਗੇ ਜਾਂਦੇ ਮੇਰੇ ਲੜਕੇ ਅਤੇ ਮੇਰੇ ਪਿੰਡ ਦੇ ਲੜਕਿਆ ਵਿੱਚ ਜੋ ਸੜਕ ਦੇ ਨਾਲ ਕੱਚੀ ਥਾਂ ਵਿੱਚ ਪੈਦਲ ਜਾ ਰਹੇ ਸੀ, ਪਿੱਛੋਂ ਦੀ ਚਾਰੇ ਲੜਕਿਆ ਵਿੱਚ ਟੱਕਰ ਮਾਰੀੇ। ਜਿਸ ਨਾਲ ਮੋਟਰਸਾਇਕਲ ਵਾਲੇ ਦੋ ਨੌਜਵਾਨ ਅਤੇ ਮੇਰੇ ਲੜਕੇ ਅਤੇ ਮੇਰੇ ਪਿੰਡ ਦੇ ਲੜਕਿਆ ਦੇ ਕਾਫੀ ਗੰਭੀਰ ਸੱਟਾ ਲੱਗੀਆਂ। ਜਿਨਾ ਨੂੰ ਮੈ ਗੱਡੀ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾ ਦਿੱਤਾ ਸੀ। ਜਿੱਥੇ ਮੇਰੇ ਲੜਕੇ ਰਵੀ ਦੀ ਦੋਰਾਨੇ ਇਲਾਜ ਮੌਤ ਹੋ ਗਈ ਅਤੇ ਬਾਕੀਆ ਨੂੰ ਅੱਗੇ ਫਰੀਦਕੋਟ ਰੈਫਰ ਕਰ ਦਿੱਤਾ। ਮੈਨੂੰ ਪਤਾ ਲੱਗਾ ਹੈ ਕਿ ਕਾਰ ਨੂੰ ਗਗਨਦੀਪ ਸਿੰਘ ਪੁੱਤਰ ਰੂਪ ਸਿੰਘ ਵਾਸੀ ਭਾਈ ਮਤੀ ਦਾਸ ਨਗਰ, ਬਠਿੰਡਾ ਚਲਾ ਰਿਹਾ ਸੀ। ਜਿਸ ਦੇ ਨਾਲ ਕੰਡਕਟਰ ਸੀਟ ਪਰ ਇਕ ਹੋਰ ਨੌਜਵਾਨ ਵੀ ਬੈਠਾ ਸੀ।                                                  ਜਖਮੀਆਂ ‘ਚ ਲੋਕੁਸ਼ ਪੁੱਤਰ ਰਾਮਬਹਾਰ, ਤੇਜ਼ ਰਾਮ ਪੁੱਤਰ ਕੱਲੂ ਰਾਮ, ਵਿਨੋਦ ਕੁ੍ਮਾਰ ਪੁੱਤਰ  ਕੁੰਨੇ ਲਾਲ, ਕੁਲਦੀਪ ਸਿੰਘ ਪੁੱਤਰ  ਜੋਗਿੰਦਰ ਸਿੰਘ ਅਤੇ ਅਸ਼ਵਨੀ ਪੁੱਤਰ ਭੋਲਾ ਸਿੰਘ ਦੋਵੇਂ ਵਾਸੀ, ਪਿੱਥੋ,ਜਿਲ੍ਹਾ ਬਠਿੰਡਾ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹੰਡਿਆਇਆ ਪੁਲਿਸ ਚੌਂਕੀ ਅਤੇ ਥਾਣਾ ਸਦਰ ਬਰਨਾਲਾ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਮ੍ਰਿਤਕ ਰਵੀ ਤਿੰਨ ਭੈਣਾਂ ਦਾ ਭਰਾ ਤੇ ਪਰਿਵਾਰ ਦਾ ਚਿਰਾਗ ਸੀ। ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਅਧਾਰ ਤੇ, ਨਾਮਜ਼ਦ ਦੋਸ਼ੀ ਕਾਰ ਚਾਲਕ ਗਗਨਦੀਪ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement
Advertisement
Advertisement
Advertisement
error: Content is protected !!