Advertisement

ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਕੇਵਲ ਸਿੰਘ ਢਿੱਲੋਂ ਨੇ ਭਰੀ ਹਾਜ਼ਰੀ
ਰਘਬੀਰ ਹੈਪੀ,ਬਰਨਾਲਾ 2 ਨਵੰਬਰ 2024
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਵਲੋਂ ਅੱਜ ਹਲਕੇ ਵਿੱਚ ਵੱਖ ਵੱਖ ਥਾਵਾਂ ਤੇ ਆਯੋਜਿਤ ਬਾਬਾ ਵਿਸ਼ਵਕਰਮਾ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿੱਤ ਧਾਰਮਿਕ ਸਮਾਗਮਾਂ ’ਤੇ ਹਾਜ਼ਰੀ ਭਰੀ ਗਈ। ਇਸ ਮੌਕੇ ਉਹਨਾਂ ਸਮੂਹ ਬਾਬਾ ਵਿਸ਼ਵਕਰਮਾ ਜੀ ਦੀ ਫੁੱਲਵਾੜੀ ਨੂੰ ਅਵਤਾਰ ਦਿਹਾੜੇ ’ਤੇ ਵਧਾਈ ਦਿੱਤੀ ਗਈ। 
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਬੀਜੇਪੀ ਸਰਕਾਰ ਵਲੋਂ ਬਾਬਾ ਵਿਸ਼ਵਰਮਾ ਜੀ ਨੂੰ ਸਮਰਪਿੱਤ ਸਾਡੇ ਕਾਰੀਗਰ ਭਰਾਵਾਂ ਲਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਦਾ ਮਕਸਦ ਰਵਾਇਤੀ ਸ਼ਿਲਪਕਾਰਾਂ, ਕਾਰੀਗਰਾਂ ਨੂੰ ਰਜਿਸਟਰਡ ਕਰਕੇ ਉਨ੍ਹਾਂ ਦੀ ਆਰਥਿਕ ਮਦਦ ਕਰਨਾ ਹੈ ।
ਇਸਦੇ ਤਹਿਤ ਕੇਂਦਰ ਸਰਕਾਰ ਨੇ 1
30000 ਕਰੋੜ ਦਾ ਬਜਟ ਰੱਖਿਆ ਹੈ। ਇਸ ਯੋਜਨਾ ਵਿੱਚ 18 ਰਵਾਇਤੀ ਸ਼ਾਮਲ ਕੀਤੇ ਗਏ ਹਨ। ਰਜਿਸਟਰਡ ਕਾਰੀਗਰਾਂ ਨੂੰ ਪਹਿਲੇ ਪੜਾਅ ਵਿੱਚ 1 ਲੱਖ ਵਿਆਜ ਮੁਕਤ ਤੇ ਦੂਜੇ ਪੜਾਅ ਵਿੱਚ 2 ਲੱਖ ਤੱਕ ਦੀ ਸਹਾਇਤਾ ਸਿਰਫ਼ 5% ਵਿਆਜ ’ ਤੇ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਹੁਨਰ ਵਿਕਾਸ,ਸਿਖਲਾਈ, ਟੂਲ ਕਿੱਟ,ਡਿਜੀਟਲ ਲੈਣ ਦੇਣ ਲਈ ਪ੍ਰਤੋਸਾਹਨ ਅਤੇ ਮਾਰਕੀਟਿੰਗ ਵਿੱਚ ਮਦਦ ਕੀਤੀ ਜਾਂਦੀ ਹੈ। 
ਇਹ ਯੋਜਨਾ ਸਾਡੇ ਕਿਰਤੀ ਭਰਾਵਾਂ ਲਈ ਬੀਜੇਪੀ ਸਰਕਾਰ ਦਾ ਇੱਕ ਵੱਡਾ ਉਪਰਾਲਾ ਹੈ। ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਨੇ ਹਰ ਵਰਗ ਕਿਸਾਨ ਮਜ਼ਦੂਰ ਵਪਾਰੀ ਕਾਰੀਗਰ ਮੁਲਾਜ਼ਮ ਆਦਿ ਨੂੰ ਧਿਆਨ ਵਿੱਚ ਰੱਖ ਕੇ ਅਲੱਗ ਅਲੱਗ ਨੀਤੀਆਂ ਅਤੇ ਯੋਜਨਾਵਾਂ ਬਣਾਈਆਂ ਹਨ। ਜਿਸਦਾ ਸਮੂਹ ਦੇਸ਼ ਵਾਸੀਆਂ ਨੂੰ ਫ਼ਾਇਦਾ ਹੋ ਰਿਹਾ ਹੈ। ਇਸ ਕਰਕੇ ਜੇਕਰ ਪੰਜਾਬ ਵਿੱਚ ਵੀ ਬੀਜੇਪੀ ਦੀ ਸਰਕਾਰ ਆਵੇਗੀ ਤਾਂ ਸਾਡਾ ਸੂਬਾ ਹੋਰ ਤਰੱਕੀ ਕਰੇਗੀ। ਉਹਨਾਂ 13 ਨਵੰਬਰ ਨੂੰ ਜ਼ਿਮਨੀ ਚੋਣ ਦੌਰਾਨ ਵੋਟ ਰਾਹੀਂ ਬੀਜੇਪੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।
Advertisement

Advertisement

Advertisement

Advertisement
