ਹਰਿੰਦਰ ਨਿੱਕਾ, ਪਟਿਆਲਾ 10 ਅਕਤੂਬਰ 2024
ਪੈਸੇ ਦੁੱਗਣੇ ਕਰਵਾਉਣ ਦੇ ਲਾਲਚ ਵਿੱਚ ਆ ਕੇ, ਕਈ ਵਿਅਕਤੀ ਆਪਣੇ ਵੀ ਡੇਢ ਕਰੋੜ ਰੁਪਏ ਗੁਆ ਕੇ ਬਹਿ ਗਏ। ਪੁਲਿਸ ਨੇ ਕਰੀਬ ਸਾਢੇ ਸੱਤ ਮਹੀਨਿਆਂ ਦੀ ਲੰਬੀ ਜਾਂਚ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਦੇ ਖਿਲਾਫ ਸੰਗੀਨ ਜੁਰਮ ਤਹਿਤ ਐਫਆਈਆਰ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਜਸਵੰਤ ਸਿੰਘ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਬਾਰਨ ਵਗੈਰਾ ਨੇ ਦੱਸਿਆ ਕਿ ਟਹਿਲ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਕਾਨ ਨੰ. 412/10 ਵਾਰਡ ਨੰ. 13 ਨੇੜੇ ਬਿਨਤੀ ਕਰਿਆਣਾ ਸਟੋਰ ਅਜੀਤ ਨਗਰ ਸਮਾਣਾ ਨੇ ਹੋਰਨਾਂ ਵਿਅਕਤੀਆਂ ਨਾਲ ਸਾਜਬਾਜ ਕਰਕੇ, ਮੁਦਈ ਹੋਰਾਂ ਨੂੰ ਪੈਸੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਕਰੀਬ 1.5 ਕਰੋੜ ਰੁਪਏ ਸਟਾਰ ਲਾਇਫ ਕੰਪਨੀ ਦੇ ਨਾਮ ਪਰ ਹਾਸਿਲ ਕਰਕੇ, ਆਪਣੇ ਨਿੱਜੀ ਖਾਤਿਆ ਵਿੱਚ ਪਵਾ ਕੇ ਧੋਖਾਧੜੀ ਕੀਤੀ ਹੈ। ਪੁਲਿਸ ਨੇ ਸ਼ਕਾਇਤ ਦੀ ਪੜਤਾਲ ਤੋਂ ਬਾਅਦ ਨਾਮਜ਼ਦ ਦੋਸ਼ੀ ਟਹਿਲ ਸਿੰਘ ਦੇ ਖਿਲਾਫ U/S 406,420, 120-B IPC, Sec 4 Prize Chits & Money Circulation Schemes Act ਤਹਿਤ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। .