ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ CMO ਖਿਲਾਫ ਹੋਇਆ Action…

Advertisement
Spread information

ਸਿਵਲ ਸਰਜ਼ਨ ਨੂੰ ਵੀ ਲੈ ਡੁੱਬਿਆ….ਸੀ.ਐਮ.ਓ. ਦਫਤਰ ਦਾ ਸੀਨੀਅਰ ਸਹਾਇਕ…. 

ਹਰਿੰਦਰ ਨਿੱਕਾ, ਬਰਨਾਲਾ 17 ਸਤੰਬਰ 2024

      ਕਿਸੇ ਨੇ ਸਹੀ ਕਿਹਾ ਹੈ ਕਿ ਆਪ ਤਾਂ ਡੁੱਬੇ,ਜਜਮਾਨ ਵੀ ਡੋਬੇ,ਬਿਲਕੁਲ ਇਸੇ ਤਰਾਂ ਦਾ ਇੱਕ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਜੁੜਿਆ ਵਰਤਾਰਾ ਸਿਵਲ ਸਰਜਨ ਦਫਤਰ ਬਰਨਾਲਾ ਵਿਖੇ ਵਾਪਰਿਆ ਹੈ, ਜਿੱਥੇ ਸਿਵਲ ਸਰਜਨ ਦਫਤਰ ਦਾ ਇੱਕ ਸੀਨੀਅਰ ਸਹਾਇਕ ਸਿਵਲ ਸਰਜਨ ਨੂੰ ਵੀ ਨਾਲ ਹੀ ਲੈ ਡੁੱਬਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ  ਸੀਐਮਓ ਡਾਕਟਰ ਹਰਿੰਦਰ ਸ਼ਰਮਾ ਅਤੇ ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਖਿਲਾਫ ਐਕਸ਼ਨ ਲਿਆ ਹੈ। ਦੋਵਾਂ ਜਣਿਆਂ ਤੇ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਨੇ ਕੰਮ ਕਰਵਾਉਣ ਬਦਲੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾ ਕੇ,ਇੱਕ ਲਿਖਤੀ ਸ਼ਕਾਇਤ ਵੀ ਕੀਤੀ ਸੀ।

Advertisement

ਕੀ ਲਿਖਿਆ ਹੈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਤਾਜ਼ਾ ‘ਚ…

      ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਈ ਮਿਸਲ ਨੂੰ, PHSC_ADMOCOMP/38/2024-ESTABLISMENT-PHSC ਮਿਤੀ 10-09-2024 ਰਾਹੀਂ ਪ੍ਰਾਪਤ ਤਜਵੀਜ ਅਤੇ ਡਾ. ਅਨਿਲ ਗੋਇਲ, ਡਾਇਰੈਕਟਰ, ਪੀ.ਐਚ.ਐਸ.ਸੀ ਮੋਹਾਲੀ ਵੱਲੋਂ ਕੀਤੀ ਪੜਤਾਲ ਰਿਪੋਰਟ ਮਿਤੀ 05-09- 2024 ਦੇ ਅਧਾਰ ਤੇ ਡਾ. ਹਰਿੰਦਰ ਕੁਮਾਰ ਸ਼ਰਮਾਂ, ਸਿਵਲ ਸਰਜਨ ਬਰਨਾਲਾ ਅਤੇ ਸ਼੍ਰੀ ਅਸ਼ਵਨੀ ਕੁਮਾਰ, ਸੀਨੀਅਰ ਸਹਾਇਕ ਦਫਤਰ ਸਿਵਲ ਸਰਜਨ ਬਰਨਾਲਾ ਨੂੰ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ (3) ਤਹਿਤ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ।                                            ਮੁਅਤਲੀ ਦੇ ਸਮੇਂ ਦੌਰਾਨ ਡਾ. ਹਰਿੰਦਰ ਕੁਮਾਰ ਸ਼ਰਮਾਂ, ਸਿਵਲ ਸਰਜਨ ਅਤੇ ਅਸ਼ਵਨੀ ਕੁਮਾਰ, ਸੀਨੀਅਰ ਸਹਾਇਕ ਦਾ ਹੈਡਕੁਆਟਰ ਦਫਤਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ,ਪੰਜਾਬ, ਚੰਡੀਗੜ ਵਿਖੇ ਫਿਕਸ ਕੀਤਾ ਜਾਂਦਾ ਹੈ।

ਹੁਣ ਕੀਹਨੂੰ ਦਿੱਤਾ ਸੀਐਮਓ ਦਾ ਕਾਰਜਭਾਰ 

     ਕੁਮਾਰ ਰਾਹੁਲ, ਆਈ.ਏ.ਐਸ, ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਾਰੀ ਹੁਕਮਾਂ ਮੁਤਾਬਿਕ ਡਾ. ਹਰਿੰਦਰ ਕੁਮਾਰ ਸ਼ਰਮਾਂ, ਸਿਵਲ ਸਰਜਨ ਬਰਨਾਲਾ ਦੀ ਮੁਅੱਤਲੀ ਦੌਰਾਨ ਸਿਵਲ ਸਰਜਨ ਬਰਨਾਲਾ ਦੀ ਅਸਾਮੀ ਦਾ ਵਾਧੂ ਚਾਰਜ ਡਾਕਟਰ ਜਸਪ੍ਰੀਤ ਸਿੰਘ, ਸੇਵਾ ਨੰ. 6590/6446, ਜਿਲਾ ਸਿਹਤ ਅਫਸਰ ਬਰਨਾਲਾ ਨੂੰ ਬਿਨਾ ਕਿਸੇ ਵਾਧੂ ਵਿੱਤੀ ਲਾਭ ਤੋਂ ਦਿੱਤਾ ਜਾਂਦਾ ਹੈ।

Advertisement
Advertisement
Advertisement
Advertisement
Advertisement
error: Content is protected !!