ਰਘਵੀਰ ਹੈਪੀ, ਬਰਨਾਲਾ 26 ਅਗਸਤ 2024
ਭਾਰਤੀ ਜਨਤਾ ਪਾਰਟੀ ਵੱਲੋਂ ਰਾਸ਼ਟਰੀ ਪੱਧਰ ਤੇ ਮੈਂਬਰਸ਼ਿਪ ਵਧਾਉਣ ਲਈ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਰਨਾਲਾ ਵਿਖੇ ਭਾਜਪਾ ਮੈਂਬਰਸ਼ਿਪ ਕਨਵੀਨਰ ਦਿਆਲ ਸਿੰਘ ਸੋਢੀ, ਜੀਵਨ ਗੁਪਤਾ ਸਹਿ ਇੰਚਾਰਜ ਅਤੇ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਤੇ ਸੂਬਾ ਮੀਤ ਪ੍ਰਧਾਨ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਇੱਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਦਿਆਲ ਸਿੰਘ ਸੋਢੀ ਨੇ ਦੱਸਿਆ ਕਿ ਭਾਜਪਾ ਹਾਈ ਕਮਾਂਡ ਵੱਲੋਂ ਮਿਲੇ ਹੁਕਮਾਂ ਅਨੁਸਾਰ ਹਰ ਇੱਕ ਬੂਥ ਪੱਧਰ ‘ਤੇ ਘੱਟੋ-ਘੱਟ 200 ਵਰਕਰਾਂ ਦੀ ਮੈਂਬਰਸ਼ਿਪ ਲਾਜ਼ਮੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਜਿਸ ਤਹਿਤ ਹਰ ਪਿੰਡ, ਹਰ ਗਲੀ ਮੁਹੱਲੇ ਹਰ ਵਾਰਡ ਦੇ ਲੋਕਾਂ ਨਾਲ ਸੰਪਰਕ ਕਰਕੇ ਭਾਜਪਾ ਦੀ ਮੈਂਬਰਸ਼ਿਪ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਮੈਂਬਰਸ਼ਿਪ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਅਤੇ ਤਕਨੀਕੀ ਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਇਸ ਮੌਕੇ ਯਾਦਵਿੰਦਰ ਸ਼ੰਟੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਸੁਖਵੰਤ ਸਿੰਘ ਧਨੌਲਾ ਸੀਨੀਅਰ ਭਾਜਪਾ ਲੀਡਰ, ਕੁਲਦੀਪ ਸਿੰਘ ਧਾਲੀਵਾਲ ਜ਼ਿਲ੍ਹਾ ਮੀਤ ਪ੍ਰਧਾਨ, ਜੱਗਾ ਸਿੰਘ ਮਾਨ ਜ਼ਿਲ੍ਹਾ ਮੀਤ ਪ੍ਰਧਾਨ, ਨਰਿੰਦਰ ਗਰਗ ਨੀਟਾ ਕੌਂਸਲਰ ਤੇ ਜਨ ਸਕੱਤਰ, ਗੁਰਬਖਸ਼ ਸਿੰਘ ਗੋਨੀ ਕੌਂਸਲਰ ਤੇ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਜਨਰਲ ਸਕੱਤਰ, ਧਰਮ ਸਿੰਘ ਫ਼ੌਜੀ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ, ਜਸਵੀਰ ਸਿੰਘ ਗੱਖੀ, ਸੋਮਨਾਥ ਸ਼ਰਮਾ ਜਨ. ਸਕੱਤਰ, ਐਡ. ਵਿਸ਼ਾਲ ਸ਼ਰਮਾ ਜ਼ਿਲ੍ਹਾ ਸਕੱਤਰ, ਮੱਖਣ ਸਿੰਘ ਧਨੌਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਰਾਣੀ ਕੌਰ ਠੀਕਰੀਵਾਲਜ਼ਿਲ੍ਹਾ ਸਕੱਤਰ, ਸਰਪੰਚ ਕੁਲਦੀਪ ਸਿੰਘ, ਪਰਮਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਮੰਡਲ, ਬਲਜਿੰਦਰ ਸਿੰਘ ਸਰਕਲ ਪ੍ਰਧਾਨ ਤੋਂ ਇਲਾਵਾ ਸਮੂਹ ਮੰਡਲਾਂ ਦੇ ਪ੍ਰਧਾਨ ਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਰਹੇ।