ਰਘਵੀਰ ਹੈਪੀ, ਬਰਨਾਲਾ 25 ਅਗਸਤ 2024
ਬੇਸ਼ੱਕ ਬਰਨਾਲਾ ਹਲਕੇ ਦੀ ਜਿਮਨੀ ਚੋਣ ਦਾ ਐਲਾਨ ਹੋਣਾ ਹਾਲੇ ਬਾਕੀ ਹੈ, ਪਰੰਤੂ ਭਾਜਪਾ ਦੇ ਸੂਬਾਈ ਆਗੂ ਅਤੇ ਹਲਕੇ ਦੀ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਧਾਨ ਸਭਾ ਹਲਕੇ ‘ਚ ਆਪਣੀਆਂ ਰਾਜਸੀ ਗਤੀਵਿਧੀਆਂ ਕਾਫੀ ਤੇਜ਼ ਕਰ ਦਿੱਤੀਆਂ ਹਨ। ਇੱਨ੍ਹਾਂ ਸਰਗਰਮੀਆਂ ਦੇ ਨਤੀਜੇ ਵਜੋਂ ਕੇਵਲ ਢਿੱਲੋਂ ਨੇ ਆਮ ਆਦਮੀ ਪਾਰਟੀ ‘ਚ ਉਦੋਂ ਵੱਡਾ ਸੰਨ੍ਹ ਲਾ ਲਿਆ ਹੈ। ਜਦੋਂ ਧਨੌਲਾ ਦੀ ਨਵੀਂ ਬਸਤੀ ਤੋਂ ਆਮ ਆਦਮੀ ਪਾਰਟੀ ਦਾ ਸਿਰਕੱਢ ਆਗੂ ਸੋਨੂੰ ਸਿੰਘ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਆਪ ਨੂੰ ਛੱਡ ਕੇ ਸਾਬਕਾ ਵਿਧਾਇਕ ਬਰਨਾਲਾ ਕੇਵਲ ਸਿੰਘ ਢਿੱਲੋਂ ਸੂਬਾ ਕੋਰ ਕਮੇਟੀ ਮੈਂਬਰ ਭਾਜਪਾ ਦੀ ਯੋਗ ਅਗਵਾਈ ਹੇਠ ਬੀਜੇਪੀ ਵਿੱਚ ਸ਼ਾਮਲ ਹੋ ਗਏ।
ਆਪ ਦਾ ਝਾੜੂ ਛੱਡ ਕੇ ਕਮਲ ਦਾ ਫੁੱਲ ਫੜ੍ਹਨ ਵਾਲਿਆਂ ਵਿੱਚ ਗੱਗੀ, ਕਾਲਾ, ਸੋਨੀ, ਜੱਗਾ ਸਿੰਘ, ਨਿਰਮਲ ਸਿੰਘ, ਕਮਲ ਸਿੰਘ, ਸੁਖਵਿੰਦਰ ਸਿੰਘ, ਸ਼ੇਰਾ ਸਿੰਘ ( ਦਾਣਾ ਮੰਡੀ ਧਨੌਲਾ) ਬਿੱਟੂ ਸਿੰਘ ਸ਼ਾਮਲ ਹਨ । ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਸਾਰਿਆਂ ਦਾ ਭਾਜਪਾ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਪਿਛਲੇ ਦੋ ਢਾਈ ਸਾਲ ਤੋਂ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਹਨ । ਲੋਕਾਂ ਦੀ ਇਕੋ- ਇੱਕ ਉਮੀਦ ਭਾਜਪਾ ਤੋਂ ਹੀ ਹੈ। ਜਿਸ ਕਰਕੇ ਹਰ ਕੋਈ ਭਾਜਪਾ ਨਾਲ ਜੁੜ ਰਿਹਾ ਹੈ। ਇਸ ਮੌਕੇ ਕਰਨ ਢਿੱਲੋਂ,ਯਾਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਸੀਨੀਅਰ ਆਗੂ ਜੱਗਾ ਸਿੰਘ ਮਾਨ, ਕੁਲਦੀਪ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਧਰਮ ਸਿੰਘ ਫੌਜੀ ਕੌਂਸਲਰ, ਗੁਰਸ਼ਰਨ ਸਿੰਘ ਠੀਕਰੀਵਾਲ, ਸੋਮਨਾਥ ਤਪਾ, ਬਲਜਿੰਦਰ ਟੀਟੂ, ਕੁਲਦੀਪ ਸਿੰਘ ਸਾਬਕਾ ਸਰਪੰਚ ਕੋਠੇ ਰਜਿੰਦਰ ਆਦਿ ਹਾਜ਼ਰ ਸਨ।