ਵਿਜੀਲੈਂਸ ਦੀ ਕੁੜਿੱਕੀ ‘ਚ ਫਸਿਆ ਖੇਤੀਬਾੜੀ ਸਹਿਕਾਰੀ ਸਭਾ ਦਾ ਪ੍ਰਧਾਨ ਤੇ 2 ਮੈਂਬਰ..

Advertisement
Spread information

3 ਵਰ੍ਹੇ ਪਹਿਲਾਂ ਦਰਜ ਹੋਈ ਐਫ.ਆਈ.ਆਰ. ‘ਚ ਪ੍ਰਧਾਨ ਅਤੇ ਮੈਂਬਰਾਂ ਨੂੰ ਕੀਤਾ ਨਾਮਜ਼ਦ, 120 B ਜ਼ੁਰਮ ਦਾ ਵਾਧਾ..

ਹਰਿੰਦਰ ਨਿੱਕਾ, ਬਰਨਾਲਾ 5 ਅਗਸਤ 2024
    “ਦੀ ਹਮੀਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ” ਦੇ ਪ੍ਰਧਾਨ ਅਤੇ ਦੋ ਮੈਂਬਰਾਂ ਨੂੰ ਅੱਜ ਵਿਜੀਲੈਂਸ ਬਿਊਰੋ ਬਰਨਾਲਾ ਨੇ ਗਿਰਫਤਾਰ ਕਰਕੇ,ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਸਭਾ ਦੇ ਸੈਕਟਰੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਧੋਖਾਧੜੀ ਦੇ ਜੁਰਮ ਵਿੱਚ ਕਰੀਬ ਤਿੰਨ ਸਾਲ ਪਹਿਲਾਂ  ਇਹ ਕੇਸ ਦਰਜ ਕੀਤਾ ਗਿਆ ਸੀ,ਪਰੰਤੂ ਤਫਤੀਸ਼ ਦੌਰਾਨ ਸਭਾ ਦੇ ਸੈਕਟਰੀ ਦੇ ਘਪਲੇ ਵਿੱਚ ਸਭਾ ਦੇ ਪ੍ਰਧਾਨ ਅਤੇ ਦੋ ਮੈਂਬਰਾਂ ਦੀ ਭੂਮਿਕਾ ਸਾਹਮਣੇ ਆਉਣ ਉਪਰੰਤ ਵਿਜੀਲੈਂਸ ਨੇ ਕੇਸ ਵਿੱਚ 120 ਬੀ ਜੁਰਮ ਦਾ ਵਾਧਾ ਕਰਕੇ,ਪ੍ਰਧਾਨ ਤੇ 2 ਮੈਂਬਰਾਂ ਨੂੰ ਦੋਸ਼ੀ ਨਾਮਜ਼ਦ ਕਰਕੇ,ਉਨਾਂ ਨੂੰ ਗਿਰਫਤਾਰ ਵੀ ਕਰ ਲਿਆ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ, ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਜਗਤਪ੍ਰੀਤ ਸਿੰਘ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਵਿਜੀਲੈਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਜੀ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ/ਖਤਮ ਕਰਨ ਲਈ ਦਿੱਤੀਆਂ ਹਦਾਇਤਾਂ ਅਨੁਸਾਰ ਅਨੁਸਾਰ ਸ੍ਰੀ ਪਰਮਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ, ਯੂਨਿਟ ਸੰਗਰੂਰ ਵਾਧੂ ਚਾਰਜ ਵਿਜੀਲੈਂਸ ਬਿਊਰੋ, ਯੂਨਿਟ ਬਰਨਾਲਾ ਦੀ ਸੁਪਰਵੀਜਨ ਅਧੀਨ ਇੰਸਪੈਕਟਰ ਗੁਰਮੇਲ ਸਿੰਘ ਵਿਜੀਲੈਂਸ ਬਿਊਰੋ, ਯੂਨਿਟ,ਬਰਨਾਲਾ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
     ਵਿਜੀਲੈਂਸ ਬਿਊਰੋ, ਯੂਨਿਟ,ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ 1/06/2021 ਨੂੰ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ, ਜਗਤਾਰ ਸਿੰਘ ਸੈਕਟਰੀ “ਦੀ ਹਮੀਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ” ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਕੇਸ ਦੀ ਅਗੇਲਰੀ ਤਫਤੀਸ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਦਰਸ਼ਨ ਸਿੰਘ ਪ੍ਰਧਾਨ ਪੁੱਤਰ ਸ੍ਰੀ ਹਰਨੇਕ ਸਿੰਘ,ਕੇਵਲ ਸਿੰਘ ਮੈਂਬਰ .ਪੁੱਤਰ ਗੁਰਦੇਵ ਸਿੰਘ ਅਤੇ ਸੁਰਜੀਤ ਸਿੰਘ ਪੁੱਤਰ ਨਾਹਰ ਸਿੰਘ ਵਾਸੀਆਨ ਪਿੰਡ ਹਮੀਦੀ,ਜ਼ਿਲ੍ਹਾ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੀ ਤੇ ਕਿਉਂ ਦਰਜ ਹੋਇਆ ਇਹ ਕੇਸ…
    ਮਾਮਲੇ ਦੇ ਤਫਤੀਸੀ ਅਫਸਰ ਅਨੁਸਾਰ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਦਰਸ਼ਨ ਸਿੰਘ ਪ੍ਰਧਾਨ,ਕੇਵਲ ਸਿੰਘ,ਸੁਰਜੀਤ ਸਿੰਘ ਮੈਬਰਾਂ ਵੱਲੋ ਨਿਯਮਾਂ ਦੀ ਉਲੰਘਣਾਂ ਕਰਦੇ ਹੋਏ ਸਭਾ ਵਿੱਚ ਆਉਣ ਵਾਲੇ ਸਮਾਨ ਜਿਵੇਂ ਕਿ ਜਰੂਰੀ ਵਸਤੂਆਂ ਅਤੇ ਖਾਦਾਂ ਦੀਆਂ ਬਿਲਟੀਆਂ ਪਰ ਆਪਣੇ ਦਸਤਖ਼ਤ ਕੀਤੇ ਹੋਏ ਪਾਏ ਗਏ ਹਨ । ਜਦੋਂ ਕਿ ਸਭਾ ਵਿੱਚ ਕੋਈ ਵੀ ਸਮਾਨ ਹਾਸਲ ਕਰਨ ਦੀ ਡਿਊਟੀ ਸਿਰਫ ਸਭਾ ਦੇ ਸਕੱਤਰ ਦੀ ਹੀ ਬਣਦੀ ਹੈ। ਤਫਤੀਸ ਮੁਕੱਦਮਾ ਤੋਂ ਇਹ ਵਿਅਕਤੀ ਮੁੱਖ ਦੋਸੀ ਜਗਤਾਰ ਸਿੰਘ ਉਕਤ ਵੱਲ ਕੀਤੇ ਗਏ ਜੁਰਮ ਦੇ ਬਰਾਬਰ ਦੇ ਹੀ ਭਾਗੀਦਾਰ ਹਨ ” ਦੀ ਹਮੀਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ” ਸੋਸਾਇਟੀ ਦੇ ਪ੍ਰਧਾਨ ਦਰਸ਼ਨ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਮੈਂਬਰਾਂਨ ਵਿੱਚ ਕੇਵਲ ਸਿੰਘ ਪੁੱਤਰ ਗੁਰਦੇਵ ਸਿੰਘ,ਸੁਰਜੀਤ ਸਿੰਘ ਪੁੱਤਰ ਨਾਹਰ ਸਿੰਘ ਸਾਰੇ ਵਾਸੀਆਨ ਪਿੰਡ ਹਮੀਦੀ, ਜਿਲ੍ਹਾ ਬਰਨਾਲਾ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਨਾਮਜ਼ਦ ਕਰਨ ਲਈ ਰਿਪੋਰਟ ਤਿਆਰ ਕਰਕੇ ਸੀਨੀਅਰ ਅਫ਼ਸਰਾਂ ਪਾਸ ਭੇਜੀ ਗਈ ਸੀ। ਜਿਸ ਅਨੁਸਾਰ ਮੁੱਖ ਦਫਤਰ ਵਿਜੀਲੈਂਸ ਬਿਊਰੋ ਪੰਜਾਬ ਜੁਰਮ ਵਿੱਚ ਵਾਧੇ ਦੀ ਮਨਜੂਰੀ ਮਿਲਦਿਆਂ ਹੀ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਗਿਰਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜ਼ਾਰੀ ਹੈ।
Advertisement
Advertisement
Advertisement
Advertisement
Advertisement
error: Content is protected !!