ਲੁਧਿਆਣਾ: ਸ਼ਹਿਨਾਜ਼ ਬਲਾਤਕਾਰ ਤੇ ਕਤਲ ਕਾਂਡ ਦੇ 7 ਦੋਸ਼ੀਆਂ ਨੂੰ ਮਿਲੀ ਮਿਸਾਲੀ ਸਜ਼ਾ

Advertisement
Spread information

ਅਸ਼ੋਕ ਵਰਮਾ, ਲੁਧਿਆਣਾ 20 ਜੁਲਾਈ 2024

        ਜਿਲ੍ਹਾ ਅਤੇ ਸੈਸ਼ਨਜ਼ ਅਦਾਲਤ ਲੁਧਿਆਣਾ ਨੇ ਸ਼ਹਿਨਾਜ ਕਤਲ ਕਾਂਡ ਦੇ ਅੱਧੀ ਦਰਜਨ ਦੋਸ਼ੀਆਂ ਨੂੰ  ਉਮਰ ਕੈਦ ਦੀ ਸਜ਼ਾ ਸੁਣਾਈ ਹੈ ।  ਦੋਸ਼ੀਆਂ ’ਚ ਬਿੰਦਰ ਭਾਰਤੀ, ਮੁਹੰਮਦ ਅਨਵਰ, ਅਮਰਜੀਤ ਸਿੰਘ, ਮੁਹੰਮਦ ਨਿਆਜ਼, ਵਿਕਾਸ ਕੁਮਾਰ ਸਿਨ੍ਹਾ ਉਰਫ ਬੱਲੀ, ਸ਼ਹਿਜ਼ਾਦ ਅਤੇ ਬੱਬੂ ਭਾਰਤੀ ਸ਼ਾਮਲ ਹਨ। ਮਾਮਲੇ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਇਸ ਘਿਨਾਉਣੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ’ਚ ਬਠਿੰਡਾ ਦੇ ਨਾਮੀ ਵਕੀਲ ਐਡਵੋਕੇਟ ਰਜਨੀਸ਼ ਰਾਣਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇੱਕ ਹੋੋਰ ਅਹਿਮ ਤੱਥ ਹੈ ਕਿ ਮਾਨਵੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦਿਆਂ ਇਸ ਬਲਾਤਕਾਰ ਤੇ ਕਤਲ ਕਾਂਡ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਵਕੀਲ ਭਾਈਚਾਰੇ ਨੇ ਧੇਲਾ ਵੀ ਨਹੀਂ ਲਿਆ, ਬਲਕਿ ਪਹਿਲ ਦੇ ਅਧਾਰ ਤੇ ਕੇਸ ਦੀ ਪੈਰਵਾਈ ਕੀਤੀ ਸੀ।
        ਵਕੀਲ ਭਾਈਚਾਰੇ ਦੇ ਇੰਨ੍ਹਾਂ ਅਣਥਕ ਯਤਨਾਂ ਸਦਕਾ ਇੱਕ ਬਲਾਤਕਾਰ ਪੀੜਤਾ ਨਾਬਾਲਗ ਲੜਕੀ ਦੀ ਆਤਮਾ ਨੂੰ ਕਰੀਬ ਸਾਢੇ ਨੌਂ ਸਾਲ ਬਾਅਦ ਇਨਸਾਫ ਮਿਲ ਸਕਿਆ ਹੈ। ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਨੇ ਅਦਾਲਤ ਦੇ ਇਸ ਫੈਸਲਾ ਨੂੰ ਲੋਕ ਘੋਲ ਦੀ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਤੇ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਨੇ ਦੱਸਿਆ ਕਿ ਸ਼ਹਿਨਾਜ਼ ਨੂੰ 4 ਦਸੰਬਰ 2014 ਨੂੰ ਦਿਨ-ਦਿਹਾੜੇ ਘਰ ਵਿੱਚ ਆਕੇ ਬਲਾਤਕਾਰੀ ਗੁੰਡਾ ਗਿਰੋਹ ਦੇ ਅੱਧੀ ਦਰਜਨ ਵਿਅਕਤੀਆਂ ਨੇ 16 ਸਾਲਾਂ ਦੀ ਲੜਕੀ ਸ਼ਹਿਨਾਜ਼ ’ਤੇ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਜ਼ਿੰਦਾ ਜਲਾ ਦਿੱਤਾ ਸੀ। ਇਸ ਵਾਰਦਾਤ ਦੌਰਾਨ 90 ਫੀਸਦੀ ਝੁਲਸੀ ਲੜਕੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਸੀ।
           ਸਰਕਾਰੀ ਹਸਪਤਾਲ ਚੋਂ ਉਸ ਨੂੰ  ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਜਿੱਥੇ ਚਾਰ ਦਿਨ ਬਾਅਦ 9 ਦਸੰਬਰ ਨੂੰ ਇਲਾਜ ਦੌਰਾਨ ਉਸ ਦੀ  ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਹਿਨਾਜ ਨੂੰ 25 ਅਕਤੂਬਰ ਨੂੰ ਅਗਵਾ ਕਰਕੇ ਉਸ ਨਾਲ ਦੋ ਦਿਨ ਤੱਕ ਸਮÇੂਹਕ ਬਲਾਤਕਾਰ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਕਥਿਤ ਸਿਆਸੀ ਸਰਪ੍ਰਸਤੀ ਹੇਠ ਪਲ਼ਣ ਵਾਲ਼ੇ ਇਸ ਗੁੰਡਾ ਗਿਰੋਹ ਖਿਲਾਫ਼ ਕਾਰਵਾਈ ਕਰਨ ਵਿੱਚ ਪੁਲੀਸ ਨੇ ਬੇਹੱਦ ਢਿੱਲ ਵਰਤੀ ਅਤੇ ਰਿਪੋਰਟ ਲਿਖਣ ਤੇ ਮੈਡੀਕਲ ਕਰਾਉਣ ਵਿੱਚ ਦੇਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬਲਾਤਕਾਰ ਅਤੇ ਅਗਵਾ ਕਰਨ ਦੇ ਦੋਸ਼ੀ 18 ਦਿਨ ਬਾਅਦ ਜਮਾਨਤ ਕਰਾਉਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਗੁੰਡਾ ਗਿਰੋਹ ਨੇ ਸ਼ਹਿਨਾਜ਼ ਦੇ ਪਰਿਵਾਰ ਨੂੰ ਕੇਸ ਵਾਪਿਸ ਲੈਣ ਲਈ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।  
            ਲਖਵਿੰਦਰ ਨੇ ਦੱਸਿਆ ਕਿ ਗੁੰਡਾ ਗਿਰੋਹ ਦੇ ਇਸ ਅਣਮਨੁੱਖੀ  ਕਾਰੇ ਖਿਲਾਫ਼ ਹਜ਼ਾਰਾਂ ਲੋਕਾਂ ਨੇ ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵਿਸ਼ਾਲ ਜੁਝਾਰੂ ਘੋਲ਼ ਲੜਿਆ ਸੀ। ਸੰਘਰਸ਼ ਕਮੇਟੀ ਵਿੱਚ ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਸ਼ਾਮਲ ਸਨ। ਇਸ ਸੰਘਰਸ਼ ਦੇ ਦਬਾਅ ਹੇਠ ਪੁਲਿਸ ਨੂੰ ਕਤਲ ਕਾਂਡ ਦੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ’ਚ ਡੱਕਣਾ ਪਿਆ ਅਤੇ ਮਜਬੂਤ ਚਾਰਜਸ਼ੀਟ ਪੇਸ਼ ਕਰਨੀ ਪਈ ਜੋਕਿ ਲੋਕ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਦੱਸਿਆ ਕਿ ਲੱਖ ਯਤਨਾਂ ਦੇ ਬਾਵਜੂਦ ਸ਼ਹਿਨਾਜ ਕਤਲ ਕਾਂਡ ਨੂੰ ਅੰਜਾਮ ਦੇਣ ਵਾਲ਼ੇ 7 ਦੋਸ਼ੀ ਕਰੀਬ ਸਾਢੇ ਨੌਂ ਸਾਲ ਤੋਂ ਜੇਲ੍ਹ ਵਿੱਚ ਹੀ ਬੰਦ ਰਹੇ ਹਨ।
           ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਸ਼ੀਆਂ ਵੱਲੋਂ  ਲੁਧਿਆਣਾ ਸ਼ੈਸ਼ਨ ਅਦਾਲਤ ਅਤੇ ਹਾਈਕੋਰਟ ਚੋਂ ਜਮਾਨਤ ਕਰਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ਹਿਨਾਜ ਦੇ ਮਾਤਾ ਪਿਤਾ ਤੇ ਹੋਰ ਮੁਹੱਲਾ ਨਿਵਾਸੀਆਂ ਨੇ ਤਰ੍ਹਾਂ-ਤਰ੍ਹਾਂ ਦੇ ਦਬਾਅ ਅਤੇ ਲਾਲਚ ਦਿੱਤੇ ਜਾਣ ਦੇ ਬਾਵਜੂਦ ਡੱਟ ਕੇ ਗਵਾਹੀਆਂ ਦਿੱਤੀਆਂ ਅਤੇ ਕਨੂੰਨੀ ਲੜਾਈ ਲੜ੍ਹੀ । ਸ਼ੈਸ਼ਨ ਕੋਰਟ ਲੁਧਿਆਣਾ ਵਿਖੇ ਕੇਸ ਦੀ ਪੈਰਵੀ ਮੁੱਖ ਤੌਰ ਉੱਤੇ ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਜੀਰਖ ਨੇ ਕੀਤੀ। ਐਡਵੋਕੇਟ ਰਜਨੀਸ਼ ਕੁਮਾਰ ਰਾਣਾ (ਬਠਿੰਡਾ) ਨੇ ਵੀ ਇਸ ਕੇਸ ਵਿੱਚ ਭਰਵਾਂ ਯੋਗਦਾਨ ਪਾਇਆ ਅਤੇ ਅਨੇਕਾਂ ਵਾਰ ਲੁਧਿਆਣੇ ਆ ਕੇ ਕੇਸ ਵਿੱਚ ਮਦਦ ਕਰਦੇ ਰਹੇ।
         ਉਨ੍ਹਾਂ ਦੱਸਿਆ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਦੋਸ਼ੀਆਂ ਵੱਲੋਂ ਜਮਾਨਤਾਂ ਦੀਆਂ ਅਰਜੀਆਂ ਦਾ ਵਿਰੋਧ ਐਡਵੋਕੇਟ ਵਿਪਿਨ ਕੁਮਾਰ ਨੇ ਕੀਤਾ। ਉਨ੍ਹਾਂ ਦੱਸਿਆ ਕਿ  ਵਕੀਲਾਂ ਨੇ ਇਹ ਕੇਸ ਬਿਨਾਂ ਕੋਈ ਫੀਸ ਲਏ ਲੜ੍ਹਿਆ ਅਤੇ ਅੰਤ ਸ਼ੈਸ਼ਨ ਕੋਰਟ ਲੁਧਿਆਣਾ ਨੇ ਬਿੰਦਰ, ਅਨਵਰ, ਅਮਰਜੀਤ, ਨਿਆਜ਼, ਬੱਲੀ, ਸ਼ਹਿਜ਼ਾਦ, ਬੱਬੂ ਨੂੰ ਆਈ.ਪੀ.ਸੀ. ਧਾਰਾ 302 ਤਹਿਤ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੰਘਰਸ਼ ਕਮੇਟੀ ਅਤੇ ਇਸ ਕਾਂਡ ਦੀ ਪੀੜਤ ਸ਼ਹਿਨਾਜ ਦੇ ਪਰਿਵਾਰਕ ਮੈਂਬਰਾਂ ਨੇ ਇਸ ਫੈਸਲੇ ਉੱਤੇ ਖੁਸ਼ੀ ਜਾਹਰ ਕਰਦਿਆਂ ਇਸ ਸੰਘਰਸ਼ ਵਿੱਚ ਸ਼ਾਮਲ ਰਹੇ ਸਭਨਾਂ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਨੇ ਦਰਸਾ ਦਿੱਤਾ ਹੈ ਕਿ ਸਰਕਾਰਾਂ ਤੋਂ ਇਨਸਾਫ ਦੀ ਝਾਕ ਛੱਡਕੇ ਆਮ ਲੋਕਾਂ ਨੂੰ ਹੱਕਾਂ ਖਾਤਰ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ

Advertisement
Advertisement
Advertisement
Advertisement
Advertisement
Advertisement
error: Content is protected !!