ਰਘਵੀਰ ਹੈਪੀ, ਬਰਨਾਲਾ 5 ਜੂਨ 2024
ਜਿਲ੍ਹਾ ਜੇਲ੍ਹ ਬਰਨਾਲਾ ‘ਚ ਸਰਬੱਤ ਦਾ ਭਲਾ ਟਰੱਸਟ ਦੇ ਜਿਲਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਵੱਲੋਂ C.J.M. ਮਦਨ ਲਾਲ ਅਤੇ ਜੇਲ੍ਹ ਸੁਪਰਡੈਂਟ ਸ੍ਰ ਕੁਲਵਿੰਦਰ ਸਿੰਘ ਨੂੰ ਜੇਲ੍ਹ ਵਿੱਚ ਬੰਦ 631 ਕੈਦੀਆਂ ਲਈ ਸਾਫ਼ ਪਾਣੀ ਪੀਣ ਦੀ ਸੁਵਿਧਾ ਵਾਸਤੇ ਸਰਬੱਤ ਦਾ ਭਲਾ ਟਰੱਸਟ ਵੱਲੋ ਇੱਕ ਹੈਵੀ ਡਿਊਟੀ ਆਰ ਓ ਸਿਸਟਮ ਭੇਟ ਕੀਤਾ ਗਿਆ। ਜੇਲ੍ਹ ਬੰਦੀਆਂ ਲਈ ਆਰ ਓ ਸਿਸਟਮ ਭੇਟ ਕਰਨ ਲਈ C.J.M. ਸਾਹਿਬ ਅਤੇ ਜੇਲ੍ਹ ਸੁਪਰਡੈਂਟ ਨੇ ਟਰੱਸਟ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਗੁਰਜਿੰਦਰ ਸਿੱਧੂ ਦਾ ਧੰਨਵਾਦ ਕੀਤਾ।
ਇਸ ਮੌਕੇ ਇੰਜ: ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋ ਪੂਰੇ ਪੰਜਾਬ ਦੀਆ ਸਾਰੀਆਂ ਜੇਲ੍ਹਾਂ ਵਿੱਚ ਇਹ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬਹੁਤ ਜਲਦੀ ਹੀ ਸੰਸਥਾ ਵੱਲੋਂ ਇਸ ਜੇਲ੍ਹ ਵਿੱਚ ਕੰਮਪਿਊਟਰ ਰੂਮ ਦਾ ਵੀ ਆਧੁਨਿਕੀਕਰਨ ਕੀਤਾ ਜਾਵੇਗਾ ਤਾਂਕਿ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਸਿੱਖਿਅਤ ਕੀਤਾ ਜਾ ਸਕੇ ਅਤੇ ਉਹ ਬਾਹਰ ਜਾ ਕੇ ਆਪਣਾ ਕਿੱਤਾ ਸੁਰੂ ਕਰ ਸਕਣ।
ਸਿੱਧੂ ਨੇ ਜੇਲ੍ਹ ਸੁਪਰਡੈਂਟ ਨੂੰ ਕਿਹਾ ਕਿ ਹੋਰ ਵੀ ਕੋਈ ਜੇਲ੍ਹ ਅੰਦਰ ਬੰਦ ਕੈਦੀਆਂ ਲਈ ਕਿਸੇ ਸੁਵਿਧਾ ਦੀ ਲੋੜ ਹੈ ਤਾਂ ਸਾਨੂੰ ਲਿਖਤੀ ਤੌਰ ਤੇ ਭੇਜਿਆ ਜਾਵੇ।ਸਿੱਧੂ ਨੇ ਦੱਸਿਆ ਕਿ ਜਿੱਥੇ ਸਾਡੀ ਸੰਸਥਾ ਦਾ ਮਿਸ਼ਨ ਹਰ ਇੱਕ ਜੇਲ੍ਹ ਅਤੇ ਹਰ ਇੱਕ ਸਰਕਾਰੀ ਸਕੂਲ ਵਿੱਚ, ਜਿੱਥੇ ਗਰੀਬਾਂ ਦੇ ਬੱਚੇ ਪੜ੍ਹਦੇ ਹਨ । ਉਨਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦਾ ਹੈ । ਹੁਣ ਤੱਕ ਜਿਲ੍ਹਾ ਬਰਨਾਲਾ ਅੰਦਰ ਤਕਰੀਬਨ 15 ਸਕੂਲਾਂ ਵਿੱਚ ਸਾਡੀ ਸੰਸਥਾ ਹੈਵੀ ਡਿਊਟੀ ਆਰ ਓ ਸਿਸਟਮ ਭੇਟ ਕਰ ਚੁੱਕੀ ਹੈ । ਇਸ ਮੌਕੇ ਹੌਲਦਾਰ ਬਲਰਾਜ ਸਿੰਘ, ਕੁਲਵਿੰਦਰ ਸਿੰਘ ਕਾਲਾ, ਤਰਸੇਮ ਸਿੰਘ, ਗੁਰਜੰਟ ਸਿੰਘ ਸੋਨਾ, ਹੌਲਦਾਰ ਬਸੰਤ ਸਿੰਘ ਉੱਗੋ ਅਤੇ ਗੁਰਦੇਵ ਸਿੰਘ ਮੱਕੜ ਆਦਿ ਹਾਜਰ ਸਨ।