ਹਰਿੰਦਰ ਨਿੱਕਾ, ਬਰਨਾਲਾ 11 ਅਪ੍ਰੈਲ 2024
ਡੇਰਾ ਬਾਬਾ ਗਾਂਧਾ ਸਿੰਘ ਜੀ ਦੀ ਸਮੁੱਚੀ ਜਾਇਦਾਦ ਦਾ ਸਮੇ-ਸਮੇ ਤੇ ਵੱਖ-ਵੱਖ ਅਦਾਲਤਾਂ ਕੋਰਟਾਂ ਵਿੱਚ ਕੇਸ ਚੱਲੇ ਇਹ ਕੇਸ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਭਾਰਤ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਤੱਕ ਚੱਲੇ ਲੰਮੇ ਅਰਸੇ ਤੋਂ ਬਾਅਦ ਅਖੀਰ ਨੂੰ ਇਹ ਕੇਸ ਅਸੀਂ ਜਿੱਤ ਸਕੇ ਹਾਂ। ਇਹਨਾ ਸਬਦਾਂ ਦਾ ਪ੍ਰਗਟਾਵਾ ਡੇਰਾ ਬਾਬਾ ਗਾਂਧਾ ਸਿੰਘ ਜੀ ਦੇ ਮਹੰਤ ਸੁਰਜੀਤ ਸਿੰਘ,ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਜਰਨਲ ਸੈਕਟਰੀ ਸਰਬ ਭਾਰਤ ਨਿਰਮਲ ਮਹਾਂ ਮੰਡਲ ਮਹੰਤ ਜਗਤਾਰ ਸਿੰਘ ਜਰਨਲ ਸੈਕਟਰੀ ਨਿਰਮਲ ਭੇਖ ਮਹੰਤ ਚਮਕੌਰ ਸਿੰਘ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰੰਘ ਅਤੇ ਹੋਰ ਨਿਰਮਲ ਭੇਖ ਦੇ ਮਹੰਤ ਸਹਿਬਾਨਾ ਨੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਪ੍ਰੈਸ ਨੂੰ ਸੰਬੋਧਨ ਹੁਦਿਆਂ ਕੀਤਾ।ਉਹਨਾ ਨੇ ਕਿਹਾ ਕੇ ਡੇਰਾ ਬਾਬਾ ਗਾਂਧਾ ਸਿੰਘ ਜੀ ਦੀ ਸਮੁੱਚੀ ਜਾਇਦਾਦ ਸਬੰਧੀ ਕੇਸ ਚੱਲੇ ਇਹ ਕੇਸ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਤੱਕ ਕੇਸ ਚੱਲੇ ਜਿਨ੍ਹਾ ਵਿੱਚ ਮਹੰਤ ਸੁਰਜੀਤ ਸਿੰਘ ਨੂੰ ਮੋਹਤਮਿੰਮ ਮਹੰਤ ਮੰਨਿਆ ਗਿਆ ਅਤੇ ਜਿਹੜੇ ਆਪੇ ਬਣੇ ਕੁਝ ਮਹੰਤ ਸਨ ਉਹਨਾ ਨੂੰ ਕੋਰਟ ਨੇ ਠੁਕਰਾਇਆ।ਵੱਖ-ਵੱਖ ਅਦਾਲਤਾਂ ਵਿੱਚ ਕੇਸ ਵਿਖੇ ਕਿ ਮਿਤੀ 20-02-1983 ਨੂੰ ਮਹੰਤ ਰਾਮ ਸਿੰਘ ਦੀ ਮੋਤ ਤੋਂ ਬਾਅਦ ਨਿਰਮਲਾ ਭੇਖ ਵੱਲੋਂ ਮਹੰਤ ਸੁਰਜੀਤ ਸਿੰਘ ਚੇਲਾ ਮਹੰਤ ਰਾਮ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਜੀ ਦਾ ਮੋਹਤਮਿੰਮ ਮਹੰਤ ਨਿਯੁਕਤ ਕਰ ਦਿੱਤਾ।
ਮਿਤੀ 13-02-1996 ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੋ ਅਪੀਲ ਮਹੰਤ ਰਾਮ ਸਿੰਘ ਅਤੇ ਜੋਧਪੁਰ ਅਤੇ ਖੁੱਡੀ ਦੇ ਸਰਧਾਲੂਆਂ ਵੱਲੋਂ ਪਾਈ ਗਈ ਜਿਸ ਦਾ ਅਨੁਸਾਰ ਗੁਰਬਖਸ ਸਿੰਘ ੜ/ਸ਼ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਸ ਹਾਈਕੋਰਟ ਵਿੱਚ ਡੇਰਾ ਜਾਂ ਗੁਰਦੁਆਰਾ ਦਾ ਫੈਸ਼ਲਾ ਕਰਨ ਲਈ ਰਿਮਾਂਡ ਕਰ ਦਿੱਤਾ।
ਮਿਤੀ 22-09-2000 ਉਪਰੋਕਤ ਕੇਸ ਦੀ ਅਪੀਲ ਸ੍ਰੋਮਣੀ ਕਮੇਟੀ ਵੱਲੋਂ ਸ਼ੈਸ਼ਨ ਜੱਜ ਬਰਨਾਲਾ ਦੇ ਪਾਈ ਗਈ ਜੋ ਮਹੰਤ ਸੁਰਜੀਤ ਸਿੰਘ ਦੇ ਹੱਕ ਵਿੱਚ ਹੋਈ ਅਤੇ ਸ੍ਰੋਮਣੀ ਕਮੇਟੀ ਡਿਸ਼ਮਿਸ ਹੋਈ।
ਮਿਤੀ 20-10-2000 ਨੂੰ ਨਿਰਮਲ ਭੇਖ ਵੱਲੋਂ ਪੰਚਾਇਤੀ ਅਖਾੜਾ ਨਿਰਮਲਾ ਹਰਿਦੁਆਰ ਵਿਖੇ ਸ੍ਰੀ ਮਹੰਤ ਗਿਆਨ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਮਹੰਤ ਸੁਰਜੀਤ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮੋਹਤਮਿੰਮ ਮਹੰਤ ਤਸਲੀਮ ਕੀਤਾ। ਆਰਡਰ ਮਿਤੀ 06-01-2004 ਸ੍ਰੀ ਤੇਜਵੀਰ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਮਹੰਤ ਸੁਰਜੀਤ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮਹੰਤ ਮੰਨਿਆਂ।
ਸ੍ਰੀ ਸੀ.ਐਸ ਸ੍ਰੀਵਾਸਤਵਾ ਆਈ.ਏ.ਐਸ ਡਵੀਜਨਲ ਕਮਿਸ਼ਨਰ ਪਟਿਆਲਾ ਵੱਲੋਂ ਮਿਤੀ 04-04-2005 ਨੂੰ ਸ੍ਰੋਮਣੀ ਕਮੇਟੀ ਅਤੇ ਪਿਆਰਾ ਸਿੰਘ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਮਹੰਤ ਸੁਰਜੀਤ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਨਾਲ ਸਬੰਧਤ ਪ੍ਰਾਪਰਟੀ ਦਾ ਮੋਹਤਮਿੰਮ ਮਹੰਤ ਮੰਨਿਆ
ਮਿਤੀ 13-05-2008 ਨੂੰ ਫਾਇਨੈਸ਼ਨਲ ਕਮਿਸ਼ਨਰ ਚੰਡੀਗੜ੍ਹ ਸ੍ਰੀ ਪੀ.ਰਾਮ ਆਈ.ਏ ਐਸ ਵੱਲੋਂ ਵੀ ਪਿਆਰਾ ਸਿੰਘ ਅਤੇ ਸ੍ਰੋਮਣੀ ਕਮੇਟੀ ਦੀ ਅਪੀਲ ਖਾਰਜ ਕਰਦੇ ਹੋਏ ਮਹੰਤ ਸੁਰਜੀਤ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮਹੰਤ ਤਸਲੀਮ ਕੀਤਾ।
ਮਿਤੀ 23-02-2017 ਨੂੰ ਮਾਨਯੋਗ ਹਾਈਕੋਰਟ ਵੱਲੋਂ ਐਫ.ਓ ਨੰ:222/1975 ਜੋ ਕੇਸ ਮਾਨਯੋਗ ਸੁਪਰੀਮ ਕੋਰਟ ਵੱਲੋਂ ਰਿਮਾਂਡ ਕੀਤਾ ਗਿਆ ਸੀ।ਉਸ ਨੂੰ ਸਿੱਖ ਗੁਰਦੁਆਰਾ ਦੇ ਥਾਂ ਤੇ ਡੇਰਾ ਡਕਲਿਅਰ ਕਰ ਦਿੱਤਾ ਗਿਆ। ਮਾਨਯੋਗ ਹਾਈਕੋਰਟ ਵੱਲੋਂ ਜੋ ਡੇਰੇ ਦੀ ਮਹੰਤੀ ਦਾ ਕੇਸ ਸੀ, ਸੀ.ਡਬਲਜੂ.ਪੀ 4942/2009 ਅਤੇ ਸੀ.ਡਬਲਜੂ.ਪੀ 4922/2009 ਸ੍ਰੋਮਣੀ ਕਮੇਟੀ ਬਰਸਜ ਫਾਇਨੈਸ਼ਲ ਕਮਿਸ਼ਨਰ ਗੋਰਮਿੰਟ ਆਫ ਪੰਜਾਬ, ਕਮਿਸ਼ਨਰ ਪਟਿਆਲਾ ਡਵੀਜਨ, ਜਿਲ੍ਹਾ ਕੰਟਰੋਲਰ ਪਟਿਆਲਾ, ਸਹਾਇਕ ਕੂਲੈਕਟਰ, ਗਰੇਡ-1 ਮੁਕਤਸਰ,ਮਹੰਤ ਸੁਰਜੀਤ ਸਿੰਗ ਚੇਲਾ ਮਹੰਤ ਰਾਮ ਸਿੰਘ,ਪਿਆਰਾ ਸਿੰਘ ਚੇਲਾ ਮਹੰਤ ਗੁਰਬਚਨ ਸਿੰਘ ਮਾਨਯੋਗ ਹਾਈਕੋਰਟ ਸਾਰੇ ਹੀ ਮਹੰਤੀ ਦੇ ਫੈਸ਼ਲਿਆਂ ਦੇ ਖਿਲਾਫ ਅਪੀਲ ਪਾਈ ਗਈ ਸੀ।ਮਿਤੀ 07-04-2017 ਨੂੰ ਜਸਟਿਸ ਸ੍ਰੀ ਮਹੇਸ ਗਰੋਵਰ ਅਤੇ ਸੇਖਰ ਧਵਨ ਵੱਲੋਂ ਮਹੰਤ ਸੁਰਜੀਤ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮੋਹਤਮਿੰਮ ਮਹੰਤ ਮੰਨਦੇ ਹੋਏ।ਪਿਆਰਾ ਸਿੰਘ ਅਤੇ ਸ੍ਰੋਮਣੀ ਕਮੇਟੀ ਨੂੰ ਖਾਰਜ ਕਰ ਦਿੱਤਾ।
ਮਾਰਚ-2017 ਵਿੱਚ ਐਫ.ਓ.ਨੰ:222 ਵਿੱਚ ਕੁਰੈਕਸ਼ਨ ਦੀ ਅਰਜੀ ਸੀ.ਐਮ 6352-ਛਲਲ 2017 ਅਤੇ ਪਿਆਰਾ ਸਿੰਘ ਵੱਲੋਂ ਵੀ ਪਾਰਟੀ ਬਨਣ ਲਈ ਐਪਲੀਕੇਸ਼ਨ ਸੀ.ਐਮ 6572-ਛਲਲ 2017 ਮਾਨਯੋਗ ਹਾਈਕੋਰਟ ਦੀ ਅਦਾਲਤ ਵਿੱਚ ਦਿੱਤੀ ਗਈ। ਦੋਨਾ ਦੀਆਂ ਐਪਲੀਕੇਸ਼ਨ ਨੂੰ ਸੁਣਦੇ ਹੋਏ ਮਿਤੀ 07-04-2017 ਨੂੰ ਮਾਨਯੋਗ ਹਾਈ ਕੋਰਟ ਵੱਲੋਂ ਮਹੰਤ ਸੁਰਜੀਤ ਸਿੰਘ ਦੀ ਐਪਲੀਕੇਸ਼ਨ ਪ੍ਰਵਾਨ ਕਰ ਲਈ ਗਈ ਅਤੇ ਪਿਆਰਾ ਸਿੰਘ ਦੀ ਐਪਲੀਕੇਸ਼ਨ ਨੂੰ ਖਾਰਜ ਕਰ ਦਿੱਤਾ ਗਿਆ।
ਮਿਤੀ 09-05-2017 ਨੂੰ ਪਿਆਰਾ ਸਿੰਘ ਵੱਲੋਂ ਐਸ.ਐਲ.ਪੀ ਨੰ:14927 ਅਤੇ 14928 ਨੂੰ ਸੁਪਰੀਮ ਕੋਰਟ ਵਿੱਚ ਮਿਤੀ 07-04-2017 ਦੇ ਹਾਈਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਕੇ ਮੈਨੂੰ ਐਫ.ਓ ਨੰ: 222 ਅਤੇ ਐਫ.ਓ ਨੰ: 25 ਵਿੱਚ ਪਾਰਟੀ ਬਨਾਇਆ ਜਾਵੇ।ਹੁਣ ਜਦੋਂ ਕਿ ਐਫ.ਓ ਨੰ: 222 ਅਤੇ ਐਫ.ਓ ਨੰ: 25 ਮਾਨਯੋਗ ਸੁਪਰੀਮ ਕੋਰਟ ਵੱਲੋਂ ਡਿਸਮਿਸ ਕਰ ਦਿੱਤਾ ਗਿਆ ਤਾਂ ਪਾਰਟੀ ਕਿਸ ਵਿੱਚ ਬਨਾਇਆ ਜਾ ਸਕਦਾ ਹੈ। ਮਹੰਤ ਸੁਰਜੀਤ ਸਿੰਘ ਤੇ ਮਹੰਤ ਹਾਕਮ ਸਿੰਘ ਨੇ ਕਿਹਾ ਕਿ ਕਾਫੀ ਲੰਮੇ ਅਰਸੇ ਤੋਂ ਬਾਅਦ ਵੱਖ-ਵੱਖ ਕੋਰਟਾਂ ਵਿੱਚ ਚੱਲੇ ਕੇਸ ਅਖੀਰ ਨੂੰ ਨਿਰਮਲ ਭੇਖ ਅਤੇ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਅਤੇ ਅਹੋਦੇਦਾਰਾਂ ਨੇ ਪੰਚਾਇਤੀ ਰੂਪ ਵਿੱਚ ਬੈਠ ਕੇ ਖਤਮ ਕਰ ਲਏ ਹਨ।ਉਹਨਾ ਕਿਹਾ ਕਿ ਗੁਰੁ ਰਾਮਦਾਸ ਜੀ ਦੇ ਘਰ ਤੋ ਅਨੇਕਾਂ ਨੂੰ ਵਡਿਆਈਆਂ ਮਿਲਦੀਆਂ ਹਨ ਅਤੇ ਗਰੀਬਾਂ ਲਈ ਹਮੇਸ਼ਾ ਗੁਰੁ ਰਾਮਦਾਸ ਜੀ ਦੇ ਲੰਗਰ ਅਤੁੱਟ ਵਰਤਦੇ ਹਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਥੇਬੰਦੀ ਹੈ ਜੋ ਧਰਮ ਪ੍ਰਚਾਰ ਦੇ ਨਾਲ-ਨਾਲ ਹਮੇਸ਼ਾ ਹੀ ਮਨੁੱਖਤਾ ਦੀ ਭਲਾਏ ਦੇ ਕੰਮ ਕਰਦੀ ਹੈ।ਜਦੋਂ ਕਿਤੇ ਵੀ ਕਿਸੇ ਵੀ ਜਗ੍ਹਾ ਕੋਈ ਕੁਦਰਤੀ ਕਰੋਪੀ ਆਉਦੀਂ ਹੈ ਤਾਂ ਇਹ ਸੰਸਥਾ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੀ ਹੈ। ਇਸ ਲਈ ਡੇਰਾ ਬਾਬਾ ਗਾਂਧਾ ਸਿੰਘ ਜੀ ਦੀ ਸਮੁੱਚੀ ਜਾਇਦਾਦ ਵਿੱਚੋਂ ਨਿਰਮਲ ਭੇਖ ਵੱਲੋਂ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਜਾਇਦਾਦ ਪੰਚਾਇਤੀ ਰੂਪ ਵਿੱਚ ਬੈਠ ਕੇ ਦਿੱਤੀ ਗਈ।
ਉਹਨਾ ਕਿਹਾ ਕਿ ਜੋ ਮਹੰਤ ਪਿਆਰਾ ਸਿੰਘ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਉਸ ਦਾ ਡੇਰਾ ਬਾਬਾ ਗਾਂਧਾ ਸਿੰਘ ਜੀ ਦੀ ਸਮੁੱਚੀ ਜਾਇਦਾਦ ਨਾਲ ਕੋਈ ਸਬੰਧ ਨਹੀ ਹੈ।ਪਿਆਰਾ ਸਿਘ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੀਕ ਕੇਸ ਲੜੇ ਹਨ ਜੋ ਅਖੀਰ ਹਾਰ ਗਏ ਇਸ ਲਈ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਜੀ ਦੀ ਕਿਸੇ ਵੀ ਜਾਇਦਾਦ ਤੇ ਹੱਕ ਨਹੀ ਜਤਾ ਸਕਦੇ।ਉਹਨਾ ਦਾ ਸਮੁੱਚੀ ਜਾਇਦਾਦ ਨਾਲ ਕੋਈ ਵੀ ਤਾਲੁਕ ਵਾਸਤਾ ਨਹੀ।ਆਵਾ ਬਸਤੀ ਦੇ ਇੱਕ ਪਲਾਟ ਨੂੰ ਲੈ ਕੇ ਜੋ ਕਾਫੀ ਦਿਨਾਂ ਤੋਂ ਵਿਵਾਦ ਚਲਦਾ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਸੁਰਜੀਤ ਸਿੰਘ ਅਤੇ ਮਹੰਤ ਹਾਕਮ ਸਿੰਘ ਨੇ ਕਿਹਾ ਕੇ ਪਿਛਲੇ 50 ਸਾਲਾਂ ਤੋਂ ਉਸ ਜਗ੍ਹਾ ਪੁਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਹੈ।
ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਵੱਲੋਂ ਉਸ ਜਗ੍ਹਾ ਦੀ ਚਾਰ ਦੀਵਾਰੀ ਕਰਕੇ ਜਗ੍ਹਾ ਨੂੰ ਸੰਭਾਲਿਆ ਹੋਇਆ ਹੈ। ਹੁਣ ਉੱਥੇ ਸ੍ਰੋਮਣੀ ਕਮੇਟੀ ਵੱਲੋਂ ਇੱਕ ਮਤਾ ਪਾਸ ਕਰਕੇ ਬੱਚਿਆਂ ਦੇ ਖੇਡਣ ਲਈ ਸਪੋਰਟਸ ਅਕੈਡਮੀ ਬਣ ਰਹੀ ਹੈ ਤਾਂ ਕਿ ਸਾਡੇ ਬੱਚੇ ਨਸਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਪਰ ਅਫਸੋਸ ਪਿਆਰਾ ਸਿੰਘ ਨੇ ਉਥੇ ਆ ਕੇ ਇਸ ਕੰਮ ਨੂੰ ਰੋਕਿਆ ਅਤੇ ਖੁਦ ਉਸ ਜਗ੍ਹਾ ਤੇ ਧੱਕੇ ਨਾਲ ਕਬਜਾ ਕਰਨਾ ਚਹੁੰਦਾ ਹੈ, ਜੋ ਸਰਾਸਰ ਗਲਤ ਹੈ। ਇਸ ਸਮੇ ਉਹਨਾ ਦੇ ਨਾਲ ਮਹੰਤ ਰਣਪ੍ਰੀਤ ਸਿੰਘ,ਮਹੰਤ ਚਮਕੌਰ ਸਿੰਘ ਪੰਜਗਰਾਈਆਂ,ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ,ਮਹੰਤ ਸਰਬਜੀਤ ਸਿੰਘ ਆਦਮਪੁਰਾ,ਮਹੰਤ ਬਲਵਿੰਦਰ ਸਿੰਘ ਅਜੀਤਵਾਲ,ਮਹੰਤ ਗੁਰਮੁੱਖ ਸਿੰਘ ਲੋਪੋ,ਮਹੰਤ ਹਰਜਿੰਦਰ ਸਿੰਘ ਮਟੀਲੀ,ਮਹੰਤ ਬਲਜਿੰਦਰ ਸਿੰਘ ਕਾਂਉਕੇ,ਮਹੰਤ ਅਮਨਦੀਪ ਸਿੰਘ ਉੱਗੋਕੇ ਹਾਜਰ ਸਨ।