ਰਘਬੀਰ ਹੈਪੀ , ਬਰਨਾਲਾ 4 ਅਪ੍ਰੈਲ 2024
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਪੱਧਰੀ ਸੱਦੇ ਤੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਮੋਰਚਾ ਦੁਸਰੇ ਦਿਨ ਵਿੱਚ ਪਹੁੰਚ ਗਿਆ ਹੈ। ਪਿੰਡ ਜਹਾਂਗੀਰ ਕਿਸਾਨ ਗੁਰਚਰਨ ਸਿੰਘ ਪੁੱਤਰ ਹਜੂਰਾ ਸਿੰਘ ਦੀ ਜ਼ਮੀਨ ਸਾਬਕਾ ਸਰਪੰਚ ਗੁਰਚਰਨ ਸਿੰਘ ਪੁੱਤਰ ਸਰੂਪ ਸਿੰਘ ਨੇ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਸੀ ਜਦੋਂ ਇਹ ਮਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕੋਲ ਆਇਆ ਤਾਂ ਪੂਰੀ ਘੋਖ ਪੜਤਾਲ ਕਰਨ ਤੇ ਸਾਬਕਾ ਸਰਪੰਚ ਗੁਰਚਰਨ ਸਿੰਘ ਦੋਸ਼ੀ ਪਾਇਆ ਗਿਆ। ਇਹ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਲੜਿਆ ਜਾ ਰਿਹਾ ਸੀ। ਪ੍ਰਸ਼ਾਸਨ ਇਹ ਮੰਨਦਾ ਸੀ ਕਿ ਦੋਸ਼ੀ ਸਾਬਕਾ ਸਰਪੰਚ ਗੁਰਚਰਨ ਸਿੰਘ ਹੀ ਹੈ।ਪਰ ਪ੍ਰਸ਼ਾਸਨ ਨੇ ਅੰਦਰ ਖਾਤੇ ਸਰਪੰਚ ਗੁਰਚਰਨ ਸਿੰਘ ਦੀ ਹੀ ਮਦਦ ਕੀਤੀ ਗਈ।
ਕੱਲ੍ਹ ਜਦੋਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਸੀ। ਅੱਜ ਕੈਬਨਿਟ ਮੰਤਰੀ ਮੀਤ ਹੇਅਰ ਨੇ ਵਿਸ਼ਵਾਸ ਦਿਵਾਇਆ ਕਿ ਅਸਲੀ ਮਾਲਕ ਦੇ ਨਾਂ ਇਹ ਜ਼ਮੀਨ 15 ਦਿਨਾ ਵਿੱਚ ਕਰ ਦਿੱਤੀ ਜਾਵੇਗੀ। ਇਹ ਵੀ ਵਿਸ਼ਵਾਸ ਦਿਵਾਇਆ ਕਿ ਪਟਵਾਰੀ ਤੇ ਕਾਨੂੰਗੋ ਤੇ ਬਣਦੀ ਕਾਰਵਾਈ ਦੋ ਦਿਨਾਂ ਵਿੱਚ ਕਰਵਾਈ ਜਾਵੇਗੀ।ਜੋ ਇਸ ਜ਼ਮੀਨ ਤੇ 45 ਲੱਗਣ ਉਪਰੰਤ ਸਰਪੰਚ ਗੁਰਚਰਨ ਸਿੰਘ ਨੇ ਬਿਜਲੀ ਟਰਾਂਸਫਰ ਉਤਾਰਿਆ ਸੀ।ਉਸ ਤੇ ਬਣਦਾ ਚੋਰੀ ਦਾ ਪਰਚਾ ਦਲਜ ਕਰਵਾਇਆ ਜਾਵੇਗਾ। ਇਹ ਵਿਸ਼ਵਾਸ ਦਿਵਾਉਂਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਹ ਮੋਰਚਾ ਚੱਕ ਲਿਆ ਗਿਆ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾ ਝਾੜ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਅਮਰੀਕ ਸਿੰਘ ਗੰਢੂਆਂ, ਔਰਤ ਆਗੂ ਕਮਲਜੀਤ ਕੌਰ ਬਰਨਾਲਾ ਬਿੰਦਰ ਪਾਲ ਕੌਰ ਭਦੌੜ ਅਮਰਜੀਤ ਕੌਰ ਬਡਬਰ ਲਖਵੀਰ ਕੌਰ ਧਨੌਲਾ ਸੰਦੀਪ ਕੌਰ ਪੱਤੀ ਦੋਨਾਂ ਬਾਲਕਾਂ ਦੇ ਪ੍ਰਧਾਨ ਤੇ ਸਕੱਤਰ ਤੇ ਹੋਰ ਅਹੁਦੇਦਾਰ ਹਾਜ਼ਰ ਸਨ।