ਇਹ ਝਾਕੀਆਂ 3 ਦਿਨ ਬਰਨਾਲਾ ਦੇ ਲੋਕਾਂ ਨੂੰ ਵਿਖਾਈਆਂ ਜਾਣਗੀਆਂ-ਏ.ਡੀ.ਸੀ.
ਰਘਬੀਰ ਹੈਪੀ, ਬਰਨਾਲਾ, 2 ਫਰਵਰੀ 2024
ਪੰਜਾਬ ਦੇ ਮਾਣ ਮੱਤੇ ਇਤਿਹਾਸ ਅਤੇ ਪੰਜਾਬ ਦੇ ਸਰਬ ਪੱਖੀ ਵਿਕਾਸ ਨੂੰ ਦਰਸਾਉਂਦੀਆਂ ਤਿੰਨ ਝਾਕੀਆਂ 2 ਫਰਵਰੀ ਨੂੰ ਬਰਨਾਲਾ ਜਿਲ੍ਹੇ ਦੀ ਜੂਹ ‘ਚ ਦਾਖਲ ਹੋਣਗੀਆਂ। ਵਧੀਕ ਡਿਪਟੀ ਕਮਿਸ਼ਨਰ (ਜ) ਸ. ਸਤਵੰਤ ਸਿੰਘ ਨੇ ਅੱਜ ਇਸ ਸਬੰਧੀ ਬੁਲਾਈ ਗਈ ਅਗਾਊਂ ਪ੍ਰਬੰਧਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਕਿਸਮ ਦੇ ਕੰਮਾਂ ਦੀ ਵੰਡ ਕੀਤੀ ਗਈ ਹੈ। ਉਹਨਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਉਹਨਾਂ ਕਿਹਾ ਕਿ ਸਵੇਰੇ 11 ਵਜੇ ਦੇ ਕਰੀਬ ਇਹ ਝਾਕੀਆਂ ਦਾਣਾ ਮੰਡੀ ਪਿੰਡ ਛਾਪਾ ਵਿਖੇ ਪਹੁੰਚਣਗੀਆਂ, ਜਿੱਥੋਂ ਇਹਨਾਂ ਨੂੰ ਆਮ ਆਦਮੀ ਕਲੀਨਿਕ ਪਿੰਡ ਛਾਪਾ ਵਿਖੇ ਪ੍ਰਦਰਸ਼ਨੀ ਲਈ ਰੱਖਿਆ ਜਾਵੇਗਾ। ਉਨ੍ਹਾਂ ਮਹਿਲ ਕਲਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਝਾਕੀਆਂ ਅਤੇ ਪੰਜਾਬ ਦੇ ਮਾਣ ਮੱਤੇ ਇਤਿਹਾਸ ਬਾਰੇ ਜਾਨਣ ਲਈ ਜ਼ਰੂਰ ਪਹੁੰਚਣ। ਇਸ ਤੋਂ ਬਾਅਦ ਇਹ ਝਾਕੀਆਂ ਮਹਿਲ ਕਲਾਂ ਕਲਾਂ ਅਤੇ ਸਰਕਾਰੀ ਸਕੂਲ ਸੰਘੇੜਾ ਵਿਖੇ ਵੀ ਠਹਿਰਣਗੀਆਂ। ਜਿਕਰਯੋਗ ਹੈ ਕਿ ਇਹ ਉਹ ਝਾਕੀਆਂ ਹਨ, ਜਿਨ੍ਹਾਂ ਨੂੰ ਕੌਮੀ ਪੱਧਰ ਤੇ ਦਿੱਲੀ ਵਿਖੇ ਮਨਾਏ ਗਏ ਗਣਤੰਤਰਤਾ ਦਿਵਸ ਸਮਾਗਮ ਮੌਕੇ ਸ਼ਾਮਿਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੋ ਝਾਕੀਆਂ ਨੂੰ ਪੰਜਾਬ ਦੇ ਹਰ ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ।