ਸੰਯੁਕਤ ਕਿਸਾਨ ਮੋਰਚੇ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਖਿੱਚਤੀ ਤਿਆਰੀ

Advertisement
Spread information

ਗਗਨ ਹਰਗੁਣ , ਬਰਨਾਲਾ 9 ਜਨਵਰੀ 2024

     ਬਰਨਾਲਾ ਵਿਖੇ ਸੁਯੰਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਦੀ ਤਿਆਰੀ ਮੀਟਿੰਗ  ਤਰਕਸ਼ੀਲ ਭਵਨ ਬਰਨਾਲਾ ਵਿਖੇ ਗੁਰਨਾਮ ਸਿੰਘ ਕਨਵੀਨਰ ਦੀ ਨਿਗਰਾਨੀ ਵਿੱਚ ਹੋਈ। ਜਿਸ ਦੀ ਪ੍ਰਧਾਨਗੀ ਗੁਰਮੇਲ ਸ਼ਰਮਾ ਮਾਸਟਰ ਮਨੋਹਰ ਲਾਲ ਜੀ ਨੇ ਕੀਤੀ। ਮੀਟਿੰਗ ਵਿੱਚ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਟਰੈਕਟਰ ਰੈਲੀ ਭਾਰਤ ਪੱਧਰ ਉੱਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਦੀ ਤਿਆਰੀ ਕਰਨ ਸਬੰਧੀ ਘਰ ਘਰ ਜਾ ਕੇ ਕਿਸਾਨਾਂ ਨੂੰ ਪ੍ਰਰਿਤ ਕਰਕੇ ਵੱਡੀ ਪੱਧਰ ਉੱਤੇ ਟਰੈਕਟਰਾਂ ਦੀ ਸ਼ਮੂਲੀਅਤ ਕਰਵਾਉਣ ਦੀ ਰੂਪ ਰੇਖਾ ਉਲੀਕੀ ਗਈ।        ਮੀਟਿੰਗ ਵਿੱਚ ਫੈਸਲਾ ਹੋਇਆ ਕਿ ਬਲਾਕ ਮਹਿਲ ਕਲਾਂ ਤੋਂ ਮਹਿਲ ਕਲਾਂ ਦਾ ਟਰੈਕਟਰ ਮਾਰਚ ਬਲਾਕ ਸ਼ਹਿਣਾ , ਸ਼ਹਿਣਾ ਤੋਂ ਟਰੈਕਟਰ ਮਾਰਚ ਕਰਕੇ ਬਲਾਕ ਬਰਨਾਲਾ ਹੰਡਿਆਇਆ ਤੋਂ ਟਰੈਕਟਰ ਮਾਰਚ ਕਰਕੇ ਅਨਾਜ਼ ਮੰਡੀ ਬਰਨਾਲਾ ਇੱਕਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਕੇ ਮਿੰਨੀ ਸਕੱਤਰੇਤ ਬਰਨਾਲਾ ਵਿਖੇ ਸਟੇਜ ਦਾ ਸੰਚਾਲਨ ਕੀਤਾ ਜਾਵੇਗਾ । ਬੁਲਾਰਿਆਂ ਨੇ ਮੰਗਾਂ ਬਾਰੇ ਦੱਸਿਆ ਕਿ ਕਾਲੇ ਕਾਨੂੰਨਾਂ ਜੋ ਕੇਂਦਰ ਸਰਕਾਰ ਨੇ ਵਾਪਸ ਲਏ ਹਨ ਪੂਰਨ ਰੂਪ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾਣ , ਸਾਰੀਆਂ ਫਸਲਾਂ ਉੱਤੇ ਐਮ ਐਸ ਪੀ ਗਾਰੰਟੀ ਕਾਨੂੰਨ ਬਣਾ ਕੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ , ਲਖੀਮਪੁਰ ਖੀਰੀ ਦੋਸ਼ੀਆਂ ਅਜੈ ਮਿਸ਼ਰਾ ਟੈਣੀ,ਉਸ ਦੇ ਮੰਤਰੀ ਪਿਤਾ ਨੂੰ ਕੇਂਦਰ ਸਰਕਾਰ ਤੋਂ ਬਰਖਾਸਤ ਕੀਤਾ ਜਾਵੇ , ਸਾਰੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ , ਕਿਸਾਨਾਂ ਉੱਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ , ਕਿਸਾਨੀ ਕਰਜੇ ਉੱਤੇ ਲਕੀਰ ਮਾਰੀ ਜਾਵੇ , ਹਿੱਟ ਐਂਡ ਰਣ ਕਾਨੂੰਨ , ਜੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ ਉਸ ਨੂੰ ਲੋਕ ਮਾਰੂ ਅਤੇ ਲੋਕ ਵਿਰੋਧੀ ਕਰਾਰ ਦਿੱਤਾ ਹੈ ਅਤੇ ਤਰੁੰਤ ਵਾਪਸ ਲਿਆ ਜਾਵੇ , ਇਜ਼ਰਾਈਲ ਵਲੋਂ ਫਲਸਤੀਨ ਉੱਤੇ ਹਮਲੇ ਕਰਕੇ ਉੱਥੋਂ ਦੇ ਲੋਕਾਂ ਉੱਤੇ ਤਸ਼ੱਦਦ ਕੀਤਾ ਜਾ ਰਿਹਾ , ਜਿਸ ਦੀ ਮੋਰਚੇ ਵੱਲੋਂ ਘੋਰ ਨਿੰਦਾ ਕੀਤੀ ਗਈ ਅਤੇ ਯੂ ਐਨ ਓ ਵੱਲੋਂ ਇਜ਼ਰਾਈਲ ਦੇ ਉੱਤੇ ਪਾਬੰਦੀ ਲਾ ਉਣੀ ਚਾਹੀਦੀ ਹੈ । ਕਬੱਡੀ ਖਿਡਾਰੀਆਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ, ਉਨ੍ਹਾਂ ਨੂੰ ਇਨਸਾਫ ਦੇਣ ਲਈ ਪੰਜਾਬ ਸਰਕਾਰ ਵਲੋਂ ਉੱਚ ਪੱਧਰੀ ਜਾਂਚ ਕਰਨੀ ਚਾਹੀਦੀ ਹੈ । ਮੀਟਿੰਗ ਨੂੰ ਮਨਜੀਤ ਰਾਜ ,ਬੂਟਾ ਸਿੰਘ ਸਰਪੰਚ ਗੁਰਚਰਨ ਸਿੰਘ ,ਦਰਸ਼ਨ ਸਿੰਘ ਉੱਗੋਕੇ, ਕੁਲਵੰਤ ਸਿੰਘ ਠੀਕਰੀਵਾਲਾ ,ਭੋਲਾ ਸਿੰਘ ਰੂੜੇਕੇ ਕਲਾਂ , ਗੁਰਮੇਲ ਸਿੰਘ ਜਵੰਦਾ ,ਪ੍ਰਗਟ ਸਿੰਘ ਅਮਰਜੀਤ ਸਿੰਘ , ਬਲਵੀਰ ਸਿੰਘ , ਸੁਰਜੀਤ ਸਿੰਘ ਰਣਜੀਤ ਸਿੰਘ , ਦਰਸ਼ਨਾਂ ਸਿੰਘ ਮਹਿਤਾ , ਰਾਣਾ ਸਿੰਘ ਧਨੌਲਾ , ਕਰਮਜੀਤ ਸਿੰਘ ਮਾਨ ਸੁਯੰਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜੱਥੇਬੰਦੀਆਂ ਦੇ ਹੋਰਨਾਂ ਆਗੂਆਂ  ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ |

Advertisement
Advertisement
Advertisement
Advertisement
Advertisement
Advertisement
error: Content is protected !!