ਦੁਕਾਨਦਾਰਾਂ ਦੇ ਜਬਰੀ ਉਜਾੜੇ ਵਿਰੁੱਧ ਸੰਘਰਸ਼ ਕਰਦੇ ਆਗੂਆਂ ਨੂੰ ਜੇਲ੍ਹੀਂ ਡੱਕਣ ਤੋਂ ਸੰਘਰਸ਼ੀ ਧਿਰਾਂ ਚ, ਫੈਲਿਆ ਰੋਹ

Advertisement
Spread information

ਕਾਂਗਰਸ ਹਕੂਮਤ ਵੀ ਗਰੀਬਾਂ ਨੂੰ ਉਜਾੜਨ ਦੇ ਰਾਹ ਪੈ ਤੁਰੀ -ਖੰਂਨਾ, ਦੱਤ


ਹਰਿੰਦਰ ਨਿੱਕਾ ਬਰਨਾਲਾ 21  ਜੂਨ 2020 

                ਮੋਦੀ ਹਕੂਮਤ ਵਾਂਗ ਹੀ ਘਰ-ਘਰ ਰੁਜਗਾਰ ਦੇਣ ਦਾ ਵਾਅਦਾ ਕਰਕੇ ਹਕੂਮਤੀ ਗੱਦੀ ਉੱਪਰ ਕਾਬਿਜ ਕਾਂਗਰਸ ਹਕੂਮਤ ਵੀ ਗਰੀਬਾਂ ਨੂੰ ਉਜਾੜਨ ਦੇ ਰਾਹ ਪੈ ਤੁਰੀ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ। ਆਗੂਆਂ ਦੱਸਿਆ ਕਿ  ਘਰ ਘਰ ਰੁਜਗਾਰ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਦਾ ਕਾਂਗਰਸੀ ਵਿਧਾਇਕ ਵਧਾਇਕ ਸੈਕੜੇ ਲੋਕਾਂ ਦਾ ਰੁਜਗਾਰ ਖੋਹ ਰਿਹਾ ਹੈ ।
                    ਕਰੋਨਾ ਤੇ ਜਬਰੀ ਲੌਕਡਾਓੂਨ ਦੀ ਆੜ ’ਚ ਤੇ ਸੰਘਰਸ਼ ਕਰਨ ਵਾਲਿਆਂ ਨੂੰ ਜਿਸ ਜਗ੍ਹਾ ਨਜਰਬੰਦ ਕੀਤਾਹੈ,ਓੁਹੋ ਜਿਹੀ ਜਗਾ ਸ਼ਾਇਦ ਕਿਸੇ ਜਾਨਵਰ ਨੂੰ ਵੀ ਨਾ ਰੱਖਿਆ ਜਾਂਦਾ ਹੋਵੇ , ਉੱਥੇ ਸਿਰੇ ਦੀਆਂ ਗੈਰ ਮਨੁੱਖੀ ਹਾਲਤਾਂ ਹਨ। ਜਿੱਥੇ ਅੱਤ ਦੀ ਗਰਮੀ ਦੇ ਬਾਵਜੂਦ ਪੱਖਿਆ ਦਾ ਪ੍ਰਬੰਧ ਤੱਕ ਨਹੀ ਹੈ। ਅਜਿਹਾ ਗੈਰਮਨੁੱਖੀ ਰਵੱਈਆ ਬਰਦਾਸ਼ਤ ਕਰਨਯੋਗ ਨਹੀਂ ਹੈ। ਸਟੇਡੀਅਮ ਦਾ ਹਾਲ ਗੰਦਗੀ ਨਾਲ ਭਰਿਆ ਹੋਇਆ ਹੈ। ਜਿੱਥੇ ਚਾਰ ਚੁਫੇਰੇ ਬਦਬੂ ਤੇ ਗੰਦਗੀ ਹੈ ਅਤੇ ਬਾਥਰੂਮ ਤੇ ਪੀਣ ਯੋਗ ਪਾਣੀ ਦਾ ਵੀ ਪ੍ਰਬੰਧ ਨਹੀ ਕੀਤਾ ਗਿਆ।
                        ਰਾਤ ਖਾਣਾ ਵੀ ਘਟੀਆ ਕਿਸਮ ਦਾ ਦਿੱਤਾ ਗਿਆ ਜਿਸ ਵਿੱਚ ਸਬਜੀ ਖਰਾਬ ਹੋਣ ਕਰਕੇ ਬਦਬੂ ਮਾਰ ਰਹੀ ਸੀ। ਨਜਰਬੰਦ ਲੋਕਾਂ ਚ ਕਈ ਬਜੁਰਗ ਤੇ ਸ਼ੂਗਰ ਦੇ ਮਰੀਜ ਹਨ। ਜਿਹਨਾਂ ਨੂੰ ਮੰਗਣ ਦੇ ਬਾਵਜੂਦ ਦਵਾਈ ਵੀ ਨਹੀ ਦਿੱਤੀ ਗਈ। ਮੋਗਾ ਜਿਲ੍ਹਾ ਪ੍ਰਸ਼ਾਸ਼ਨ ਦੇ ਅਜਿਹੇ ਗੈਰਜਮਹੂਰੀ ਧੱਕੜ ਕਦਮ ਸੰਘਰਸ਼ਸ਼ੀਲ ਕਾਫਲਿਆਂ ਦੇ ਹੌਸਲਿਆਂ ਨੂੰ ਪਸਤ ਨਹੀਂ ਕਰ ਸਕਣਗੇ। ਸਗੋਂ ਇਹ ਸੰਘਰਸ਼ ਹੋਰ ਵਿਸ਼ਾਲ ੳਤੇ ਤਿੱਖਾ ਹੋਵੇਗਾ।
                     ਇਹ ਜਗ੍ਹਾ ਮੋਗਾ ਦੀ ਖੁੱਲੀ ਜੇਲ੍ਹ ਹੈ। ਇਹ ਮੋਦੀ ਹਕੂਮਤ ਦੇ ਡੀਟੈਨਸ਼ਨ ਸੈਟਰਾਂ ਦੀ ਝਲਕ ਦਿੰਦੀ ਹੈ। ਜੋ ਇੱਥੇ ਨਜਰਬੰਦ ਨੇ ਓੁਹ ਰੁਜਗਾਰ ਬਚਾਓੁਣ ਦੀ ਮੰਗ ਕਰ ਰਹੇ ਨੇ ਜੋ ਕੈਪਟਨ ਨੇ ਘਰ ਘਰ ਦੇਣ ਦਾ ਵਾਅਦਾ ਕੀਤਾ ਜੋ ਹੁਣ ਘਰ ਘਰ ਤੋ  ਖੋਹਿਆ ਜਾ ਰਿਹਾ ਹੈ। ਨਜਰਬੰਦ ਸਾਥੀਆਂ ਵਿੱਚ ਨਿਰਭੈ ਸਿੰਘ ਢੁੱਡੀਕੇ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ , ਮੋਹਨ ਔਲਖ ਪੰਜਾਬ ਸਟੂਡੈਂਟਸ ਯੂਨੀਅਨ, ਕਰਮਜੀਤ ਕੋਟਕਪੂਰਾ ਨੌਜਵਾਨ ਭਾਰਤ ਸਭਾ, ਭਰਭੂਰ ਸਿੰਘ ਪੇਂਡੂ ਮਜਦੂਰ ਯੂਨੀਅਨ ਤੇ ਰੁਜਗਾਰ ਖੁੱਸਣ ਖਿਲਾਫ ਬੋਲਣ ਵਾਲੇ ਭੁੱਖੇ ਮਰਦੇ ਲੋਕ ਹਨ ।
                   ਆਗੂਆਂ ਨੇ ਕਰੋਨਾ ਦੀ ਆੜ ’ਚ ਕੀਤਾ ਜਾ ਉਜਾੜਾ ਬੰਦ ਕਰਨ ਅਤੇ ਗਿ੍ਰਫਤਾਰ ਕੀਤੇ ਆਗੂਆਂ/ਦੁਕਾਦਦਾਰਾਂ ਨੂੰ ਤਰੰਤ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਸੇ ਤੀ ਤਰ੍ਹਾਂ ਦਾ ਬਿਆਨ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਸੂਬਾ ਪ੍ਰੈੱਸ ਸਕੱਤਰ ਬਲਵੰਤ ਉੱਪਲੀ, ਜਿਲ੍ਹਾ ਪ੍ਰਧਾਨ ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਗੁਰਮੇਲ ਠੁੱਲੀਵਾਲ, ਹਰਚਰਨ ਚਹਿਲ, ਟੀ.ਐਸ.ਯੂ.ਰਜਿ ਦੇ ਆਗੂਆਂ ਦਰਸ਼ਨ ਸਿੰਘ , ਗੁਰਜੰਟ ਸਿੰਘ, ਬਲਵੰਤ ਸਿੰਘ, ਡੀਐਮਐਫ ਦੇ ਆਗੂਆਂ ਖੁਸ਼ਮੰਦਰਪਾਲ ਮਹਿਮਾ ਸਿੰਘ, ਡੀਟੀਐਫ ਆਗੂਆਂ ਗੁਰਮੀਤ ਸੁਖਪੁਰ, ਅੰਮ੍ਰਿਤਪਾਲ,ਇਨਕਲਾਬੀ ਕੇਂਦਰ ਦੇ ਆਗੂਆਂ ਰਜਿੰਦਰਪਾਲ, ਅਮਰਜੀਤ ਕੌਰ, ਸੁਖਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਗਿ੍ਰਫਤਾਰ ਕੀਤੇ ਆਗੂ/ਚੋਟੇ ਉਜਾੜੇ ਦੇ ਮੂੰਹ ਧੱਕੇ ਦੁਕਾਨਦਾਰਾਂ ਨੂੰ ਬਿਨ੍ਹਾਂ ਸ਼ਰਤ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।
Advertisement
Advertisement
Advertisement
Advertisement
Advertisement
error: Content is protected !!