ਸਿਹਤ ਮੰਤਰੀ ਦੇ ਬਿਆਨ ਤੋਂ ਭੜ੍ਹਕੇ ਅਧਿਆਪਕ, ਮੰਤਰੀ ਨੂੰ ਦਿੱਤੀ ਚਿਤਾਵਨੀ, ਬਿਆਨ ਵਾਪਿਸ ਨਹੀਂ ਲਿਆ ਤਾਂ,,, 

Advertisement
Spread information

ਕਿਹਾ , ਜੇ ਗੈਰ ਜ਼ਿੰਮੇਵਾਰਨਾ ਬਿਆਨ ਤੁਰੰਤ ਵਾਪਸ ਨਾ ਲਿਆ ਤਾਂ, ਕਰਨਾ ਪਊ ਅਧਿਆਪਕਾਂ ਦੇ ਜਥੇਬੰਦ ਐਕਸ਼ਨਾਂ ਦਾ ਸਹਮਣਾ


ਸੋਨੀ ਪਨੇਸਰ  ਬਰਨਾਲਾ  21 ਜੂਨ 2020 
         ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜਿਲ੍ਹਾ ਬਰਨਾਲਾ ਇਕਾਈ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਗੈਰ ਜ਼ਿੰਮੇਵਾਰਾਨਾ ਬਿਆਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਅਤੇ ਜਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਅਧਿਆਪਕਾਂ ਤੋਂ ਹੋਰ ਵਿਭਾਗਾਂ ਦਾ ਕੰਮ ਕਰਵਾਉਣ ਸਬੰਧੀ ਬਿਆਨ ਗੈਰ ਜਿੰਮੇਵਾਰਾਨਾ ਹੈ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਵਿਸ਼ਵ ਵਿਆਪੀ ਤਰਾਸਦਿਕ ਸਥਿਤੀ ਮੌਕੇ ਅਧਿਆਪਕ ਮਜਬੂਰੀ ਵੱਸ ਸਕੂਲ ਬੰਦ ਹੋਣ ਕਾਰਣ ਘਰ ਬੈਠੇ ਹਨ। ਪਰ ਬਹੁ-ਗਿਣਤੀ ਅਧਿਆਪਕ ਮੋਹਰੀ ਸਫਾਂ’ਚ ਰਹਿ ਕੇ ਕੋਰੋਨਾ ਮਹਾਂਮਾਰੀ ਸਬੰਧੀ ਲੱਗੀਆਂ ਡਿਊਟੀਆਂ ਵਿੱਚ ਤਾਇਨਾਤ ਵੀ ਹਨ। ਇਹ ਡਿਊਟੀ ਨਿਭਾਉਂਦਿਆਂ ਵੀ ਅਧਿਆਪਕ ਹਰ ਸਮੇਂ ਸਿੱਖਿਆ ਵਿਭਾਗ ਦੇ ਸੰਪਰਕ ਵਿੱਚ ਹਨ। ਉਹ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਨ-ਲਾਈਨ ਪੜਾਈ, ਨਵੇਂ ਦਾਖਲੇ, ਪਾਠ-ਪੁਸਤਕਾਂ ਵੰਡਣ ਦਾ ਕੰਮ, ਮਿਡ-ਡੇ ਮੀਲ ਦਾ ਅਨਾਜ ਵੰਡਣ ਸਮੇਤ ਸਕੂਲਾਂ ਵਿੱਚ ਚਲ ਰਹੇ ਉਸਾਰੀ ਕਾਰਜਾਂ ਦੀ ਦੇਖ-ਰੇਖ ਕਰ ਰਹੇ ਹਨ। ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਰਾਸ਼ਟਰ ਨਿਰਮਾਤਾ ਕਹੇ ਜਾਂਦੇ ਅਧਿਆਪਕਾਂ ਦੀਆਂ ਗੈਰ ਵਾਜਬ ਡਿਊਟੀਆਂ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਅਤੇ ਨਾਕਿਆਂ ਤੇ ਗੱਡੀਆਂ ਦੀ ਚੈਕਿੰਗ ਕਰਨ ਲਈ ਲਗਾਈਆਂ ਜਾ ਰਹੀਆਂ ਹਨ। ਮੰਤਰੀ ਵੱਲੋਂ ਅਧਿਆਪਕਾਂ ਨੂੰ ਘਰ ਬੈਠਿਆਂ ‘ਬਿਨ੍ਹਾ ਕੰਮ ਤੋਂ ਤਨਖਾਹ ਲੈਣਾ ਕਹਿਣਾ’ ਅਧਿਆਪਕ ਵਰਗ ਦਾ ਭਾਰੀ ਅਪਮਾਨ ਹੈ। ਅਜਿਹਾ ਬਿਆਨ ਰਾਜਸੀ ਆਗੂਆਂ ਦੀ ਅਧਿਆਪਕ ਵਰਗ ਪ੍ਰਤੀ ਮੰਦੀ ਸੋਚ ਦਾ ਪ੍ਰਗਟਾਵਾ ਹੈ ਅਤੇ ਅਧਿਆਪਕਾਂ ਦੇ ਮਾਣ ਸਨਮਾਨ ਅਤੇ ਉਹਨਾਂ ਦੇ ਮਨੋਬਲ ਨੂੰ ਠੇਸ ਪਹੁੰਚਾਉਣ ਵਾਲਾ ਹੈ। ਜਥੇਬੰਦੀ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਮੰਤਰੀ ਆਪਣੇ ਗੈਰ ਜ਼ਿੰਮੇਵਾਰਨਾ ਬਿਆਨ ਨੂੰ ਤੁਰੰਤ ਵਾਪਸ ਲਵੇ , ਨਹੀਂ ਤਾਂ ਪੰਜਾਬ ਦੇ ਅਧਿਆਪਕ ਜਥੇਬੰਦ ਐਕਸ਼ਨਾਂ ਰਾਹੀ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ। ਇਸ  ਸਮੇਂ ਤੇਜਿੰਦਰ ਸਿੰਘ ਤੇਜੀ , ਅਮਰੀਕ ਸਿੰਘ ਭੱਦਲਵੱਡ, ਬਲਵੰਤ ਸਿੰਘ ਭੋਤਨਾ, ਸਤੀਸ ਕੁਮਾਰ ਸਹਿਜੜਾ, ਜਗਦੀਪ ਸਿੰਘ ਭੱਦਲਵੱਡ, ਵਿਕਾਸ ਕੁਮਾਰ, ਭਾਰਤ ਭੂਸਨ, ਕੁਸ਼ਲ ਸਿੰਘੀ, ਹਰਜਿੰਦਰ ਸਿੰਘ ਠੀਕਰੀਵਾਲਾ, ਗੁਰਗੀਤ ਸਿੰਘ ਠੀਕਰੀਵਾਲਾ, ਸਤੀਸ ਜੈਦਕਾ, ਏਕਮਪ੍ਰੀਤ ਸਿੰਘ ਭੋਤਨਾ, ਮਨਜੀਤ ਸਿੰਘ ਬਖਤਗੜ੍ਹ, ਰਾਜਵਿੰਦਰ ਸਿੰਘ , ਜਤਿੰਦਰ ਸਿੰਘ ਜੋਤੀ, ਚਮਕੌਰ ਸਿੰਘ, ਵਰਿੰਦਰ ਕੁਮਾਰ ਜਿੰਦਲ  ਆਦਿ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!