ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਕੀਤੀ ਮੁਆਵਜ਼ੇ ਦੀ ਮੰਗ
ਮਹਿਲ ਕਲਾਂ 21ਜੂਨ (ਗੁਰਸੇਵਕ ਸਿੰਘ ਸਹੋਤਾ, ਡਾ ਮਿੱਠੂ ਮੁਹੰਮਦ)
ਪਿੰਡ ਸਹਿਜੜਾ ਵਿਖੇ ਦੋ ਕਿਸਾਨਾਂ ਵੱਲੋਂ ਝੋਨੇ ਸਿੱਧੀ ਬਿਜਾਈ ਹਰੀ ਨਾ ਹੋਣ ਕਰਕੇ ਅੱਕ ਕੇ ਆਪਣੀ 27 ਏਕੜ ਫਸ਼ਲ ਵਾਹੁਣ ਲਈ ਮਜ਼ਬੂਰ ਹੋਣਾ ਪਿਆ। ਇਸ ਮੌਕੇ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਗੁਰਚਰਨ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਸਹਿਜੜਾ ਨੇ ਦੱਸਿਆ ਕਿ ਉਨਾਂ ਵੱਲੋਂ ਕੋਰੋਨਾ ਵਾਇਰਸ ਕਾਰਨ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਖੇਤੀਬਾੜੀ ਵਿਭਾਗ ਦੀਆ ਹਦਾਇਤਾਂ ਅਨੁਸਾਰ 18 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਇਸ ਬਿਜਾਈ ਤੇ ਮਹਿੰਗੇ ਬੀਜ਼,ਦਵਾਈਆਂ,ਮਸ਼ੀਨ ਸਮੇਤ ਕੁੱਲ 60 ਹਜ਼ਾਰ ਰੂਪੈ ਖਰਚ ਆ ਚੁੱਕਾ ਹੈ। ਇਸ ਤੋਂ ਇਲਾਵਾ 60 ਹਜਾਰ ਰੂਪੈ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਖ਼ਰੀਦੀ ਗਈ ਸੀ।
ਉਨਾਂ ਦੁਖੀ ਮਨ ਨਾਲ ਦੱਸਿਆ ਕਿ ਕੀਤੀ ਗਈ ਸਿੱਧੀ ਬਿਜਾਈ ਹਰੀ ਨਹੀ ਹੋਈ ਜਿਸ ਕਰਕੇ ਉਨਾਂ ਨੂੰ ਮਜ਼ਬੂਰਨ ਆਪਣੀ ਫਸ਼ਲ ਵਾਹੁਣੀ ਪੈ ਰਹੀ ਹੈ। ਇਸ ਕਿਸਾਨ ਬਲਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਹਿਜੜਾਂ ਨੇ ਦੱਸਿਆ ਕਿ ਉਨਾਂ ਵੱਲੋਂ ਵੀ ਸਰਕਾਰ ਤੇ ਖੇਤੀਬਾੜੀ ਵਿਭਾਗ ਦੀਆ ਹਦਾਇਤਾਂ ਅਨੁਸਾਰ 9 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਪਰ ਫਸ਼ਲ ਹਰੀ ਨਹੀ ਹੋਈ ਜਿਸ ਕਰਕੇ ਉਹ ਆਪਣੀ ਫਸ਼ਲ ਵਾਹ ਰਹੇ ਹਨ। ਪੀੜ•ਤ ਕਿਸਾਨਾਂ ਨੇ ਦੁਖੀ ਮਨ ਨਾਲ ਕਿਹਾ ਕਿ ਸਰਕਾਰਾਂ ਦੀਆ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਤਾਂ ਪਹਿਲਾ ਹੀ ਆਰਥਿਕ ਤੰਗੀ ਕਾਰਨ ਖ਼ੁਦਕਸੀਆਂ ਕਰਨ ਲਈ ਮਜ਼ਬੂਰ ਹੈ ।
ਹੁਣ ਫਸ਼ਲ ਵਾਹੁਣ ਕਾਰਨ ਉਨਾਂ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਪਨੀਰੀ ਤੇ ਡੀਜ਼ਲ ਦਾ ਮੁੜ ਖਰਚ ਚੁੱਕਣ ਤੋਂ ਉਹ ਅਸਮਰਥ ਹੋ ਚੁੱਕੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾਂ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਕੁਲਦੀਪ ਸਿੰਘ ਸਹਿਜੜਾ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮਜਬੂਰੀਵੱਸ ਫਸ਼ਲ ਵਾਹੁਣ ਵਾਲੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਆਪਣੀਆਂ ਫਸ਼ਲਾ ਦੀ ਮੁੜ ਬਿਜਾਈ ਕਰ ਸਕਣ। ਇਸ ਮੌਕੇ ਕਿਸਾਨ ਭੋਲਾ ਸਿੰਘ,ਸੁਖਵਿੰਦਰ ਸਿੰਘ,ਕੁਲਵੰਤ ਸਿੰਘ,ਜਸਵੀਰ ਸਿੰਘ ਤੇ ਗੁਰਵਿੰਦਰ ਸਿੰਘ ਹਾਜਰ ਸਨ।
ਕੀ ਕਹਿੰਦੇ ਨੇ ਖੇਤੀਬਾੜੀ ਅਧਿਕਾਰੀ
ਜਿਲਾ ਮੁੱਖ ਖੇਤੀਬਾੜੀ ਅਫ਼ਸਰ ਡਾ.ਬਲਦੇਵ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਝੋਨੇ ਦਾ ਬੀਜ ਮਿੱਟੀ ਹੇਠ ਦਬ ਜਾਣ ਕਰਕੇ ਕਈ ਥਾਵੇ ਇਹ ਸਮੱਸਿਆ ਆਈ ਹੈ। ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸ਼ਲ ਵਾਹੁਣ ਤੋਂ ਬਿਨਾਂ ਖੇਤੀਬਾੜੀ ਅਧਿਕਾਰੀਆ ਨਾਲ ਸੰਪਰਕ ਜਰੂਰ ਕਰਨ ਤਾਂ ਜੋ ਕੋਈ ਫਾਇਦੇਮੰਦ ਹੱਲ ਕੱਢਿਆ ਜਾ ਸਕੇ।