ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 14 ਦਿਨ ਲਈ ਭੇਜਿਆ ਜੇਲ੍ਹ
ਮਨੀ ਗਰਗ / ਰਘੁਵੀਰ ਹੈਪੀ ਬਰਨਾਲਾ 21 ਜੂਨ 2020
ਜਿਲ੍ਹੇ ਦੇ ਪਿੰਡ ਛੀਨੀਵਾਲ ਖੁਰਦ ਚ, ਦੇਹ ਵਪਾਰ ਦਾ ਧੰਦਾ ਕਰਦੀਆਂ 3 ਔਰਤਾਂ ਅਤੇ ਜਿਸਮ ਫਿਰੋਸ਼ੀ ਦੇ ਅੱਡੇ ਤੋਂ ਕਾਬੂ ਕੀਤੇ 7 ਬੰਦਿਆਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। ਵਰਨਣਯੋਗ ਹੈ ਕਿ ਸੀਆਈਏ ਅਤੇ ਥਾਣਾ ਟੱਲੇਵਾਲ ਦੀ ਪੁਲਿਸ ਨੇ ਮੁਖਬਰੀ ਦੇ ਅਧਾਰ ਤੇ ਚਰਨਜੀਤ ਕੌਰ ਪਤਨੀ ਲਛਮਣ ਸਿੰਘ ਨਿਵਾਸੀ ਛੀਨੀਵਾਲ ਖੁਰਦ ਦੇ ਘਰ ਛਾਪਾ ਮਾਰ ਕੇ ਉੱਥੋਂ ਚਰਨਜੀਤ ਕੌਰ , ਕੁਲਵਿੰਦਰ ਕੌਰ ਰਾਮਗੜ , ਹਰਦੀਪ ਕੌਰ ਬੱਸੋਵਾਲ, ਜਿਲ੍ਹਾ ਲੁਧਿਆਣਾ ਅਤੇ ਬਲਵੀਰ ਸਿੰਘ ਛੀਨੀਵਾਲ ਖੁਰਦ, ਸਾਦਿਕ ਕੁਰੈਸ਼ੀ ਹਠੂਰ, ਗੁਰਤੇਜ਼ ਸਿੰਘ ਉਰਫ ਤੇਜ਼ੀ ਰਾਮਗੜ, ਸਤਨਾਮ ਸਿੰਘ ਰਾਮਗੜ, ਗਗਨਦੀਪ ਸਿੰਘ ਉਰਫ ਗਗਨਾ ਗਹਿਲ, ਹਰਪਾਲ ਸਿੰਘ ਪਾਲਾ ਨਿਵਾਸੀ ਲੱਖਾ, ਜਿਲ੍ਹੇ ਲੁਧਿਆਣਾ ਅਤੇ ਕਮਲ ਕੁਮਾਰ ਹਠੂਰ ਨੂੰ ਰੰਗਰਲੀਆਂ ਮਨਾਉਂਦੇ ਗਿਰਫਤਾਰ ਕਰ ਲਿਆ ਸੀ। ਇਸ ਮੌਕੇ ਪੁਲਿਸ ਪਾਰਟੀ ਨੇ ਦੋਸ਼ੀ ਸਾਦਿਕ ਕੁਰੈਸ਼ੀ ਦੇ ਕਮਰੇ ਚੋਂ, ਇੱਕ ਨਾਬਾਲਿਗ ਲੜਕੀ ਵੀ ਬਰਾਮਦ ਕੀਤੀ ਸੀ, ਜਿਸ ਨੂੰ ਪੁੱਛਗਿੱਛ ਤੋਂ ਬਾਅਦ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਸੀ। ਪੁਲਿਸ ਨੇ ਮੌਕੇ ਤੋਂ 34 ਹਜਾਰ 500 ਰੁਪਏ ਦਹ ਨਗਦੀ , 3 ਮੋਟਰ ਸਾਈਕਲ, 1 ਐਕਟਿਵਾ ਸਕੂਟਰੀ ਤੇ 12 ਸੀਲਬੰਦ ਕੰਡੋਮ ਵੀ ਬਰਾਮਦ ਕੀਤੇ ਸਨ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਡਿਊਟੀ ਮਜਿਸਟ੍ਰੇਟ ਦੀ ਅਦਾਲਤ ਚ, ਪੇਸ਼ ਕੀਤਾ। ਅਦਾਲਤ ਨੇ ਸਾਰਿਆਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਚ, ਜੇਲ੍ਹ ਭੇਜ ਦਿੱਤਾ।