ਜ਼ਿਲੇ ’ਚ ਹੁਣ ਤੱਕ 24 ਕਰੋਨਾ ਐਕਟਿਵ ਕੇਸ ਹੋਏ-ਸਿਵਲ ਸਰਜਨ
ਬੀ.ਟੀ.ਐਨ. ਫਾਜ਼ਿਲਕਾ 22 ਜੂਨ 2020
ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਬੀਤੀ ਰਾਤ ਜ਼ਿਲਾ ਫ਼ਾਜ਼ਿਲਕਾ ’ਚ 13 ਨਵੇਂ ਕੋਰੋਨਾ ਪਾਜੀਟਿਵ ਕੇਸ ਆਏ ਹਨ। ਉਨਾਂ ਦੱਸਿਆ ਕਿ 13 ਕੇਸ ਆਉਣ ਨਾਲ ਜ਼ਿਲੇ ਵਿੱਚ ਹੁਣ 24 ਕਰੋਨਾ ਕੇਸ ਐਕਟਿਵ ਹੋ ਗਏ ਹਨ। ਉਨਾਂ ਦੱਸਿਆ ਕਿ ਇਨਾਂ 13 ਕੇਸਾਂ ਵਿਚੋਂ 7 ਕੇਸ ਪਿਛਲੇ ਦਿਨੀ ਪਾਜੀਟਿਵ ਕੇਸ ਦੇ ਸੰਪਰਕ ਵਿਚ ਆਏ ਸਨ, 3 ਕੇਸ ਬੀ.ਐਸ.ਐਫ ਤੇ 1 ਕੇਸ ਪੰਜਾਬ ਪੁਲਿਸ ਦਾ ਜਵਾਨ ਅਤੇ 2 ਕੇਸਾਂ ਦੀ ਟਰੈਵਲ ਹਿਸਟਰੀ ਹੈ ਜਿਨਾਂ ਵਿੱਚੋ ਇਕ ਯੂ.ਪੀ. ਅਤੇ ਦੂਜਾ ਦਿਲੀ ਦਾ ਹੈ। ਉਨਾਂ ਦੱਸਿਆ ਕਿ ਪਾਜੀਟਿਵ ਆਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਜਲਾਲਾਬਾਦ ਦੇ ਆਈਸੋਲੇਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ।