ਹਰਿੰਦਰ ਨਿੱਕਾ , ਪਟਿਆਲਾ/ਬਰਨਾਲਾ 01 ਜਨਵਰੀ 2024
ਕਿਸੇ ਨੇ ਵਿਦੇਸ਼ ਭੇਜਣ ਦੇ , ਕਿਸੇ ਨੇ ਸਰਕਾਰੀ ਨੌਕਰੀ ਦਿਵਾਉਣ ਕਿਸੇ ਨੇ ਆਨਲਾਈਨ ਰੁਪਏ ਲੈ ਕੇ ਵੱਖ ਵੱਖ ਵਿਅਕਤੀਆਂ ਨੂੰ ਠੱਗੀ ਦੇ ਜਾਲ ਵਿੱਚ ਫਸਾ ਲਿਆ। ਤਿੰਨੋਂ ਮਾਮਲੇ ਪੁਲਿਸ ਕੋਲ ਪਹੁੰਚੇ ਤਾਂ ਪੁਲਿਸ ਨੇ 9 ਨਾਮਜ਼ਦ ਦੋਸ਼ੀਆਂ ਖਿਲਾਫ ਸਾਜਿਸ਼ ਰਚਕੇ ਧੋਖਾਧੜੀ ਅਤੇ ਅਮਨਾਤ ਵਿੱਚ ਖਿਆਨਤ ਕਰਨ ਦਾ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਤਿੰਨੋਂ ਘਟਨਾਵਾਂ ‘ਚੋਂ ਦੋ ਪਟਾਆਲਾ ਜਿਲ੍ਹੇ ਨਾਲ, ਜਦੋਂਕਿ ਇੱਕ ਘਟਨਾ ਬਰਨਾਲਾ ਜਿਲ੍ਹੇ ਨਾਲ ਸਬੰਧਿਤ ਹੈ। 13 ਲੱਖ 50 ਹਜ਼ਾਰ ਰੁਪਏ ਦੀ ਲੱਗੀ ਦਾ ਮਾਮਲਾ ਥਾਣਾ ਸਦਰ ਪਟਿਆਲਾ ਵਿਖੇ ਦਰਜ਼ ਹੋਇਆ ਹੈ। ਕੇਸ ਦੀ ਮੁਦਈ ਨਵਜੋਤ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਦੁਫੇੜਾ ਜਿਲਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਦਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਸੂਲੜਾ ਤਹਿਸੀਲ ਖੰਨਾ ,ਜਿਲ੍ਹਾ ਲੁਧਿਆਣਾ ਅਤੇ ਗੁਰਦੀਪ ਸਿੰਘ ਪੁੱਤਰ ਹੁਸਿ਼ਆਰ ਸਿੰਘ ਵਾਸੀ ਪਿੰਡ ਚੱਕਮਾਫੀ ,ਤਹਿਸੀਲ ਸਮਰਾਲਾ , ਜਿਲਾ ਲੁਧਿਆਣਾ ਨੇ ਸ਼ਕਾਇਤਕਰਤਾ ਦੇ ਪਤੀ ਅਤੇ ਦਿਉਰ ਨੂੰ ਵਿਦੇਸ਼ ਭੇਜਣ ਦਾ ਝਾਸਾ ਦੇ ਕੇ 13,50,000 ਰੁਪਏ ਲੈ ਲਏ । ਪਰ ਬਾਅਦ ਵਿੱਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਵਿਦੇਸ਼ ਭੇਜਣ ਦੇ ਨਾਂ ਤੇ ਲਏ ਪੈਸੇ ਵਾਪਿਸ ਕੀਤੇ । ਪੁਲਿਸ ਨੇ ਬਾਅਦ ਪੜਤਾਲ,ਦੋਵਾਂ ਨਾਮਜ਼ਦ ਦੋਸ਼ੀਆਂ ਦੇ ਬਰਖਿਲਾਫ ਅਧੀਨ ਜੁਰਮ 420/120-B I.P.C. ਤਹਿਤ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਉਹ ਕਹਿੰਦਾ ਬਿਜਲੀ ਬੋਰਡ ‘ਚ ਲਵਾਊਂ ਨੌਕਰੀ,,,!
ਥਾਣਾ ਲਾਹੋਰੀ ਗੇਟ ਪਟਿਆਲਾ ਵਿਖੇ ਦਰਜ ਮੁਕੱਦਮਾ ਦੇ ਮੁਦਈ ਗੁਰਜੰਟ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਕਾਨ ਨੰ. 136 ਗਲੀ ਨੰ. 7 ਰਾਮ ਨਗਰ ਪਟਿਆਲਾ ਅਨੁਸਾਰ ਜੁਝਾਰ ਸਿੰਘ ਪੁੱਤਰ ਸਾਧੂ ਸਿੰਘ, ਬਲਵਿੰਦਰ ਸਿੰਘ ਪੁੱਤਰ ਜੁਝਾਰ ਸਿੰਘ ਅਤੇ ਰਾਜਵੀਰ ਪੁੱਤਰ ਰਾਮ ਸਰੂਪ ਸਾਰੇ ਵਾਸੀ ਪਿੰਡ ਦਰਿਆ (ਦੱੜੂਆ) ਨੇੜੇ ਰੇਲਵੇ ਸਟੇਸ਼ਨ ਚੰਡੀਗੜ੍ਹ ਨੇ ਉਸ ਨੂੰ ਮਹਿਕਮਾ ਬਿਜਲੀ ਬੋਰਡ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 5 ਲੱਖ 50 ਹਜਾਰ ਰੁਪਏ ਲੈ ਲਏ। ਪਰੰਤੂ ਬਾਅਦ ਵਿੱਚ ਨਾ ਤਾਂ ਮੁਦਈ ਨੂੰ ਨੌਕਰੀ ਪਰ ਲਗਵਾਇਆ ਅਤੇ ਨਾ ਹੀ ਉਸ ਤੋਂ ਅਮਾਨਤ ਦੇ ਰੂਪ ਵਿੱਚ ਲੈ ਕੇ ਰੱਖੇ ਪੈਸੇ ਵਾਪਿਸ ਕੀਤੇ। ਪੁਲਿਸ ਨੇ ਸ਼ਕਾਇਤ ਦੀ ਪੜਤਾਲ ਉਪਰੰਤ ਉਕਤ ਤਿੰਨੋਂ ਨਾਮਜ਼ਦ ਦੋਸ਼ੀਆਂ ਦੇ ਵਿਰੁੱਧ ਅਧੀਨ ਜੁਰਮ 406 /420/ 120-B IPC ਤਹਿਤ ਥਾਣਾ ਲਾਹੌਰੀ ਗੇਟ ਵਿਖੇ ਕੇਸ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਫੜੋ-ਫੜੀ ਦੇ ਯਤਨ ਸ਼ੁਰੂ ਕਰ ਦਿੱਤੇ।
ਆਨਲਾਈਨ ਮੰਗਵਾਏ ਪੈਸੇ ‘ਤੇ ਕਹਿਤਾ ਓਰਰ,,
ਬਰਨਾਲਾ ਜਿਲ੍ਹੇ ਦੇ ਭਦੌੜ ਸ਼ਹਿਰ ਦੇ ਜੰਗੀਕਾ ਮੁਹੱਲੇ ਦੇ ਰਹਿਣ ਵਾਲੇ ਦਰਸ਼ਨ ਸਿੰਘ ਪੁੱਤਰ ਹਰਦਿੱਤਾ ਸਿੰਘ ਨੇ ਪੁਲਿਸ ਨੂੰ ਇੱਕ ਦਰਖਾਸਤ ਦੇ ਕੇ ਖੁਦ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ 8 ਲੱਖ 50 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਕਰਨ ਬਾਰੇ ਦੱਸਿਆ। ਦਰਖਾਸਤ ਦੀ ਪੜਤਾਲ ਤੋਂ ਬਾਅਦ ਅਭਿਸੇਕ ਕੁਮਾਰ ਪੁੱਤਰ ਸੰਜੇ ਰਾਏ ਵਾਸੀ ਮਨੋਹਰ ਸਪਰਾ ,ਇਸਟ ਚਮਪਾਰਾ ਕੇਸਰੀਆ, ਮੁਜੱਫਰਪੁਰ ਬਿਹਾਰ ਅਤੇ ਮੈਨੇਜਰ ਕੁਮਾਰ ਪੁੱਤਰ ਸੁਖਦੇਵ ਵਾਸੀ ਰਾਮਪੁਰ ਪੱਤੀ ,ਖੁਸ਼ੀ ਨਗਰ ,ਉੱਤਰ ਪ੍ਰਦੇਸ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ। ਇਸੇ ਤਰਾਂ ਦੀ ਠੱਗੀ ਬਾਬਤ ਹੀ ਬਿੰਦਰ ਸਿੰਘ ਪੁੱਤਰ ਜਗਨ ਸਿੰਘ ਵਾਸੀ ਨੈਣੇਵਾਲ , ਭਦੌੜ ਅਤੇ ਪਲਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮੱਝੂਕੇ ਨੇ ਵੀ ਦੁਰਖਾਸਤਾਂ ਦਿੱਤੀਆਂ ਸਨ । ਦੌਰਾਨ ਏ ਪੜਤਾਲ ਪੁਲਿਸ ਨੇ ਆਨਲਾਈਨ ਟਰਾਂਜੈਕਸ਼ਨ ਦਾ ਰਿਕਾਰਡ ਚੈਕ ਕੀਤਾ ਤਾਂ ਰਿਕਾਰਡ ਅਨੁਸਾਰ ਦੋਸ਼ੀ ਪਾਏ ਗਏ ਉਕਤ ਦੋਵੇਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਥਾਣਾ ਭਦੌੜ ਵਿਖੇ ਅਧੀਨ ਜੁਰਮ 420/120 ਬੀ ਆਈਪੀਸੀ ਤਹਿਤ ਕੇਸ ਦਰਜ ਕਰਕੇ,ਦੋਵਾਂ ਜਣਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।