ਹਰਿੰਦਰ ਨਿੱਕਾ , ਪਟਿਆਲਾ 19 ਦਸੰਬਰ 2023
ਓਹ ਦੋਵੇਂ ਜਣੇ ਕੱਠੇ ਨੌਕਰੀ ਕਰਦੇ ਸੀ , ਦੋਵਾਂ ਦਾ ਪਿਆਰ ਹੋ ਗਿਆ । ਦੋਵੇਂ ਕੁੱਝ ਦਿਨ ਇੱਕ-ਮਿੱਕ ਹੁੰਦੇ ਰਹੇ। ਫਿਰ ਵਿਆਹ ਦੀ ਗੱਲ ਚੱਲੀ ਤਾਂ ਮੁੰਡੇ ਵੱਲੋਂ ਇਨਕਾਰ ਹੋ ਗਿਆ। ਨਾਂਹ ਸੁਣਦਿਆਂ ਅਜਿਹੀ ਤੂੰ ਤਕਰਾਰ ਸ਼ੁਰੂ ਹੋਈ ਕਿ ਗੱਲ ਥਾਣੇ ਤੱਕ ਪਹੁੰਚ ਗਈ। ਆਖਿਰ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਪਰ, ਦੋਸ਼ੀ ਲੜਕੇ ਖਿਲਾਫ ਵਿਆਹ ਦਾ ਝਾਂਸਾ ਦੇ ਕੇ, ਬਲਾਤਕਾਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਦਿੱਤਾ। ਘਟਨਾਕ੍ਰਮ ਪਟਿਆਲਾ ਸ਼ਹਿਰ ਦੇ ਅਨਾਜ ਮੰਡੀ ਥਾਣਾ ਖੇਤਰ ਦਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਵਿਆਹ ਦਾ ਝਾਂਸਾ ਦੇ ਕਰ ਅਗਵਾ ਕਰਕੇ, ਲੈ ਜਾਣ ਦਾ ਥਾਣਾ ਸਿਟੀ ਸਮਾਣਾ ਵਿਖੇ ਦਰਜ ਹੋਇਆ ਹੈ। ਪੁਲਿਸ ਨੇ ਇਸ ਕੇਸ ਵਿੱਚ ਵੀ ਦੋਸ਼ੀ ਖਿਲਾਫ ਕੇਸ ਦਰਜ ਕਰਕੇ, ਦੋਸ਼ੀ ਅਤੇ ਅਗਵਾ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਵਿਆਹ ਦਾ ਝਾਂਸਾ ਦੇ ਬਲਾਤਕਾਰ ਕਰਨ ਵਾਲੇ ਮਾਮਲੇ ‘ਚ ਨਾਮਜ਼ਦ ਦੋਸ਼ੀ ਲੜਕਾ ਬਾਬਾ ਬਕਾਲਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਵਿਆਹ ਦੀ ਆੜ ‘ਚ ਧੋਖਾ ਹੋ ਜਾਣ ਦੀ ਘਟਨਾ ਤੋਂ ਕਰੀਬ ਚਾਰ ਮਹੀਨੇ ਬਾਅਦ ਪੀੜਤ ਲੜਕੀ ਨੇ 24 ਨਵੰਬਰ ਨੂੰ ਪੁਲਿਸ ਨੂੰ ਸ਼ਕਾਇਤ ਦਿੱਤੀ। ਮੁਦੈਲਾ ਨੇ ਆਪਣੀ ਸ਼ਕਾਇਤ ਵਿੱਚ ਦੱਸਿਆ ਕਿ ਮੁਦੈਲਾ ਅਤੇ ਦੋਸ਼ੀ ਨਿਰਮਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਬਾਬਾ ਬਕਾਲਾ ਲੇਡੀ ਰੋਡ ਅੰਮ੍ਰਿਤਸਰ , ਦੋਵੇ ਇਕੱਠੇ ਨੋਕਰੀ ਕਰਦੇ ਸਨ । ਜੋ ਦੋਸ਼ੀ ਨੇ ਮੁਦੈਲਾ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਮਿਤੀ 21 ਜੁਲਾਈ ਤੋਂ 23 ਜੁਲਾਈ 2023 ਤੱਕ ਸਰਹੰਦ ਰੋਡ ਪਟਿਆਲਾ ਪਰ ਸਥਿਤ ਇੱਕ ਹੋਟਲ ਵਿੱਚ ਰੱਖਿਆ ਅਤੇ ਵਿਆਹ ਕਰਵਾਉਣ ਦਾ ਭਰੋਸਾ ਦੇ ਕਰ ਸਰੀਰਕ ਸਬੰਧ ਵੀ ਬਣਾਏ । ਪਰੰਤੂ ਬਾਅਦ ਵਿੱਚ ਨਿਰਮਲ ਸਿੰਘ ਨੇ ਮੁਦੈਲਾ ਨੂੰ ਵਿਆਹ ਕਰਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਦੁਰਖਾਸਤ ਦੀ ਪੜਤਾਲ ਉਪਰੰਤ ਦੋਸ਼ੀ ਨਿਰਮਲ ਸਿੰਘ ਦੇ ਖਿਲਾਫ ਅਧੀਨ ਜ਼ੁਰਮ 376 I.P.C. ਤਹਿਤ ਥਾਣਾ ਅਨਾਜ ਮੰਡੀ ਬਰਨਾਲਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਸਮਾਣਾ ਵਿਖੇ ਲੜਕੀ ਨੂੰ ਅਗਵਾ ਕਰਨ ਸਬੰਧੀ ਦਰਜ ਕੇਸ ਅਨੁਸਾਰ ਮੁਦਈ ਦੀ ਲੜਕੀ ਨੂੰ ਨਾਮਜ਼ਦ ਦੋਸ਼ੀ ਗੋਲੀ ਪੁੱਤਰ ਲਾਭ ਸਿੰਘ ਵਾਸੀ ਰੋਸ਼ਨ ਕਲੋਨੀ ਸਮਾਣਾ 10-11 ਦਸੰਬਰ 2023 ਦੀ ਦਰਿਮਆਨੀ ਰਾਤ ਨੂੰ ਉਕਤ ਨਾਮਜਦ ਦੋਸ਼ੀ ਉਸ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਤਫਤੀਸ਼ ਅਧਿਕਾਰੀ ਅਨੁਸਾਰ ਨਾਮਜ਼ਦ ਦੋਸ਼ੀ ਗੋਲੀ ਖਿਲਾਫ U/S 363,366-A IPC ਤਹਿਤ ਮੁਕੱਦਮਾ ਦਰਜ ਕਰਕੇ, ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਤਾਂਕਿ ਅਗਵਾ ਲੜਕੀ ਨੂੰ ਦੋਸ਼ੀ ਦੇ ਚੁੰਗਲ ਵਿੱਚੋਂ ਛੁਡਾਇਆ ਜਾ ਸਕੇ ਅਤੇ ਦੋਸ਼ੀ ਨੂੰ ਅਦਾਲਤ ਦੇ ਕਟਿਹਰੇ ਵਿੱਚ ਖੜਾ ਕਰਕੇ,ਸਖਤ ਤੋਂ ਸਖਤ ਸਜਾ ਦਿਲਾਈ ਜਾ ਸਕੇ।