ਹਰਿੰਦਰ ਨਿੱਕਾ , ਪਟਿਆਲਾ 19 ਦਸੰਬਰ 2023
ਠੱਗਾਂ ਦੇ ਕਿਹੜੇ ਹਲ ਚਲਦੇ, ਮਾਰ ਠੱਗੀਆਂ ‘ਤੇ ਐਸ਼ਾਂ ਕਰਦੇ,,ਪੰਜਾਬ ਦੇ ਪੇਂਡੂ ਇਲਾਕਿਆਂ ‘ਚ ਮਕਬੂਲ ਇਹ ਕਹਾਵਤ ਇੱਨ੍ਹੀਂ ਦਿਨੀਂ ਵੱਖ ਵੱਖ ਢੰਗਾਂ ਨਾਲ ਹੋ ਰਹੀਆਂ ਠੱਗੀਆਂ ਤੇ ਪੂਰੀ ਫਿੱਟ ਬੈਠਦੀ ਹੈ। ਅਜਿਹੀਆਂ ਠੱਗੀਆਂ ਦੇ ਦੋ ਵੱਖੋ-ਵੱਖਰੇ ਕੇਸ ਪਟਿਆਲਾ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹੋਏ ਹਨ। ਪਹਿਲਾ ਮਾਮਲਾ ਥਾਣਾ ਕੋਤਵਾਲੀ ਪਟਿਆਲਾ ਵਿਖੇ ਅਰਵਿੰਦਰ ਕੌਰ ਪੁੱਤਰੀ ਲਖਵੀਰ ਸਿੰਘ ਵਾਸੀ ਪਿੰਡ ਟੋਹੜਾ ਥਾਣਾ ਭਾਦਸੋਂ ਦੀ ਤਰਫੋਂ ਦਰਜ ਹੋਈ ਹੈ। ਮੁਦਈ ਅਰਵਿੰਦਰ ਕੌਰ ਨੇ ਆਪਣੀ ਸ਼ਕਾਇਤ ਵਿੱਚ ਦੱਸਿਆ ਕਿ ਦੋਸ਼ੀ ਨਵਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਮਕਾਨ ਨੰ. 1977/4 ਗਲੀ ਨੰਬਰ 7 ਅੰਬੇਦਕਰ ਨਗਰ ਲੁਧਿਆਣਾ ਹਾਲ ਅਬਾਦ ਪਿੰਡ ਕਮਾਸਪੁਰ ,ਸਮਾਣਾ ਦਾ ਛੋਟੀ ਬਾਰਾਂਦਰੀ ਵਿਖੇ ਵੀਜਾ ਕਾਊਸਲੇਸ਼ਨ ਦੇ ਨਾਮ ਪਰ ਇੰਮੀਗੇ੍ਰਸ਼ਨ ਦਫਤਰ ਹੈ। ਦੋਸ਼ੀ ਨੇ ਮੁਦਈ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 23 ਲੱਖ 50, ਹਜ਼ਾਰ ਰੁਪਏ ਲੈ ਲਏ। ਪਰ ਬਾਅਦ ਵਿੱਚ ਨਾ ਹੀ ਮੁਦਈ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਵਿਦੇਸ਼ ਭੇਜਣ ਦੇ ਨਾਂਅ ਤੇ ਲਏ ਰੁਪਏ ਵਾਪਿਸ ਕੀਤੇ। ਤਫਤੀਸ਼ ਅਧਿਕਾਰੀ ਅਨੁਸਾਰ ਮੁਦਈ ਦੀ ਸ਼ਕਾਇਤ ਪਰ, ਨਾਮਜ਼ਦ ਦੋਸ਼ੀ ਨਵਜੋਤ ਸਿੰਘ ਦੇ ਖਿਲਾਫ U/S 406,420 I.P.C. ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀ ਦੀ ਭਾਲ ਜ਼ਾਰੀ ਹੈ।
ਨਾ ਦਿੱਤੀ ਕੰਪਨੀ ਦੀ ਮੈਂਬਰਸ਼ਿਪ ‘ਤੇ ਨਾ ਮੋੜੇ ਪੈਸੇ,,
ਥਾਣਾ ਸਿਟੀ ਰਾਜਪੁਰਾ ਦੇ ਖੇਤਰ ‘ਚ ਰਹਿੰਦੇ ਸੰਨੀ ਸਿੰਗਲਾ ਨੂੰ ਕਲੱਬ ਮਹਿੰਦਰਾ ਕੰਪਨੀ ਦੀ ਮੈਂਬਰਸ਼ਿਪ ਦੇਣ ਦਾ ਝਾਂਸਾ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਦਾ ਮਾਮਲਾ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਹੋਇਆ ਹੈ। ਦਰਜ ਕੇਸ ਦੇ ਮੁਦਈ ਸੰਨੀ ਸਿੰਗਲਾ ਪੁੱਤਰ ਹਰਦੇਵ ਰਾਜ ਵਾਸੀ ਮਕਾਨ ਨੰ. 09 ਵਰਕ ਸੈਂਟਰ ਰਾਜਪੁਰਾ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਸੌਰਵ ਪੁੱਤਰ ਰਮੇਸ਼ ਸਿੰਘ ਵਾਸੀ ਮਕਾਨ ਨੰਬਰ 18 ਕਾਤਿਕ ਅਪਾਰਟਮੈਂਟ ਪੂਨੇ ਰੀਵਾੜਾ ਪੁਨੈ ਮਹਾਰਾਸ਼ਟਰ ਨੇ ਮੁਦਈ ਨੂੰ ਕਲੱਬ ਮਹਿੰਦਰਾ ਕੰਪਨੀ ਦੀ ਮੈਬਰਸਿ਼ਪ ਦੇਣ ਦਾ ਝਾਂਸਾ ਦੇ ਕੇ ਉਸ ਪਾਸੋਂ 76 ਹਜ਼ਾਰ 700 ਰੁਪਏ ਲੈ ਲਏ। ਪਰ ਬਾਅਦ ਵਿੱਚ ਨਾ ਤਾਂ ਮੁਦਈ ਨੂੰ ਕੋਈ ਮੈਬਰਸਿ਼ਪ ਦਿੱਤੀ ਅਤੇ ਨਾ ਹੀ ਮੈਂਬਰਸ਼ਿਪ ਦੇ ਨਾਂ ਤੇ ਪ੍ਰਾਪਤ ਕੀਤੇ ਪੈਸੇ ਵਾਪਿਸ ਮੋੜੇ। ਮੁਦਈ ਨੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਨੂੰ ਇੱਕ ਦਰਖਾਸਤ ਦਿਸੰਬਰ ਮਹੀਨੇ ਦੇ ਦੂਜੇ ਹਫਤੇ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਪੁਲਿਸ ਨੇ ਬਾਅਦ ਪੜਤਾਲ, ਨਾਮਜਦ ਦੋਸ਼ੀ ਸੌਰਵ ਦੇ ਖਿਲਾਫ U/S 406,420 I.P.C. ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਕੇਸ ਦਰਜ ਕਰਕੇ,ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।