ਆ ਗਿਆ BARNALA ਬਾਰ ਐਸੋਸੀਏਸ਼ਨ ਦੀ ਚੋਣ ਦਾ ਨਤੀਜਾ ‘ਤੇ…!

Advertisement
Spread information

488 ‘ਚੋਂ 461 ਵਕੀਲਾਂ ਨੇ ਲਿਆ ਵੋਟਿੰਗ ‘ਚ ਹਿੱਸਾ

ਰਘਵੀਰ ਹੈਪੀ , ਬਰਨਾਲਾ 15 ਦਸੰਬਰ 2023

   ਜਿਲ੍ਹਾ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਦਾ ਨਤੀਜ਼ਾ ਦੇਰ ਸ਼ਾਮ ਐਲਾਨ ਦਿੱਤਾ ਗਿਆ। ਚੋਣ ਨਤੀਜ਼ਿਆਂ ਤੋਂ ਬਾਅਦ ਜਿੱਥੇ ਬਾਰ ਐਸੋਸੀਏਸ਼ਨ ਨੂੰ ਨਵੇਂ ਅਹੁਦੇਦਾਰਾਂ ਦੀ ਟੀਮ ਮਿਲ ਗਈ ਹੈ, ਉੱਥੇ ਹੀ ਨਤੀਜਿਆਂ ਤੋਂ ਬਾਅਦ ਕਹੀਂ ਖੁਸ਼ੀ, ਕਹੀਂ ਗਮ ਦੀ ਸਥਿਤੀ ਵੀ ਵੇਖਣ ਨੂੰ ਮਿਲੀ। ਜੇਤੂ ਅਹੁਦੇਦਾਰਾਂ ਦੇ ਸਮੱਰਥਕ ਖੁਸ਼ੀ ਵਿੱਚ ਝੂਮ ਉੱਠੇ ਅਤੇ ਹਾਰਿਆਂ ਦੇ ਸਮੱਰਥਕ ਉਦਾਸੇ ਚਿਹਰਿਆਂ ਨਾਲ ਦਬੇ ਪੈਰੀਂ ਚਲੇ ਗਏ। ਨਤੀਜਿਆਂ ਅਨੁਸਾਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੇ ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ ਨੇ ਪੁਰਾਣੇ ਦਿੱਗਜ਼ ਤੇ ਸਾਬਕਾ ਪ੍ਰਧਾਨ ਐਡਵੋਕੇਟ ਅਭੇ ਕੁਮਾਰ ਜਿੰਦਲ ਨੂੰ 65 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਇਸੇ ਤਰਾਂ ਸੈਕਟਰੀ ਦੇ ਅਹੁਦੇ ਲਈ ਖੜ੍ਹੇ ਐਡਵੋਕੇਟ ਸਾਮੰਤ ਗੋਇਲ ਆਪਣੇ ਵਿਰੋਧੀ ਐਡਵੋਕੇਟ ਦਰਸ਼ਨ ਸਿੰਘ ਸਿੰਮਕ ਨੂੰ 233 ਵੋਟਾਂ ਦੇ ਵੱਡੇ ਅੰਤਰ ਨਾਲ ਮਾਤ ਦਿੱਤੀ। ਐਡਵੋਕੇਟ ਚਮਕੌਰ ਸਿੰਘ ਭੱਠਲ, ਪਹਿਲਾਂ ਹੀ ਬਿਨਾਂ ਮੁਕਾਬਲਾ ਮੀਤ ਪ੍ਰਧਾਨ ਚੁਣੇ ਜਾ ਚੁੱਕੇ ਹਨ। ਜਦੋਂਕਿ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਖੜ੍ਹੇ ਐਡਵੋਕੇਟ ਕੁਨਾਲ ਗਰਗ ਨੇ ਕਾਫੀ ਸਖਤ ਮੁਕਾਬਲੇ ‘ਚ ਆਪਣੀ ਵਿਰੋਧੀ ਮਹਿਲਾ ਐਡਵੋਕੇਟ ਅਮਨਦੀਪ ਸ਼ਰਮਾ ਨੂੰ 11 ਵੋਟਾਂ ਨਾਲ ਹਰਾਇਆ ਹੈ। 

Advertisement

        ਬਾਰ ਕੌਂਸਲ ਵੱਲੋਂ ਇਹ ਚੋਣ ਕਰਵਾਉਣ ਲਈ ਬਾਰ ਐਸੋਸੀਏਸ਼ਨ ਦੇ 6 ਮੈਂਬਰਾਂ ਤੇ ਅਧਾਰਿਤ ਚੋਣ ਕਮੇਟੀ ਕਾਇਮ ਕੀਤੀ ਸੀ। ਚੋਣ ਕਮੇਟੀ ਦੇ ਆਰ.ੳ ਐਡਵੋਕੇਟ ਨਿਰਭੈ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਇਮ ਚੋਣ ਕਮੇਟੀ ਵਿੱਚ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਰਾਮੇਸ਼ ਕੁਮਾਰ ਗਰਗ, ਐਡਵੋਕੇਟ ਸੁਰਿੰਦਰ ਬਾਤਿਸ਼, ਐਡਵੋਕੇਟ ਸੰਦੀਪ ਕੁਮਾਰ , ਐਡਵੋਕੇਟ ਸਰਬਜੀਤ ਸਿੰਘ ਮਾਨ , ਐਡਵੋਕੇਟ ਮਨੀਸ਼ ਗਰਗ ਨੂੰ ਸ਼ਾਮਿਲ ਕੀਤਾ ਗਿਆ ਸੀ।

      ਚੋਣ ਨੀਤਜਿਆਂ ਬਾਰੇ ਜਾਣਕਾਰੀ ਦਿੰਦਿਆਂ ਬਾਰ ਦੇ ਸਾਬਕਾ ਮੀਤ ਪ੍ਰਧਾਨ ਅਤੇ ਚੋਣ ਕਮੇਟੀ ਮੈਂਬਰ ਐਡਵੋਕੇਟ ਨਿਰਭੈ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਹੋਈ ਵੋਟਿੰਗ ਵਿੱਚ ਕੁੱਲ 461 ਵਕੀਲਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।  ਪ੍ਰਧਾਨ ਦੀ ਚੋਣ ਲਈ ਹੋਏ ਤਿਕੋਣੇ ਮੁਕਾਬਲੇ ਵਿੱਚ ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ ਨੂੰ 249 , ਐਡਵੋਕੇਟ ਅਭੇ ਜਿੰਦਲ ਨੂੰ 184 ਅਤੇ ਐਡਵੋਕੇਟ  ਸਤਪ੍ਰਕਾਸ਼ ਸਿੰਘ ਨੂੰ ਸਿਰਫ 24 ਵੋਟਾਂ ਪ੍ਰਾਪਤ ਹੋਈਆਂ। ਜਦੋਂਕਿ 4 ਵੋਟਾਂ ਕੈਂਸਲ ਹੋਈਆਂ।  ਸੈਕਟਰੀ ਦੀ ਚੋਣ ‘ਚ ਐਡਵੋਕੇਟ ਸਾਮੰਤ ਗੋਇਲ ਨੂੰ 346 , ਐਡਵੋਕੇਟ ਦਰਸ਼ਨ ਸਿੰਘ ਸਿੰਮਕ ਨੂੰ 113 ਵੋਟਾਂ ਮਿਲੀਆਂ ਅਤੇ 1 ਵੋਟ ਕੈਂਸਲ ਹੋ ਗਈ। ਇਸੇ ਤਰਾਂ ਜੁਆਇੰਟ ਸੈਕਟਰੀ ਦੀ ਚੋਣ ਵਿੱਚ ਐਡਵੋਕੇਟ ਕੁਨਾਲ ਗਰਗ ਨੂੰ 235 ਅਤੇ ਐਡਵੋਕੇਟ ਅਮਨਦੀਪ ਸ਼ਰਮਾ ਨੂੰ 224 ਵੋਟਾਂ ਮਿਲੀਆਂ, ਜਦੋਂਕਿ 2 ਵੋਟਾਂ ਕੈਂਸਲ ਵੀ ਹੋਈਆਂ। ਚੋਣ ਕਮੇਟੀ ਮੈਂਬਰਾਂ ਨੇ ਸ਼ਾਂਤੀਪੂਰਣ ਚੋਣ ਲਈ ਸਾਰੇ ਹੀ ਮੈਂਬਰਾਂ ਅਤੇ ਉਮੀਦਵਾਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਉਨ੍ਹਾਂ ਸਾਰੇ ਜੇਤੂ ਅਹੁਦੇਦਾਰਾਂ ਨੂੰ ਜਿੱਤ ਲਈ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਬਾਰ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਟੀਮ ਬਾਰ ਐਸੋਸੀਏਸ਼ਨ ਦੀ ਬਿਹਤਰੀ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ।  

Advertisement
Advertisement
Advertisement
Advertisement
Advertisement
error: Content is protected !!