ਗਗਨ ਹਰਗੁਣ , ਬਰਨਾਲਾ 15 ਦਸੰਬਰ 2023
ਮਾਨਯੋਗ ਜੁਡੀਸ਼ਅਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਸ੍ਰੀਮਤੀ ਸੁਖਮੀਤ ਕੌਰ ਦੀ ਅਦਾਲਤ ਨੇ ਅੰਕੁਸ਼ ਬਾਂਸ਼ਲ ਪੁੱਤਰ ਸੁਰੇਸ਼ ਕੁਮਾਰ ਵਾਸੀ ਬਰਨਾਲਾ ਨੂੰ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾਇੱਜਤ ਬਰੀ ਕਰਨ ਦਾ ਹੁਕਮ ਦੇ ਦਿੱਤਾ ।
ਮੀਡੀਆ ਨੂੰ ਕੇਸ ਦੀ ਜਾਣਕਾਰੀ ਦਿੰਦਿਆਂ ਅੰਕੁਸ਼ ਬਾਂਸ਼ਲ ਪੁੱਤਰ ਸੁਰੇਸ਼ ਕੁਮਾਰ ਬਾਂਸ਼ਲ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸਾਲ 2017 ਵਿੱਚ ਆਪਣੀ ਦੂਜੀ ਸ਼ਾਦੀ ਦੀਪਕਾ ਵਿਧਵਾ ਰਜਿੰਦਰ ਸਿੰਗਲਾ ਵਾਸੀ ਸੰਗਰੂਰ ਨਾਲ ਕਰ ਲਈ ਸੀ । ਜਿਸ ਦੇ ਪਹਿਲੇ ਵਿਆਹ ਤੋਂ ਇਕ ਲੜਕਾ ਅਸ਼ੀਸ਼ ਸਿੰਗਲਾ 22 ਸਾਲ ਤੇ ਇਕ ਲੜਕੀ ਕਨੀਸ਼ਕਾ 13 ਸਾਲ ਸਨ। ਉਹ ਦੋਵੇਂ ਵੀ ਸਾਡੇ ਨਾਲ ਹੀ ਰਹਿੰਦੇ ਸਨ। ਜਿਸ ਕਰਕੇ ਮੇਰੇ ਪਿਤਾ ਦੀ ਸ਼ਾਦੀ ਤੋਂ ਥੋੜੀ ਦੇਰ ਬਆਦ ਹੀ ਉਕਤ ਦੀਪਕਾ ਨੇ ਸਾਡੀ ਸਾਰੀ ਜਾਇਦਾਦ ਹੜੱਪ ਕਰਨ ਦੀ ਨੀਯਤ ਨਾਲ ਮੇਰੇ ਪਿਤਾ ਪਾਸੋਂ ਉਸ ਦੀ ਸਾਰੀ ਨਗਦੀ ਵਾ ਜੇਵਰਾਤ ਆਪਣੇ ਕਬਜਾ ਵਿੱਚ ਲੈ ਲਏ ਅਤੇ ਉਸ ਨੂੰ ਨਜਾਇਜ ਤੰਗ ਪ੍ਰੇਸ਼ਾਨ ਵਾ ਉਸ ਦੀ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ।
ਅੰਕੁਸ਼ ਨੇ ਦੱਸਿਆ ਕਿ ਮੇਰੀ ਮਾਤਾ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਣ ਕਾਰਨ ਮੇਰੇ ਪਿਤਾ ਸ੍ਰੀ ਸੁਰੇਸ਼ ਕੁਮਾਰ ਬਾਂਸ਼ਲ ਨੂੰ ਐਕਸੀਡੈਂਟ ਦੇ ਕਲੇਮ ਵਜੋਂ ਕਰੀਬ 75-80 ਲੱਖ ਰੁਪਏ ਮਿਲਿਆ ਸੀ। ਇਸ ਤੋਂ ਇਲਾਵਾ ਮੇਰੇ ਪਿਤਾ ਪਾਸ ਕਰੀਬ 150 ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਨੇ, ਬਰਤਨ ਤੇ ਹੋਰ ਵੀ ਕਾਫੀ ਚੱਲ ਤੇ ਅਚੱਲ ਜਾਇਦਾਦ ਸੀ। ਫਿਰ ਦੀਪਕਾ ਨੇ ਮੇਰੇ ਪਿਤਾ ਤੋਂ ਸਾਰੇ ਗਹਿਣੇ ਤੇ ਸਾਰੇ ਨਕਦ ਰੁਪਏ ਹੜੱਪ ਕਰ ਕੇ ਆਪਣੀ ਮਾਤਾ ਤੇ ਲੜਕੇ ਨਾਲ ਰਲ ਕੇ ਸਾਡੇ ਖਿਲਾਫ ਗੈਰ ਕੁਦਰਤੀ ਕੁਕਰਮ ਕਰਨ ਦਾ ‘ਤੇ ਮਾਰ ਕੁੱਟ ਕਰਨ ਦਾ ਝੂਠਾ ਮੁਕੱਦਮਾ ਸ਼ਾਜਿਸ਼ ਤਹਿਤ ਮਿਲੀ ਭੁਗਤ ਨਾਲ ਜੇਰ ਦਫਾ 377, 323, 506. ਆਈ ਪੀ ਸੀ. ਤਹਿਤ ਦਰਜ ਕਰਵਾ ਦਿੱਤਾ ਸੀ ।
ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਹੋਇਆ । ਅਦਾਲਤ ‘ਚ ਕਰੀਬ 10 ਗਵਾਹਾਂ ਨੇ ਗਵਾਹੀ ਦਿੱਤੀ। ਇਸ ਕੇਸ ਵਿੱਚ ਮੇਰੇ ਐਡਵੋਕੇਟ ਬੀਵੰਸ਼ੂ ਗੋਇਲ ਨੇ ਮਾਨਯੋਕ ਅਦਾਲਤ ‘ਚ ਬਹਿਸ ਦੌਰਾਨ ਦੱਸਿਆ ਕਿ ਕੇਸ ਵਿੱਚ ਦੀਪਕਾ ਨੇ ਬਾ-ਸਾਜਿਸ਼ ਗਵਾਹ ਸਾਡੀ ਸਾਰੀ ਜਾਇਦਾਦ ਹੜੱਪ ਕਰਨ ਦੀ ਨੀਯਤ ਨਾਲ ਸਾਡੇ ਖਿਲਾਫ ਝੂਠਾ ਮੁਕੱਦਮਾ ਦਰਜ ਕਰਵਾਇਆ ਹੈ। ਜਿਸ ਖਿਲਾਫ ਮੇਰੇ ਪਿਤਾ ਦੇ ਕਤਲ ਦਾ ਮੁਕੱਦਮਾ ਵੀ ਦਰਜ ਹੈ। ਇਸ ਕੇਸ ‘ਚ ਗਵਾਹਾਂ ਦੇ ਬਿਆਨ ਵੀ ਆਪਸ ਵਿੱਚ ਮੇਲ ਨਹੀਂ ਖਾਦੇ। ਇਸ ਕਰਕੇ ਦੋਸ਼ੀਆਂ ਖਿਲਾਫ ਜੁਰਮ ਤੇ ਲੱਗਿਆ ਚਾਰਜ ਸਾਬਤ ਨਹੀਂ ਹੁੰਦਾ। ਮਾਨਯੋਗ ਜੱਜ ਸੁਖਮੀਤ ਕੌਰ ਨੇ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸਾਨੂੰ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ।