ਤਪਾ ਮੰਡੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਤੇ ਭੜ੍ਹਕੇ ਲੋਕ

Advertisement
Spread information

ਕਰੋੜਾਂ ਰੁਪਏ ਦੀ ਗ੍ਰਾਂਟ ਬਦਲੇ ਜਾਣ ਤੇ ਆਪਣੀ ਸਰਕਾਰ ਖਿਲਾਫ ਕਾਂਗਰਸੀਆਂ ਚ, ਫੈਲਿਆ ਰੋਹ


ਮਨਪ੍ਰੀਤ ਜਲਪੋਤ  ਤਪਾ ਮੰਡੀ, ਬਰਨਾਲਾ 
ਸਥਾਨਕ ਸ਼ਹਿਰ ਦੇ ਲੋਕਾਂ ਅੰਦਰ ਤਪਾ ਨਗਰ ਕੌਂਸਲ ਨੂੰ ਮਿਲੀ ਗ੍ਰਾਂਟ ਨੂੰ ਕਿਸੇ ਹੋਰ ਨਗਰ ਕੌਂਸਲ ’ਚ ਸਿਫ਼ਟ ਕਰ ਦੇਣ ਤੇ ਕਾਫ਼ੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਗੋਇਲ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਸਿਟੀ ਪ੍ਰਧਾਨ ਧਰਮਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਭਦੌੜ ਹਲਕਾ ਕਾਫ਼ੀ ਸਮੇਂ ਲਾਵਾਰਸ ਪਿਆ ਹੈ । ਜਿੱਥੇ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀ , ਜਿਹੜਾ ਆਮ ਲੋਕਾਂ ਦੇ ਕੰਮਕਾਰ ਕਰਵਾ ਸਕੇ। ਇਸਦਾ ਫਾਇਦਾ ਹੋਰ ਹਲਕਿਆਂ ਦੇ ਆਗੂ ਲੈ ਰਹੇ ਹਨ ਜੋ ਹਲਕੇ ਭਦੌੜ ਦੇ ਹਿੱਸੇ ਆਏ ਗ੍ਰਾਂਟ ਦੇ ਪੈਸੇ ਆਪਣੇ ਹਲਕਿਆਂ ਅੰਦਰ ਪਾਸ ਕਰਵਾ ਲੈਂਦੇ ਹਨ। ਇਸ ਵਾਰ ਵੀ ਅਜਿਹਾ ਹੀ ਕੁੱਝ ਹੋਇਆ ਨਗਰ ਕੌਂਸਲ ਤਪਾ ਨੂੰ ਤਿੰਨ ਕਰੋੜ ਰੁਪਏ ਮੰਜੂਰ ਹੋਏ ਸਨ ਜੋ ਬਰਨਾਲਾ ਹਲਕੇ ਦੇ ਆਗੂ ਨੇ ਫੰਡ ਵਿੱਚੋਂ ਇਕ ਕਰੋੜ ਧਨੌਲਾ ਨਗਰ ਕੌਂਸਲ ਨੂੰ ਵੱਧ ਪਾਸ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਕੱਦਾਵਰ ਲੀਡਰ ਵੱਲੋਂ ਭਦੌੜ ਹਲਕੇ ਲਈ ਮੰਨਜੂਰ ਗ੍ਰਾਂਟ ਨੂੰ ਬਰਨਾਲਾ ਹਲਕੇ ਨੂੰ ਤਬਦੀਲ ਕਰਵਾ ਦਿੱਤੀ ਸੀ। ਆਗੂਆਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਕੇ ਇਹ ਪੁੱਛਿਆ ਹੈ ਕਿ ਕੀ 2022 ਵਿੱਚ ਕਾਂਗਰਸ ਨੂੰ ਹਲਕੇ ਭਦੌੜ ਦੀਆਂ ਵੋਟਾਂ ਦੀ ਲੋੜ ਨਹੀ? ਜਦਕਿ ਇਹ ਮੰਡੀ ਕਾਂਗਰਸੀਆਂ ਦੀ ਮੰਡੀ ਹੈ ਤਾਂ ਇਥੋ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਤਪਾ ਮੰਡੀ ਦੀ ਪੂਰੀ ਗ੍ਰਾਂਟ ਨਾ ਭੇਜੀ ਗਈ ਤਾਂ ਸ਼ਹਿਰ ਨਿਵਾਸੀ ਇਕੱਠੇ ਹੋਕੇ ਵੱਡਾ ਸੰਘਰਸ਼ ਵਿੱਢਣਗੇ ਜਿਸਦੀ ਜਿਮੇਵਾਰ ਕਾਂਗਰਸ ਸਰਕਾਰ ਹੋਵੇਗੀ। ਇਸ ਮੌਕੇ ਪ੍ਰਦੀਪ ਕੁਮਾਰ ਦੀਪਾ ਆਦਿ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!