ਮਾਮਲਾ ਪੁਲਿਸ ਲਾਈਨ ਨੂੰ ਕਲੋਨੀ ’ਚ ਸ਼ਿਫਟ ਕਰਨ ਦਾ
ਅਸ਼ੋਕ ਵਰਮਾ ਬਠਿੰਡਾ ,17 ਜੂਨ 2020
ਪੁਲਿਸ ਲਾਈਨ ਨੂੰ ਥਰਮਲ ਕਲੋਨੀ ’ਚ ਸ਼ਿਫਟ ਕਰਨ ਲਈ ਜਾਇਜਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸ ਦਾ ਕਲੋਨੀ ਵਾਸੀਆਂ ਨੇ ਘਿਰਾਓ ਕਰ ਲਿਆ। ਲੋਕਾਂ ਦਾ ਵਿਰੋਧ ਐਨਾ ਜਬਰਦਸਤ ਸੀ ਕਿ ਡਿਪਟੀ ਕਮਿਸ਼ਨਰ ਨੂੰ ਹਜੂਮ ਚੋਂ ਭੱਜ ਕੇ ਜਾਨ ਬਚਾਉਣੀ ਪਈ। ਇਸ ਮੌਕੇ ਭਾਰੀ ਹਾਂੰਗਾਮਾ ਹੋਇਆ ਅਤੇ ਲੋਕ ਅਫਸਰਾਂ ਨਾਂਲ ਬਹਿਸਦੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਮਾਮਲਾ; ਕੁੱਝ ਇਸ ਤਰਾਂ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅੰਦਰੋ ਅੰਦਰੀ ਸਲਾਹਾਂ ਬਣ ਰਹੀਆਂ ਸਨ ਕਿ ਪੁਲਿਸ ਲਾਈਨ ਨੂੰ ਥਰਮਲ ਕਲੋਨੀ ‘ਚ ਤਬਦੀਲ ਕਰ ਦਿੱਤਾ ਜਾਏ। ਅੱਜ ਜਦੋਂ ਪ੍ਰਸ਼ਾਸ਼ਨ ਦੇ ਵੱਡੀ ਗਿਣਤੀ ਅਧਿਕਾਰੀ ਕਲੋਨੀ ’ਚ ਗਏ ਤਾਂ ਕਲੋਨੀ ਵਾਸੀਆਂ ਨੇ ਹੰਗਾਮਾਂ ਖੜ੍ਹਾ ਕਰ ਦਿੱਤਾ।
ਇਹ ਅਧਿਕਾਰੀ ਮੁਢਲੇ ਪੜਾਅ ਤਹਿਤ ਥਰਮਲ ਕਾਲੋਨੀ ਵਿਚਲੀਆਂ ਕੋਠੀਆਂ ਤੇ ਕੁਆਟਰਾਂ ਦਾ ਰਿਕਾਰਡ ਇਕੱਠਾ ਕਰ ਰਹੇ ਸਨ। ਇਸ ਮੌਕੇ ਭੜਕੇ ਇੰਜੀਨੀਅਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਬਠਿੰਡਾ ਦੇ ਡੀਸੀ ਬੀ ਸ਼੍ਰੀਨਿਵਾਸਨ, ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦਾ ਘਿਰਾਓ ਕਰ ਲਿਆ।
ਇਨ੍ਹਾਂ ਅਧਿਕਾਰੀਆਂ ਨੇ ਜਦੋਂ ਗੱਡੀਆਂ ਵਿਚ ਬੈਠ ਕੇ ਜਾਣਾ ਚਾਹਿਆ ਤਾਂ ਕਲੋਨੀ ਦੀਆਂ ਔਰਤਾਂ ਅੱਗੇ ਆ ਗਈਆਂ। ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਜੰਮ ਕੇ ਤਕਰਾਰ ਹੋਇਆ। ਭੜਕੇ ਇੰਜਨੀਅਰ ਅਤੇ ਉਨ੍ਹਾਂ ਦੀਆਂ ਪ੍ਰੀਵਾਰਕ ਔਰਤਾਂ ਨੇ ਡਿਪਟੀ ਕਮਿਕਸ਼ਨਰ ਖਿਲਾਫ ਨਾਅਰੇਬਾਜੀ ਕਰ ਦਿੱਤੀ। ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਘਦਘਰਾਓ ਕਰਨ ਵਾਲਿਆਂ ਦੇ ਡਰੋਂ ਡਿਪਟੀ ਕਮਿਸ਼ਨਰ ਕਾਫੀ ਤੇਜੀ ਨਾਲ ਮੌਕੇ ਤੋਂ ਚਲ ੇ ਗਏ। ਨਾਅਰੇ ਕਰਨ ਵਾਲੀਆਂ ਔਰਤਾਂ ਦੇ ਡਰ ਤੋਂ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਮਸਾਂ ਬਾਹਰ ਕੱਢਿਆ। ਇਸੇ ਤਰਾਂ ਹੀ ਐਸਡੀਐਮ ਨੂੰ ਵੀ ਕਾਫੀ ਮੁਸ਼ੱਕਤ ਤੋਂ ਬਾਅਦ ਉੱਥੋਂ ਲਿਜਾਇਆ ਗਿਆ। ਦੱਸਿਆ ਜਾਂਦਾ ਹੈ ਕਿ ਤਹਿਸੀਲਦਾਰ ਨੂੰ ਫੀਲਡ ਹੋਸਟਲ ਤੋਂ ਲੈ ਕੇ ਕਲੋਨੀ ਦੇ ਗੇਟ ਤੱਕ ਪੈਦਲ ਆਉਣਾ ਪਿਆ। ਕਾਫੀ ਗਰਮੀ ’ਚ ਆਏ ਇੰਜਨੀਅਰ ਤਹਿਸੀਲਦਾਰ ਦਾ ਘਿਰਾਓ ਕਰਨ ਹੀ ਲੱਗੇ ਸਨ ਜਿੰਨ੍ਹਾਂ ਨੂੰ ਧੱਕਾ ਦੇ ਕੇ ਉਹ ਵੀ ਮੌਕੇ ਤੋਂ ਭੱਜ ਨਿਕਲੇ।
ਦੱਸਣਯੋਗ ਹੈ ਕਿ ਇੰਜਨੀਅਰ ਐਸੋਸੀਏਸ਼ਨ ਨੇ ਦੋ ਦਿਨ ਪਹਿਲਾਂ ਮੀਟਿੰਗ ਕਰਕੇ ਪ੍ਰਸ਼ਾਸ਼ਨ ਨੂੰ ਦੱਸ ਦਿੱਤਾ ਸੀ ਕਿ ਉਹ ਕਲੋਨੀ ਨੂੰ ਉਜੜਨ ਨਹੀਂ । ਇੰਜਨੀਅਰਾਂ ਦਾ ਕਾਫੀ ਤਿੱਖਾ ਪ੍ਰਤੀਕਰਮ ਸੀ ਕਿ ਜੇਕਰ ਪ੍ਰਸ਼ਾਸ਼ਨ ਨੇ ਪੁਲਿਸ ਲਾਇਨ ਨੂੰ ਥਰਮਲ ਕਲੋਨੀ ਵਿਚ ਤਬਦੀਲ ਕਰਨ ਦਾ ਯਤਨ ਕੀਤਾ ਤਾਂ ਉਹ ਕਰਨਗੇ। ਇਹੋ ਕਾਰਨ ਹੈ ਕਿ ਅੱਜ ਦੇਰ ਸ਼ਾਮ ਜਦੋਂ ਅਧਿਕਾਰੀ ਥਰਮਲ ਕਲੋਨੀ ਪਹੁੰਚੇ ਤਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਲੋਕਾਂ ਨੇ ਆਖਿਆ ਕਿ ਉਹ ਕਿਸੇ ਵੀ ਕੀਮਤ ਤੇ ਥਰਮਲ ਕਲੋਨੀ ਦਾ ਉਜਾੜਾ ਨਹੀਂ ਹੋਣ ਦੇਣਞੇ ਅਤੇ ਲੋੜ ਅਨੁਸਾਰ ਸੰਘਰਸ਼ ਵਿੱਢਿਆ ਜਾਏਗਾ।
ਵਫ਼ਦ ਦੇ ਹੱਥੋਂ ਖੋਹੀ ਫਾਇਲ
ਪੁਲਿਸ ਲਾਈਨ ਅਤੇ ਸਿਵਲ ਸਟੇਸ਼ਨ ਨੂੰ ਥਰਮਲ ਕਲੋਨੀ ਨੂੰ ਸਿਫਟ ਕਰਨ ਦੀ ਪ੍ਰਕਿਰਿਆ ’ਚ ਤੇਜੀ ਲਿਆਉਂਦਿਆਂ ਅੱਜ ਸ਼ਾਮ ਨੂੰ ਅਧਿਕਾਰੀਆਂ ਨੇ ਘਰ ਘਰ ਜਾਕੇ ਜਾਇਜਾ ਲੈਣਾ ਸ਼ੁਰੂ ਕਰ ਦਿੱਤਾ। ਉਸ ਵਕਤ ਬਹੁਤੇ ਇੰੰਜਨੀਅਰਾਂ ਦਾ ਡਿਊਟੀ ਟਾਂਈਮ ਸੀ ਅਤੇ ਘਰਾਂ ’ਚ ਸਿਰਫ ਪ੍ਰੀਵਾਰਕ ਔਰਤਾਂ ਹੀ ਸਨ। ਇਸ ਮੌਕੇ ਔਰਤਾਂ ਨੇ ਵਿਰੋਧ ਕੀਤਾ ਤਾਂ ਸਾਰੇ ਅਫਸਰ ਕਲੋਨੀ ਦੇ ਅੰਦਰ ਬਣੇ ਫੀਲਡ ਹੋਸਟਲ ਪੁੰਹਚ ਗਏ। ਰੋਹ ’ਚ ਭਖੀਆਂ ਔਰਤਾਂ ਵੀ ਪਿੱਛੇ ਪਿੱਛੇ ਚਲੀਆਂ ਗਈਆਂ ਅਤੇ ਨਾਂਅਰੇਬਾਜੀ ਸ਼ੁਰੂ ਕਰ ਦਿੱਤੀ। ਪਤਾ ਲੱਗਦਿਆਂ ਹੀ ਇੰੰੰਜਨੀਅਰ ਮੌਕੇ ਤੇ ਆ ਗਏ ਅਤੇ ਹੰਗਾਮਾਂ ਕਰ ਦਿੱਤਾ। ਸਥਿਤੀ ਨੂੰ ਸੰਭਾਲਣ ਲਈ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਪੰਜ ਲੋਕਾਂ ਦੇ ਵਫ਼ਦ ਦੀ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਨਾਲ ਮੀਟਿੰਗ ਕਵਾਈ ਜੋ ਬੇਨਤੀਜਾ ਰਹੀ। ਵਿਰੋਧ ਕਰਦੇ ਹੋਏ ਵਫਦ ਦੇ ਮੈਂਬਰ ਮੀਟਿੰਗ ਤੋਂ ਬਾਹਰ ਆ ਗਏ। ਵਫ਼ਦ ਮੈਂਬਰ ਰੁਪਾਲੀ ਧਾਲੀਵਾਲ ਨੇ ਕਿਹਾ ਕਿ ਜਦੋਂ ਉਹ ਬਾਹਰ ਆ ਰਹੇ ਸਨ ਤਾਂਂ ਵਫ਼ਦ ਦੇ ਹੱਥਾਂ ਚੋਂ ਏਡੀਸੀ ਨੇ ਫਾਇਲ ਖੋਹ ਲਈ ਜਿਸ ਤੋਂ ਬਾਅਦ ਅਫਸਰਾਂ ਦਾ ਘਿਰਾਓ ਕਰ ਲਿਆ। ਡੀਸੀ ਤੇ ਏਡੀਸੀ ਨੂੰ ਤਾਂ ਪੁਲਿਸ ਸੁਰੱਖਿਅਤ ਕੱਢ ਕੇ ਲੈ ਗਈ ਪਰ ਬਾਕੀ ਅਧਿਕਾਰੀਆਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ਾਸ਼ਨ ਦਾ ਪੱਖ
ਲੋਕ ਸੰਪਰਕ ਵਿਭਾਗ ਨੇ ਥਰਮਲ ਕਲੋਨੀ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਪਸ਼ਟ ਕੀਤਾ ਕਿ ਪ੍ਰਸ਼ਾਸ਼ਨਿਕ ਅਧਿਕਾਰੀ ਇੱਥੇ ਖਾਲੀ ਪਏ ਮਕਾਨਾਂ ਦਾ ਜਾਇਜਾ ਲੈਣ ਗਏ ਸਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ। ਇਸ ਤੋਂ ਬਿਨਾਂ ਹੋਰ ਕੁੱਝ ਨਹੀਂ ਆਖਿਆ ਗਿਆ ਹੈ।