ਬਿੱਟੂ ਜਲਾਲਾਬਾਦੀ, ਫਾਜਿਲਾਕਾ 24 ਨਵੰਬਰ 2023
ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜਿਲਾ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਵਲੋ ਮਿਲੀ ਹਿਦਾਇਤਾਂ ਮੁਤਾਬਕ ਫਾਜ਼ਿਲਕਾ ਵਿਖੇ 26 ਨਵੰਬਰ ਨੂੰ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਸਿਹਤ ਵਿਭਾਗ ਦੇ ਡਾਕਟਰਾਂ ਵਲੋ ਸੇਵਾਵਾਂ ਦਿੱਤੀਆਂ ਜਾਣਗੀਆਂ। ਕੈਂਪ ਵਿੱਚ ਨਸ਼ੇ ਬਾਰੇ ਲੋਕ ਨੂੰ ਜਾਗਰੂਕ ਕਰਨ ਦੇ ਨਾਲ ਕਾਊਂਸਲਿੰਗ ਅਤੇ ਓ ਪੀ ਡੀ ਕੀਤੀ ਜਾਵੇਗੀ ਜਿਸ ਵਿਚ ਮਨੋਰੋਗ ਦੇ ਮਾਹਰ ਡਾਕਟਰ ਪ੍ਰਿੰਕਾਸ਼ੀ ਅਰੋੜਾ ਹਾਜਰ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਸਰਕਾਰ ਵਲੋ ਜਾਰੀ ਕੀਤੀ ਗਈ ਵਿਕਸਿਤ ਸੰਕਲਪ ਯਾਤਰਾ ਤਹਿਤ ਪੂਰੇ ਜਿਲੇ ਵਿਚ ਸਰਕਾਰ ਦੀ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿਸ ਤਹਿਤ ਇਹ 25ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ 26 ਜਨਵਰੀ ਨੂੰ ਸਮਾਪਤ ਹੋਵੇਗੀ। ਇਹ ਪੇਂਡੂ ਇਲਾਕੇ ਵਿਚ ਸਾਰਿਆ ਪੰਚਾਇਤਾਂ ਇਸ ਯਾਤਰਾ ਵਿੱਚ ਭਾਗ ਲੈ ਰਹੀਆਂ ਹਨ
ਉਹਨਾਂ ਨੇ ਕਿਹਾ ਕਿ ਰਾਜ ਦੇ ਸਿਹਤ ਵਿਭਾਗ ਨੇ ਇਸ ਯਾਤਰਾ ਦੇ ਤਹਿਤ ਤਪੇਦਿਕ, ਸੈਕਲ ਸੇਲ ਅਤੇ ਹੋਰ ਬੀਮਾ ਲਈ ਸਕਰੀਨਿੰਗ ਸ਼ਿਵਿਰ ਆਯੋਜਿਤ ਕੀਤੇ ਜਾਣਗੇ ਅਤੇ ਲੋਕਾਂ ਨੂੰ ਮੁਫ਼ਤ ਜਾਂਚ ਅਤੇ ਦਵਾਇਆ ਦਿੱਤੀਆਂ ਜਾਣਗੀਆ। ਕੈਂਪ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋ ਮਰੀਜਾ ਦੀ ਜਾਂਚ ਕੀਤੀ ਜਾਵੇਗੀ । ਕੈਂਪ ਵਿੱਚ ਟੀਬੀ, ਬਿਪੀ ਅਤੇ ਸੁਗਰ ਦੇ ਮਰੀਜਾ ਡੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਨਸ਼ਾ ਛੱਡਣ ਵਾਲੇ ਮਰੀਜਾ ਦੀ ਕਾਊਂਸਲਿੰਗ ਕੀਤੀ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਹਸਪਤਾਲ ਵਿਖੇ ਸੇਵਾਵਾਂ ਦੇ ਰਹੇ ਮਨੋਰੋਗ ਅਤੇ ਨਸ਼ਾ ਛੱਡਣ ਦੇ ਰੋਗਾ ਦੇ ਮਾਹਰ ਡਾਕਟਰ ਪ੍ਰਿਕੰਸ਼ੀ ਅਰੋੜਾ ਨੇ ਦੱਸਿਆ ਕਿ ਕੈਂਪ ਵਿਚ ਦਿਮਾਗੀ, ਮਾਨਸਿਕ ਅਤੇ ਨਸ਼ਾ ਛੱਡਣ ਦਾ ਮੁਫ਼ਤ ਕੈਂਪ ਲਗਾ ਰਿਹਾ ਹੈ । ਉਹਨਾਂ ਲੋਕਾਂ ਨੂੰ ਕੈਂਪ ਦਾ ਜਿਆਦਾ ਤੋਂ ਜਿਆਦਾ ਫਾਇਦਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਨਸ਼ਾ ਇਕ ਸਮਾਜਿਕ ਬਿਮਾਰੀ ਹੈ ਅਤੇ ਦਵਾਇਆ ਦੇ ਨਾਲ ਵਿਭਾਗ ਵਲੋ ਕੀਤੀ ਕਾਊਂਸਲਿੰਗ ਰਾਹੀ ਨਸ਼ਾ ਛੱਡਿਆ ਜਾ ਸਕਦਾ ਹੈ ਜਿਸ ਵਿਚ ਮਰੀਜ਼ ਨੂੰ ਖੁਦ ਪਹਿਲ ਕਰਨੀ ਪਵੇਗੀ । ਕੈਂਪ ਦਾ ਸਮਾਂ ਸਵੇਰੇ 10ਵਜੇ ਤੋਂ 3 ਵਜੇ ਤੱਕ ਹੈ। ਕੈਂਪ ਵਿੱਚ ਆਯੁਸ਼ਮਾਨ ਦੇ ਕਾਰਡ ਵੀ ਮੁਫ਼ਤ ਬਣਾਏ ਜਾਣਗੇ।