ਅਸ਼ੋਕ ਵਰਮਾ, ਸ੍ਰੀ ਮੁਕਤਸਰ ਸਾਹਿਬ , 11 ਨਵੰਬਰ 2023
ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਪੁਲਿਸ ਨੇ ਸ਼ਹਿਰ ਦੇ ਬਜ਼ਾਰਾਂ ’ਚ ਭਲਵਾਨੀ ਗੇੜਾ ਦੇਕੇ ਮੁਕਤਸਰ ਵਾਸੀਆਂ ਨੂੰ ਸੁਨੇਹਾਂ ਲਾਇਆ ਕਿ ਉਹ ਆਪਣਾ ਤਿਉਹਾਰ ਬੇਫਿਕਰ ਹੋਕੇ ਮਨਾਉਣ ,ਪੁਲਿਸ ਦੰਗਾ ਕਾਰੀਆਂ ਅਤੇ ਸ਼ਰਾਰਤੀ ਅਨਸਰਾਂ ਦੀ ਪੈੜ ਨੱਪਣ ਲਈ ਸੜਕਾਂ ਤੇ ਪਹਿਰਾ ਦੇ ਰਹੀ ਹੈ। ਲੋਕਾਂ ਦੇ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਕੱਢਿਆ ਫਲੈਗ ਮਾਰਚ ਕ ਬਠਿੰਡਾ ਰੋਡ ਨੇੜੇ ਐਸ.ਐਸ.ਪੀ ਦਫਤਰ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ, ਮੰਗੇ ਦਾ ਪੰਪ, ਪੁਰਾਣਾ ਅਜੀਤ ਸਿਨਮਾ, ਕੋਟਕਪੂਰਾ ਚੌਂਕ, ਮਸੀਤਵਾਲਾ ਚੌਂਕ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ, ਜਲਾਲਾਬਾਦ ਰੋਡ, ਗੁਰੂ ਨਾਨਕ ਕਾਲਜ ਤੋਂ ਹੁੰਦੇ ਹੋਏ ਭਾਈ ਕੇਹਰ ਸਿੰਘ ਚੌਂਕ ਦੇ ਵਿੱਚ ਸਮਾਪਤ ਹੋਇਆ। ਐਸ ਐਸ.ਐਸ.ਪੀ ਨੇ ਇਸ ਮੌਕੇ ਜਾਣਕਾਰੀ ਦਿੱਤੀ ਕਿ ਦਿਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਜਿਲ੍ਹੇ ਭਰ ’ਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਜਿੰਨ੍ਹਾਂ ਲਈ ਲੱਗਭਗ 9 ਸੌ ਦੇ ਕਰੀਬ ਮੁਲਾਜਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪ੍ਰਬੰਧਾਂ ਤਹਿਤ ਪੁਲਿਸ ਟੀਮਾਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੀਆਂ ਹਨ। ਇਸ ਦੇ ਨਾਲ ਹੀ ਹੋਟਲਾਂ, ਰੈਸਟੋਰੈਂਟਾਂ, ਸਰਾਵਾਂ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਚੌਕਸੀ ਦਾ ਮਕਸਦ ਲੋਕਾਂ ਅੰਦਰ ਸਦਭਾਵਨਾ ਬਣਾਈ ਰੱਖਣਾ ਹੈ ਤਾਂ ਜੋ ਲੋਕ ਦਿਵਾਲੀ ਦਾ ਤਿਉਹਾਰ ਬਿਨਾਂ ਕਿਸੇ ਡਰ ਭੈ ਤੋਂ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਨਾਲ ਮਨਾ ਸਕਣ।
ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਲੋਕਾਂ ਨੂੰ ਦਿਵਾਲੀ ਦੀਆਂ ਵਧਾਈਆਂ ਉਨ੍ਹਾਂ ਪ੍ਰਦੂਸ਼ਨ ਰਹਿਤ ਹਰੀ ਦਿਵਾਲੀ ਮਨਾਉਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਜੇਕਰ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ 8054942100 ਤੇ ਜਾਣਕਾਰੀ ਦੇ ਸਕਦੇ ਹੋ । ਇਸ ਮੌਕੇ ਕੁਲਵੰਤ ਰਾਏ ਐਸ.ਪੀ(ਐਚ), ਸਤਨਾਮ ਸਿੰਘ ਡੀ.ਐਸ.ਪੀ (ਸ. ਡ), ਫਤਿਹ ਸਿੰਘ ਬਰਾੜ ਡੀ.ਐਸ.ਪੀ (ਮਲੋਟ), ਅਮਰੀਕ ਸਿੰਘ ਡੀ.ਐਸ.ਪੀ ਅਤੇ ਸਮੂਹ ਥਾਣਿਆਂ ਦੇ ਮੁੱਖ ਅਫਸਰ ਆਦਿ ਮੌਜੂਦ ਸਨ।