ਰਘਬੀਰ ਹੈਪੀ, ਬਰਨਾਲਾ, 10 ਨਵੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਧੂਮ- ਧਾਮ ਨਾਲ ਮਾਣਿਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਦੀ ਸਪੈਸ਼ਲ ਐਸੰਬਲੀ ਕਰਵਾਈ ਗਈ। ਜਿਸ ਵਿਚ ਬੱਚਿਆਂ ਨੇ ਨਾਟਕ , ਗੀਤ , ਦੋਹੇ ਅਤੇ ਡਾਂਸ ਦੇ ਰਾਹੀਂ ਬੱਚਿਆਂ ਨੇ ਰਾਮ ਜੀ ਦੇ ਜੀਵਨ ਬਾਰੇ ਦੱਸਿਆ ਕਿ ਦੀਵਾਲੀ ਕਿਉਂ ਮਨਾਈ ਜਾਂਦੀ ਹੈ। ਬੜੀ ਹੀ ਖੂਬਸੂਰਤੀ ਨਾਲ ਬੱਚਿਆਂ ਨੇ ਸ਼੍ਰੀ ਰਾਮ ਜੀ ਦੇ ਚਰਿੱਤਰ ਬਾਰੇ ਵਿਆਖਿਆ ਕੀਤੀ। ਇਸ ਮੌਕੇ ਸਕੂਲ ਦੇ ਚਾਰੋ ਹਾਊਸ ਦੀ ਰੰਗੋਲੀ ਪ੍ਰਤੀਯੋਗਿਤਾ ਆਯੋਜਿਤ ਕੀਤੀ ਗਈ। ਬੱਚਿਆਂ ਨੇ ਬੜੀ ਹੀ ਸੁੰਦਰ ਰੰਗੋਲੀ ਬਣਾਈ। ਇਸ ਮੌਕੇ ਪ੍ਰੀ-ਪ੍ਰਾਇਮਰੀ ਤੋਂ ਅੱਠਵੀ ਕਲਾਸ ਤਕ ਅਲੱਗ -ਅਲਗ ਗਤੀਵਿਧੀਆਂ ਕਰਵਾਈਆਂ ਗਈਆਂ। ਸਾਰੇ ਬੱਚਿਆਂ ਦੀ ਲਾਲਟੈਨ ਮੇਕਿੰਗ ਐਕਟੀਵਿਟੀ ਵੀ ਕਰਵਾਈ ਗਈ। ਨਰਸਰੀ ਕਲਾਸ ਦੇ ਬੱਚਿਆਂ ਨੂੰ ਕਠਪੁਤਲੀ ਸ਼ੋ ਰਾਹੀਂ ਰਾਮਾਇਣ ਅਤੇ ਦੀਵਾਲੀ ਦੇ ਬਾਰੇ ਦੱਸਿਆ ਗਿਆ ਕਿ ਦੀਵਾਲੀ ਕਦੋਂ ਤੋਂ ਮਨਾਈ ਜਾਨ ਲੱਗੀ। ਸਾਰੇ ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਬਾਰੇ ਨਾਟਕ ਦਿਖਾਏ ਗਏ। ਜਿਸ ਵਿੱਚ ਦੱਸਿਆ ਗਿਆ ਕਿ ਪਟਾਖਿਆਂ ਦਾ ਸਾਡੀ ਪ੍ਰਕਿਰਤੀ ਦੇ ਉਪਰ ਮਾੜਾ ਅਸਰ ਹੁੰਦਾ ਹੈ। ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਈਸ ਪ੍ਰਿਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਨੂੰ ਕਿਹਾ ਕਿ ਦੀਵਾਲੀ ਸਾਡਾ ਪਵਿੱਤਰ ਤਿਉਹਾਰ ਹੈ। ਸਾਰੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿਤੀ। ਬੱਚਿਆਂ ਨੂੰ ਦੱਸਿਆ ਕਿ ਦੀਵਾਲੀ ਸਾਫ ਸੁਥਰੇ ਤਰੀਕੇ ਨਾਲ ਮਨਾਉਣੀ ਚਾਹੀਂਦੀ ਹੈ। ਸਾਨੂੰ ਹਮੇਸ਼ਾ ਮਿੱਟੀ ਤੋਂ ਬਣੇ ਦੀਵੇ ਹੀ ਜਲਾਓਣੇ ਚਾਹਿੰਦੇ ਹਨ। ਜੋ ਸਾਡੀ ਸੰਸਕ੍ਰਿਤੀ ਹੈ। ਵਿਦੇਸ਼ੀ ਦੇਵੇ ਨਾ ਵਰਤੇ ਜਾਨ। ਜਿਸ ਨਾਲ ਸਾਡਾ ਪੈਸਾ ਬਾਹਰਲੇ ਮੁਲਕਾਂ ਵਿੱਚ ਜਾਣ ਤੋਂ ਬੱਚ ਜਾਵੇ। ਸਾਡੇ ਦੇਸ਼ ਦੇ ਘੁਮਿਆਰ ਨੂੰ ਰੋਜਗਾਰ ਮਿਲੇ। ਬੱਚਿਆਂ ਨੂੰ ਇਹ ਸੰਦੇਸ਼ ਦਿੱਤਾ ਕਿ ਸਾਨੂੰ ਚੀਨ ਦੇ ਦੀਵੇ ਨਹੀਂ ਖਰੀਦਣੇ ਚਾਹਿੰਦੇ ਹਨ। ਸਾਨੂੰ ਅਪਣੇ ਦੇਸ਼ ਵਿਚ ਘੁਮਿਆਰ ਦਵਾਰਾ ਬਣਾਏ ਦੀਵੇ ਹੀ ਖਰੀਦਣੇ ਚਾਹਿੰਦੇ ਹਨ ਤਾਂ ਹੀ ਅਪਣੇ ਕਲਚਰ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ। ਜੇ ਅਸੀ ਇਸ ਤਰਾਂ ਨਹੀਂ ਕਰਦੇ ਤਾਂ ਇਸ ਵਿਰਾਸਤ ਨੂੰ ਅਲੋਪ ਹੁੰਦਾ ਦੇਖਾਂਗੇ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਬੱਚਿਆਂ ਅਤੇ ਸਾਰੇ ਸਟਾਫ ਨੂੰ ਦੀਵਾਲੀ ਦੀ ਵਧਾਈ ਦਿੱਤੀ। ਬੱਚਿਆਂ ਨੂੰ ਸੰਦੇਸ਼ ਰਾਹੀਂ ਕਿਹਾ ਕਿ ਪਟਾਖੇ ਤੋਂ ਰਹਿਤ ਦੀਵਾਲੀ ਮਨਾਓ। ਕਿਉਂਕਿ ਪਟਾਖਿਆਂ ਨਾਲ ਸਾਡੀ ਪ੍ਰਕਿਰਤੀ ਵਿੱਚ ਦੂਸ਼ਿਤ ਹਵਾ ਦਾ ਪ੍ਰਵਾਹ ਹੋ ਜਾਂਦਾ ਹੈ। ਜੋ ਸਾਨੂੰ ਦਮਾ , ਅੱਖਾਂ ਦੀ ਜਲਣ , ਸਰ ਦਰਦ , ਖੰਗ – ਜੁਕਮ ਆਦਿ ਗੰਭੀਰ ਬਿਮਾਰੀਆਂ ਦਾ ਸਾਮਣਾ ਕਰਨਾ ਪੈਂਦਾ ਹੈ। ਸਭ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿਤਾ।