ਰਘਵੀਰ ਹੈਪੀ , ਬਰਨਾਲਾ 7 ਨਵੰਬਰ 2023
ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵੱਲੋਂ ਭਗਵਾਨ ਧਨਵੰਤਰੀ ਜੀ ਦੀ ਜਯੰਤੀ ਸਥਾਨਕ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਵਿਖੇ ਪ੍ਰਧਾਨ ਕੌਰ ਚੰਦ ਸ਼ਰਮਾ ਅਤੇ ਡਾਕਟਰ ਰਾਹੁਲ ਰੁਪਾਲ ਜਨਰਲ ਸਕੱਤਰ ਅਤੇ ਵੈਦ ਚਰਨ ਸਿੰਘ ਜੀ ਦੀ ਅਗਵਾਈ ਵਿਚ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ ।
ਇਸ ਮੌਕੇ ਜ਼ਿਲ੍ਹੇ ਭਰ ਵਿੱਚੋਂ ਵੈਦ ਸਾਹਿਬਾਨ ਨੇ ਸਮਾਗਮ ਵਿੱਚ ਸ਼ਾਮਲ ਹੋਕੇ ਭਗਵਾਨ ਧਨਵੰਤਰੀ ਜੀ ਨੂੰ ਸ਼ਰਧਾ ਸੁਮਨ ਭੇਂਟ ਕਰ ਧਨਵੰਤਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੇ ਪ੍ਰਧਾਨ ਕੌਰ ਚੰਦ ਸ਼ਰਮਾ ਨੇ ਆਏ ਹੋਏ ਵੈਦ ਸਾਹਿਬਾਨਾਂ ਨੂੰ ਜੀ ਆਇਆਂ ਕਿਹਾ । ਪ੍ਰਧਾਨ ਕੌਰ ਚੰਦ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਆਯੁਰਵੇਦ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨਾ ਹੋਵੇਗਾ ਤਾਂ ਜ਼ੋ ਲੁਪਤ ਹੋ ਰਹੀ ਆਯੁਰਵੇਦ ਪ੍ਰਣਾਲੀ ਨੂੰ ਬਚਾਇਆ ਜਾ ਸਕੇ ਅਤੇ ਆਯੁਰਵੇਦ ਪ੍ਰਣਾਲੀ ਦੀ ਵਿਰਾਸਤ ਨੂੰ ਹੁਣ ਤੱਕ ਸੰਭਾਲੀ ਬੈਠੇ ਵੈਦਾਂ ਦੀ ਮੁਸ਼ਿਕਲਾਂ ਅਤੇ ਜਰੂਰਤਾਂ ਬਾਰੇ ਸਰਕਾਰਾਂ ਦੇ ਧਿਆਨ ਵਿੱਚ ਲਿਆਂਦਾ ਜਾ ਸਕੇ।
ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੇ ਜਨਰਲ ਸਕੱਤਰ ਡਾਕਟਰ ਰਾਹੁਲ ਰੁਪਾਲ ਵੱਲੋਂ ਭਗਵਾਨ ਧਨਵੰਤਰੀ ਜੀ ਦੀ ਜਯੰਤੀ ਮੌਕੇ ਵੈਦ ਸਾਹਿਬਾਨ ਨੂੰ ਵਧਾਈ ਦਿੰਦਿਆਂ ਭਗਵਾਨ ਧਨਵੰਤਰੀ ਜੀ ਦੇ ਪ੍ਰਗਟ ਦਿਵਸ ਤੇ ਸੰਖੇਪ ਵਿੱਚ ਚਾਨਣਾ ਵੀ ਪਾਇਆ। ਵੈਦ ਸਰੂਪ ਚੰਦ ਹਰੀਗੜ੍ਹ ਅਤੇ ਵੈਦ ਲਖਵੀਰ ਸਿੰਘ ਬਾਗੜੀਆਂ ਨੇ ਭਗਵਾਨ ਧਨਵੰਤਰੀ ਜੀ ਦੇ ਆਪੋ ਆਪਣੀ ਕਵਿਤਾ ਰਾਹੀਂ ਗੁਣ ਗਾਏ ਅਤੇ ਵੈਦ ਜਰਨੈਲ ਸਿੰਘ ਨੇ ਵੀ ਅਵਾਮ ਨੂੰ ਸਭ ਤੋਂ ਪ੍ਰਾਚੀਨ ਅਤੇ ਨੁਕਸਾਨ ਰਹਿਤ ਆਯੁਰਵੇਦ ਪ੍ਰਣਾਲੀ ਨੂੰ ਅਪਣਾ ਕੇ ਜੀਵਨ ਨੂੰ ਰੋਗ ਮੁਕਤ ਜਿਉਣ ਦੀ ਅਪੀਲ ਕਰਦਿਆਂ ਆਯੁਰਵੇਦ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਤੇ ਜੋਰ ਦਿੱਤਾ। ਵੈਦ ਮਨਜੀਤ ਸਿੰਘ ਤਲਵੰਡੀ ਸਾਬੋ , ਵੈਦ ਗੁਲਜ਼ਾਰ ਸਿੰਘ ਜੀ ਨੇ ਆਪਣੇ ਨੁਕਤੇ ਅਤੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਸ਼ੁਰੂਆਤ ਵੈਦ ਸਵਾਮੀ ਸਹਿਜ ਪ੍ਰਕਾਸ਼ ਜੀ ਵੱਲੋਂ ਭਗਵਾਨ ਧਨਵੰਤਰੀ ਜੀ ਪੂਜਨ ਅਤੇ ਆਰਤੀ ਨਾਲ ਕਰਵਾਈ ਗਈ । ਸਮਾਗਮ ਦੀ ਸਮਾਪਤੀ ਪ੍ਰਧਾਨ ਕੌਰ ਚੰਦ ਸ਼ਰਮਾ ਵੱਲੋਂ ਆਏ ਵੈਦ ਸਾਹਿਬਾਨਾ ਦਾ ਧੰਨਵਾਦ ਕਰਕੇ ਕੀਤੀ ਗਈ । ਮੰਚ ਸੰਚਾਲਨ ਦੀ ਭੂਮਿਕਾ ਵੈਦ ਰਾਜਿੰਦਰ ਸਿੰਘ ਬਰਾੜ ਵੱਲੋਂ ਬਾਖੂਬੀ ਨਿਭਾਈ ਗਈ। ਮਸ਼ਹੂਰ ਆਯੁਰਵੇਦ ਦਵਾਈਆਂ ਬਣਾਉਣ ਵਾਲੀ ਕੰਪਨੀ ਸ੍ਰੀ ਮੋਹਤਾ ਰਸਾਇਣ ਸ਼ਾਲਾ ਬੀਕਾਨੇਰ ਵੱਲੋਂ ਮੁਫ਼ਤ ਦਵਾਈਆਂ ਦੀ ਸਟਾਲ ਵੀ ਲਗਾਈ ਗਈ । ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ । ਇਸ ਮੌਕੇ ਇੰਦਰਪਾਲ ਸਿੰਘ ਰੁਪਾਲ , ਵੈਦ ਗਤਿੰਦਰ ਸਿੰਘ, ਵੈਦ ਲਖਵਿੰਦਰ ਸਿੰਘ ,ਵੈਦ ਵਿਨੋਦ ਕੁਮਾਰ ਤਪਾ ਓਮ ਪ੍ਰਕਾਸ਼ ਪਿਆਰੇ ਲਾਲ ਸ਼ੇਰੋ ਵਾਲੇ ਫਰਮ ਤੋਂ ਦੀਪਕ ਕੁਮਾਰ , ਪਿਆਰੇ ਲਾਲ ਰਾਜੀਵ ਕੁਮਾਰ ਫਰਮ ਤੋਂ ਰਘੂਨਾਥ ਜੀ ਪਿਆਰੇ ਲਾਲ ਸੰਜੀਵ ਕੁਮਾਰ ਫਰਮ ਤੋਂ ਗੋਪੀ ਚੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੈਦ ਸਾਹਿਬਾਨ ਹਾਜ਼ਰ ਸਨ।