ਰਘਬੀਰ ਹੈਪੀ, ਬਰਨਾਲਾ, 5 ਅਕਤੂਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਦੀ ਟੀਮ ਨੇ “ਬੈਡਮਿੰਟਨ” ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ । ਪੰਜਾਬ ਸਟੇਟ ਪ੍ਰਾਇਮਰੀ ਸਕੂਲ ਖੇਡਾਂ 2023 ਦੇ “ਬੈਡਮਿੰਟਨ ਪ੍ਰਾਇਮਰੀ ਸੈਂਟਰ ਪੱਧਰ” ਦੇ ਅੰਡਰ 11 ਲੜਕੀਆਂ ਦੇ ਮੁਕਾਬਲੇ ਬਾਬਾ ਆਲਾ ਸਿੰਘ ਪ੍ਰਾਇਮਰੀ ਸਕੂਲ ਬਰਨਾਲਾ ਵਿੱਖੇ ਹੋਏ । ਜਿਸ ਵਿੱਚ ਵੱਖ -ਵੱਖ ਸਕੂਲ ਦੀਆਂ ਲੜਕੀਆਂ ਨੇ ਭਾਗ ਲਿਆ। ਸਾਰੀਆਂ ਟੀਮਾਂ ਦੇ ਕਈ ਰਾਉਂਡ ਕਰਵਾਏ ਗਏ। ਜਿਸ ਵਿੱਚ ਟੰਡਨ ਸਕੂਲ ਦੀਆਂ ਵਿਦਿਆਰਥਣਾਂ ਨੇ ਚੰਗੀ ਖੇਡ ਦਾ ਪ੍ਰਦਸ਼ਨ ਕਰਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ । ਟੰਡਨ ਸਕੂਲ ਵਲੋਂ ਮੁਕਾਬਲੇ ਵਿੱਚ ਜ਼ੇਨਮ ਹੀਰਾ , ਪਰੀਜੋਤ ਕੌਰ ਅਤੇ ਜਪਜੀਤ ਕੌਰ ਨੇ ਇਸ “ਬੈਡਮਿੰਟਨ ” ਮੁਕਾਬਲੇ ਵਿੱਚ ਭਾਗ ਲਿਆ । ਅੰਡਰ 11 ਲੜਕੀਆਂ ਦੀ ਟੀਮ ਨੇ ਖੇਡਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ , ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਅਤੇ ਕਿਹਾ ਕਿ ਟੰਡਨ ਸਕੂਲ ਦਾ ਸਪੋਰਟਸ ਵੱਲ ਬਹੁਤ ਧਿਆਨ ਹੈ। ਜਿਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਨੂੰ ਵੱਖ-ਵੱਖ ਸਪੋਰਟਸ ਦੇ ਰਿਹਾ ਹੈ। ਟੰਡਨ ਸਕੂਲ ਵਿੱਚ ਹਰ ਖੇਡ ਦਾ ਗ੍ਰਾਉੰਡ ਬਣਿਆ ਹੋਇਆ ਹੈ । ਜਿਸ ਵਿੱਚ ਟੰਡਨ ਸਕੂਲ ਦੇ ਵਿੱਦਿਆਰਥੀ ਅਤੇ ਬਰਨਾਲਾ ਦੇ ਅਲਗ – ਅਲਗ ਸਕੂਲਾਂ ਦੇ ਵਿੱਦਿਆਰਥੀ ਵੀ ਪ੍ਰੈਕਟਿਸ ਕਰਦੇ ਹਨ।
ਸਕੂਲ ਦੇ ਐਮ. ਡੀ. ਸ੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਅੱਜ ਟੰਡਨ ਸਕੂਲ ਬੱਚਿਆਂ ਦੇ ਭੱਵਿਖ ਨੂੰ ਹਰ ਪੱਧਰ ਤੇ ਮਜਬੂਤ ਬਣਾਉਣ ਲਈ ਲੱਗਿਆ ਹੋਇਆ ਹੈ । ਤਜਰਵੇਕਾਰ ਕੋਚ ਜੋ ਬੱਚਿਆਂ ਨੂੰ ਹਰ ਖੇਡ ਦੀ ਟ੍ਰੇਨਿਗ ਦਿੰਦੇ ਹਨ। ਸਾਡੇ ਸਕੂਲ ਦੇ ਵਿੱਦਿਆਰਥੀ ਰੋਜ ਮੈਡਲ ਜਿੱਤ ਰਹੇ ਹਨ। ਸਕੂਲ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਕਈ ਨਵੇਂ ਉਪਰਾਲੇ ਕਰਦਾ ਰਹੇਗਾ ਤਾਂ ਜੋ ਵਿੱਦਿਆਰਥੀ ਅਪਣੀ ਮੰਜਿਲ ਵੱਲ ਵੱਧ ਸਕਣ ਅੰਤ ਵਿੱਚ ਸਕੂਲ ਦੇ ਕੋਚ ਸ਼੍ਰੀ ਸੁਖਦੇਵ ਸਿੰਘ ਅਤੇ ਸ਼੍ਰੀ ਹਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਮਿਹਨਤ ਸਦਕਾ ਵਿੱਦਿਆਰਥੀ ਇਸ ਜਿੱਤ ਤੱਕ ਪਹੁੰਚੇ ਹਨ।