ਪ੍ਰਦਰਸ਼ਨਕਾਰੀ ਅਧਿਆਪਕ ਔਰਤਾਂ ਉੱਤੇ ਪੁਲਿਸ ਨੇ ਬੇਰਹਿਮੀ ਨਾਲ ਚਾੜ੍ਹਿਆ ਕੁਟਾਪਾ, ਖਿੱਚ ਧੂਹ ਦੌਰਾਨ ਸ੍ਰੀ ਸਾਹਿਬ ਦੀ ਕੀਤੀ ਬੇਅਦਬੀ

Advertisement
Spread information

ਪ੍ਰਿੰਸੀਪਲ ਦੇ ਖਿਲਾਫ ਕੇਸ ਦਰਜ਼ ਕਰਨ ਦੀ ਮੰਗ ਤੇ ਅੜੀਆਂ ਪ੍ਰਦਰਸ਼ਨਕਾਰੀ ਅਧਿਆਪਕ ਔਰਤਾਂ 


ਹਰਿੰਦਰ ਨਿੱਕਾ/ ਮਨੀ ਗਰਗ/ ਰਘੁਵੀਰ ਹੈਪੀ , ਬਰਨਾਲਾ 8 ਜੂਨ 2020

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਤੇ ਪ੍ਰਬੰਧਕ ਕਮੇਟੀ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਰਵੱਈਏ ਤੋਂ ਤੰਗ ਆ ਕੇ 5 ਅਧਿਆਪਕ ਔਰਤਾਂ ਰੋਸ ਵਜੋਂ ਆਈਟੀਆਈ ਚ, ਪਾਣੀ ਦੀ ਟੈਂਕੀ ਤੇ ਚੜ ਗਈਆਂ। ਪ੍ਰਦਰਸ਼ਨਕਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ , ਪ੍ਰਬੰਧਕ ਕਮੇਟੀ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ। ਟੈਂਕੀ ਤੇ ਚੜ੍ਹੀਆਂ ਅਧਿਆਪਕਾਵਾਂ ਚ, ਲਖਵੀਰ ਕੌਰ ,ਅਮ੍ਰਿਤ ਪਾਲ ਕੌਰ, ਸੀਮਾ ਮਿੱਤਲ, ਪ੍ਰਭਜੀਤ ਕੌਰ ਅਤੇ ਕਿਰਨਦੀਪ ਕੌਰ ਸ਼ਾਮਿਲ ਹਨ। ਟੈਂਕੀ ਤੇ ਚੜ੍ਹਨ ਲਈ ਅੱਗੇ ਵੱਧ ਰਹੀਆਂ ਅਧਿਆਪਿਕਾਵਾਂ ਦੀ ਪੁਲਿਸ ਕਰਮਚਾਰੀਆਂ ਨੇ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ ਅਤੇ ਖਿੱਚਧੂਹ ਦੌਰਾਨ ਪੁਲਿਸ ਕਰਮਚਾਰੀਆਂ ਨੇ ਸਿੱਖ ਬੀਬੀਆਂ ਦੇ ਸ੍ਰੀ ਸਾਹਿਬ ਦੀ ਬੇਅਦਬੀ ਵੀ ਕੀਤੀ। ਖਬਰ ਲਿਖੇ ਜਾਣ ਤੱਕ ਪ੍ਰਸ਼ਾਸ਼ਨ ਦੇ ਯਤਨਾਂ ਦੇ ਬਾਵਜੂਦ ਵੀ ਪ੍ਰਦਰਸ਼ਨਕਾਰੀ ਅਧਿਆਪਕ ਟੈਂਕੀ ਤੋਂ ਉਤਰਨ ਲਈ ਨਹੀਂ ਮੰਨੀਆਂ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸ਼ਨ ਨੂੰ  ਦੋ ਟੁੱਕ ਸ਼ਬਦਾਂ ਚ, ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਪ੍ਰਿੰਸੀਪਲ ਦੇ ਖਿਲਾਫ ਕੇਸ ਦਰਜ਼ ਨਹੀਂ ਕੀਤਾ ਜਾਂਦਾ, ਉਨੀਂ ਦੇਰ ਤੱਕ ਉਹ ਟੈਂਕੀ ਤੋਂ ਨਹੀਂ ੳਤਰਨਗੀਆਂ। ਇਸ ਮੌਕੇ ਤੇ ਰਮਨਦੀਪ ਕੌਰ, ਡਿੰਪਲ ਰਾਣੀ, ਤਰਨਜੀਤ ਕੌਰ, ਪਰਮਜੀਤ ਕੌਰ ਅਤੇ ਸੁਖਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਪ੍ਰਬੰਧਕ ਕਮੇਟੀ ਦੇ ਖਿਲਾਫ ਸੇਵਾਵਾਂ ਪੂਰੇ ਸਕੇਲ ਤੇ ਰੈਗੂਲਰ ਕਰਵਾਉਣ ਲਈ ਐਜੂਕੇਸ਼ਨਲ ਟ੍ਰਿਬਿਊਨਲ ਵਿੱਚ ਕੇਸ ਚੱਲ ਰਿਹਾ ਹੈ। ਇਸ ਕੇਸ ਨੂੰ ਵਾਪਿਸ ਲੈਣ ਦਾ ਦਬਾਅ ਬਣਾਉਣ ਲਈ ਪ੍ਰਬੰਧਕ ਕਮੇਟੀ ,ਪ੍ਰਿੰਸੀਪਲ ਦੇ ਰਾਹੀਂ ਆਨੇ-ਬਹਾਨੇ ਲੱਭ ਕੇ ਪ੍ਰੇਸ਼ਾਨ ਕਰ ਹੀ ਹੈ। ਉਨ੍ਹਾਂ ਪ੍ਰਿੰਸੀਪਲ ਦੇ ਆਚਰਣ ਨੂੰ ਲੈ ਕੇ ਕਈ ਗੰਭੀਰ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੇ ਖਿਲਾਫ ਥਾਣਾ ਸਿਟੀ 2 ਚ, ਦਿੱਤੀ ਸ਼ਿਕਾਇਤ ਨੂੰ 4 ਦਿਨ ਲੰਘ ਚੁੱਕੇ ਹਨ। ਪਰੰਤੂ ਪੁਲਿਸ ਸਕੂਲ ਪ੍ਰਬੰਧਕ ਕਮੇਟੀ ਦੇ ਦਬਾਅ ਕਾਰਣ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਕਰ ਰਹੀ। ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਟੈਂਕੀ ਤੇ ਚੜ੍ਹ ਕੇ ਰੋਸ ਪ੍ਰਗਟ ਕਰਨਾ ਪਿਆ ਹੈ। ਉੱਧਰ ਮਹਿੰਦਰ ਪਾਲ ਸਿੰਘ ਦਾਨਗੜ , ਮਹਿੰਦਰ ਸਿੰਘ ਧਨੌਲਾ ਅਤੇ ਵਿਕਰਮ ਸਿੰਘ ਧਨੌਲਾ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ। ਇਨਕਲਾਬੀ ਕੇਂਦਰ ਪੰਜਾਬ ਅਤੇ ਬੀਕੇਯੂ ਡਕੌਂਦਾ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਡੱਟ ਕੇ ਸਾਥ ਦੇਣ ਦਾ ਐਲਾਨ ਕਰ ਦਿੱਤਾ ਅਤੇ ਪੁਲਿਸ ਵੱਲੋਂ ਸ਼ਾਂਤੀਪੂਰਣ ਢੰਗ ਨਾਲ ਰੋਸ ਪ੍ਰਗਟ ਕਰ ਰਹੀਆਂ ਔਰਤ ਅਧਿਆਪਕਾਂ ਦੀ ਕੁੱਟਮਾਰ ਤੇ ਧੂਹ ਘੜੀਸ ਕਰਨ ਦੀ ਕਰੜੀ ਨਿੰਦਿਆਂ ਵੀ ਕੀਤੀ।

Advertisement

ਪ੍ਰਿੰਸੀਪਲ ਨੇ ਕਿਹਾ ਸਾਰੇ ਦੋਸ਼ ਬੇਬੁਨਿਆਦ

ਸਕੂਲ ਦੇ ਪ੍ਰਿੰਸੀਪਲ ਸ੍ਰੀ ਨਿਵਾਸਨੂੰ ਨੇ ਪ੍ਰਦਰਸ਼ਨਕਾਰੀਆਂ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਲੌਕਡਾਉਨ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਪੜਾਉਣ ਤੋਂ ਇਹ ਕੁਝ ਕੁ ਅਧਿਆਪਕਾਂ ਟਾਲਮਟੋਲ ਕਰ ਰਹੀਆਂ ਹਨ। ਵਿਦਿਆਰਥੀਆਂ ਦੀ ਪੜਾਈ ਨੂੰ ਮੁੱਖ ਰੱਖ ਕੇ ਉਹਨਾਂ ਦੀ ਬਜਾਏ ਦੂਸਰੀਆਂ ਅਧਿਆਪਕਾਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ। 100 ਦੇ ਕਰੀਬ ਅਧਿਆਪਕਾਂ ਨੂੰ ਆਨਲਾਈਨ ਪੜਾਈ ਤੇ ਕੋਈ ਇਤਰਾਜ ਨਹੀਂ। ਉਨ੍ਹਾਂ ਕਿਹਾ ਕਿ ਟ੍ਰਿਬਿਊਨਲ ਜੋ ਵੀ ਫੈਸਲਾ ਕਰੇਗਾ, ਪ੍ਰਬੰਧਕ ਕਮੇਟੀ ਉਸ ਨੂੰ ਲਾਗੂ ਕਰਨ ਲਈ ਤਿਆਰ ਹੈ। ਉਨ੍ਹਾਂ ਖੁਦ ਦੇ ਆਚਰਣ ਤੇ ਲਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਉਹ ਪੁਲਿਸ ਨੂੰ ਸੌਂਪ ਚੁੱਕੇ ਹਨ। ਹੁਣ ਸੱਚ ਸਾਹਮਣੇ ਆਉਣ ਤੋਂ ਬੌਖਲਾਹਟ ਚ, ਆ ਕੇ ਇਹ ਪ੍ਰਸ਼ਾਸ਼ਨ ਅਤੇ ਪ੍ਰਬੰਧਕ ਕਮੇਟੀ ਤੇ ਦਬਾਅ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀਆਂ ਦਾ ਉਸ ਦੇ ਆਚਰਣ ਤੇ ਲਾਇਆ ਕੋਈ ਵੀ ਦੋਸ਼ ਸਾਬਿਤ ਹੋ ਗਿਆ, ਤਾਂ ਉਹ ਹਰ ਤਰਾਂ ਦੀ ਸਜ਼ਾ ਭੁਗਤਨ ਲਈ ਤਿਆਰ ਹਨ। ਇਸ ਮੌਕੇ ਤੇ ਸਿੱਖਿਆ ਵਿਭਾਗ ਦੀ ਤਰਫੋਂ ਡਿਪਟੀ ਡੀਈਉ ਹਰਕੰਵਲ ਕੌਰ, ਪ੍ਰਿੰਸੀਪਲ ਸੰਜੇ ਕੁਮਾਰ ਸਿੰਗਲਾ, ਡਿਊਟੀ ਮਜਿਸਟ੍ਰੇਟ ਤਹਿਸੀਲਦਾਰ ਹਰਬੰਸ ਸਿੰਘ ਆਦਿ ਅਧਿਕਰਾੀਆਂ ਨੇ ਵੀ ਪਹੁੰਚ ਕੇ ਗੱਲਬਾਤ ਦਾ ਸਿਲਿਸਲਾ ਸ਼ੁਰੂ ਕਰ ਦਿੱਤਾ। 

ਡੀਐਸਪੀ ਬਰਾੜ ਨੇ ਕਿਹਾ ਪੜਤਾਲ ਜਾਰੀ

ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਹੋ ਚੁੱਕੇ ਹਨ। ਪੜਤਾਲ ਦੌਰਾਨ ਜੋ ਵੀ ਦੋਸ਼ ਸਾਬਿਤ ਹੋਵੇਗਾ, ਉਸ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ। ਬਰਾੜ ਨੇ ਕਿਹਾ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਦੀ ਕੁੱਟਮਾਰ ਪੁਲਿਸ ਨੇ ਨਹੀਂ ਕੀਤੀ। ਸਗੋਂ ਪਾਣੀ ਦੀ ਟੈਂਕੀ ਦੀ ਖਸ਼ਤਾ ਹਾਲਤ ਕਾਰਣ ਹੋਰ ਪ੍ਰਦਰਸ਼ਨਕਾਰੀਆਂ ਨੂੰ ਟੈਂਕੀ ਤੇ ਚੜ੍ਹਨ ਤੋਂ ਰੋਕਿਆ ਗਿਆ ਹੈ। ਤਾਂਕਿ ਕਿਸੇ ਹੋਰ ਹਾਦਸੇ ਤੋਂ ਬਚਾਅ ਹੋ ਸਕੇ।

Advertisement
Advertisement
Advertisement
Advertisement
Advertisement
error: Content is protected !!