ਕਿਵੇਂ ‘ਤੇ ਕਿਉਂ ਨਹਿਰ ‘ਚ ਡਿੱਗੀ ਬੱਸ , ਮਾਲਿਕ ਆਇਆ ਸਾਹਮਣੇ,ਦੱਸੀ ਹਾਦਸੇ ਦੀ ਵਜ੍ਹਾ,,,

Advertisement
Spread information

ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 21 ਸਤੰਬਰ 2023

         ਦੀਪ ਬੱਸ ਕੰਪਨੀ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਬੱਸ ਦੇ ਨਹਿਰ ਵਿੱਚ ਡਿੱਗਣ ਮੌਕੇ ਬੱਸ ’ਚ ਕਿੰਨੀਆਂ ਸਵਾਰੀਆਂ ਸਨ ਅਤੇ ਹਾਦਸਾ ਕਿਉਂ ਵਾਪਰਿਆ ?  ਉਨ੍ਹਾਂ ਇਹ ਵੀ ਦੱਸਿਆ ਕਿ ਡਰਾਈਵਰ-ਕਡੰਕਟਰ ਇਸ ਵੇਲੇ ਕਿੱਥੇ ਹਨ। ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਡਿੰਪੀ ਢਿੱਲੋਂ ਨੇ ਦੱਸਿਆ ਕਿ ਇਸ ਦਰਦਨਾਕ ਹਾਦਸੇ ’ਚ ਜਿੱਥੇ ਕਈ ਸਵਾਰੀਆਂ ਦੀ ਮੌਤ ਹੋ ਗਈ । ਉੱਥੇ ਹੀ ਉਨ੍ਹਾਂ ਦੇ ਡਰਾਈਵਰ-ਕਡੰਕਟਰ ਨੂੰ ਵੀ ਸੱਟਾਂ ਲੱਗੀਆਂ ਸੀ। ਡਰਾਈਵਰ ਕਡੰਕਟਰ ਦੋਵਾਂ ਜਣਿਆਂ ਨੂੰ ਮੁੱਢਲੇ ਇਲਾਜ ਉਪਰੰਤ ਪੁਲਿਸ ਸਟੇਸ਼ਨ ’ਚ ਪੇਸ਼ ਕਰ ਦਿੱਤਾ, ਜੋ ਇਸ ਵੇਲੇ ਬਰੀਵਾਲਾ ਥਾਣੇ ’ਚ ਹੀ ਹਨ।
      ਬੱਸ ’ਚ ਸਵਾਰੀਆਂ ਸਬੰਧੀ ਪੁੱਛੇ ਜਾਣ ’ਤੇ ਢਿੱਲੋਂ ਨੇ ਦੱਸਿਆ ਕਿ ਕਡੰਕਟਰ ਅਨੁਸਾਰ ਬੱਸ ’ਚ ਕਰੀਬ 35 ਸਵਾਰੀਆਂ ਸੀ, ਜਿਸ ’ਚੋਂ 20 ਸਵਾਰੀਆਂ ਦੀਆਂ ਟਿਕਟਾਂ ਕੱਟੀਆਂ ਜਾ ਚੁੱਕੀਆਂ ਸੀ ਤੇ ਕੁੱਝ ਕੱਟਣੀਆਂ ਬਾਕੀ ਰਹਿੰਦੀਆਂ ਸੀ। ਬੱਸ ਦੀ ਫਿਟਨੈਸ ਅਤੇ ਬੀਮੇ ਬਾਰੇ ਉੱਠ ਰਹੇ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਬੱਸ ਦੀ ਫਿਟਨੈਸ ਅਤੇ ਬੀਮਾ ਨਹੀਂ ਹੋਵੇਗਾ ਤਾਂ ਮਾਣਯੋਗ ਅਦਾਲਤ ਉਨ੍ਹਾਂ ਨੂੰ ਕਲੇਮ ਪਾ ਦੇਵੇਗੀ । ਇਹ ਮਾਣਯੋਗ ਅਦਾਲਤ ਨੇ ਵਿਚਾਰਨਾ ਹੈ । ਹਾਦਸੇ ਸਬੰਧੀ ,ਡਰਾਈਵਰ ਨਾਲ ਕੀਤੀ ਗੱਲਬਾਤ ਬਾਰੇ ਉਨ੍ਹਾਂ ਦੱਸਿਆ ਕਿ ਪੁਲ ਦੇ ਅੱਗੇ ਪਿੱਛੇ ਸੜਕ 7-8 ਫੁੱਟ ਚੌੜੀ ਹੈ।
     ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਮੀਂਹ ਪੈਂਦੇ ’ਚ ਬੱਸ ਦੇ ਅੱਗੇ ਕਾਰ ਜਾ ਰਹੀ ਤੇ ਦੋਵੇਂ ਹੀ ਸਾਈਡ ’ਤੇ ਸੀ। ਪੁਲ ਦੇ ਕੋਲ ਆ ਕੇ ਜਿੱਥੇ ਸੜਕ ਤੰਗ ਹੈ, ਉੱਥੋਂ ਕਾਰ ਡਰਾਈਵਰ ਨੇ ਗੱਡੀ ਕੱਢ ਲਈ । ਪਰ ਬੱਸ ਡਰਾਈਵਰ ਨੇ ਬਰੇਕ ਮਾਰੇ ਤਾਂ ਬੱਸ ਸਲਿਪ ਹੋ ਕੇ ਪੁਲ ’ਚ ਜਾ ਵੱਜੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਪੁਲ ਚੌੜਾ ਨਾ ਹੋਣ ਕਰਕੇ ਵਾਪਿਰਆ ਹੈ ਕਿਉਂਕਿ ਜੇ ਪੁਲ ਚੌੜਾ ਹੁੰਦਾ ਤਾਂ ਕਾਰ ਅਤੇ ਬੱਸ ਦੋਵਾਂ ਨੇ ਆਪਣੀ-ਆਪਣੀ ਸਾਈਡ ਜਾਣਾ ਸੀ ਬਰੇਕ ਮਾਰਨ ਦੀ ਲੋੜ ਨਹੀਂ ਪੈਣੀ ਸੀ।
    ਇਸ ਹਾਦਸੇ ’ਚ ਟੋਲ ਪਲਾਜੇ ਵਾਲਿਆਂ ਦੀ ਜਿੰਮੇਵਾਰੀ ਹੋਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਟੋਲ ਪਲਾਜੇ ਦੀ ਜਿੰਮੇਵਾਰੀ ਬਾਰੇ ਕੁੱਝ ਨਹੀਂ ਕਹਿ ਸਕਦੇ । ਪਰੰਤੂ ਸੜਕ ਬਣਾਉਣ ਵਾਲਿਆਂ ਦੀ ਬਹੁਤ ਵੱਡੀ ਗਲਤੀ ਹੈ ਕਿਉਂਕਿ ਜਦੋਂ ਸੜਕ ਅੱਗੇ-ਪਿੱਛੇ ਚੌੜੀ ਹੈ ਤੇ ਪੁਲ ਤੰਗ ਹੈ, ਜੋ ਹਾਦਸੇ ਦਾ ਕਾਰਨ ਬਣਿਆ।  ਦੱਸਣਯੋਗ ਹੈ ਕਿ ਕੱਲ੍ਹ ਮੰਗਲਵਾਰ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਪਿੰਡ ਝਬੇਲਵਾਲੀ ਕੋਲ ਦੀਪ ਕੰਪਨੀ ਦੀ ਬੱਸ ਸਮੇਤ ਸਵਾਰੀਆਂ ਨਹਿਰ ’ਚ ਡਿੱਗ ਪਈ ਸੀ। ਇਸ ਦਰਦਨਾਕ ਹਾਦਸੇ ਕਰੀਬ 8 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਕਈ ਸਵਾਰੀਆਂ ਜ਼ਖਮੀ ਤੇ ਕਈ ਲਾਪਤਾ ਹੋ ਗਈਆਂ । 
Advertisement
Advertisement
Advertisement
Advertisement
Advertisement
error: Content is protected !!