ਅਚਨੇਚਤੀ ਸੰਕਟ ਪ੍ਰਬੰਧਨ ਬਾਰੇ ਲੋੜੀਂਦਾ ਸਾਜ਼ੋ-ਸਾਮਾਨ ਯਕੀਨੀ ਬਣਾਉਣ ਉੱਤੇ ਜ਼ੋਰ

Advertisement
Spread information

ਗਗਨ ਹਰਗੁਣ,ਬਰਨਾਲਾ, 13 ਸਤੰਬਰ 2023


    ਫੈਕਟਰੀਆਂ ਨਾਲ ਜੁੜੀਆਂ ਅਚਨਚੇਤੀ ਘਟਨਾਵਾਂ ਨਾਲ ਨਜਿੱਠਣ ਲਈ ਤਿਆਰੀ ਵਾਸਤੇ ਜ਼ਿਲ੍ਹਾ ਸੰਕਟ ਪ੍ਰਬੰਧਨ ਗਰੁੱਪ ਦੀ ਮੀਟਿੰਗ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਨੇ ਆਖਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਟਰਾਈਡੈਂਟ ਅਤੇ ਆਈ ਓ ਐੱਲ ਵਰਗੀਆਂ ਵੱਡੀਆਂ ਫੈਕਟਰੀਆਂ ਹਨ।                                           

    ਅਜਿਹੀਆਂ ਫੈਕਟਰੀਆਂ ਵਿਚ ਕਿਸੇ ਕਾਰਨ ਜੇਕਰ ਕੋਈ ਗੈਸ ਲੀਕ ਵਰਗੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਸੰਕਟ ਨਾਲ ਨਜਿੱਠਣ ਲਈ ਲੋੜੀਂਦਾ ਸਟਾਫ਼, ਸਾਜ਼ੋ ਸਾਮਾਨ ਹੋਣਾ ਚਾਹੀਦਾ ਹੈ ਤਾਂ ਜੋ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਮੌਕੇ ਉਨ੍ਹਾਂ ਟਰਾਈਡੈਂਟ ਗਰੁੱਪ,ਆਈ ਓ ਐੱਲ ਤੇ ਫਾਇਰ ਸੇਫਟੀ ਵਿਭਾਗ ਨੂੰ ਆਪਣੇ ਸਟਾਫ਼ ਦੀ ਸਮੇਂ ਸਮੇਂ ‘ਤੇ ਟ੍ਰੇਨਿੰਗ ਕਰਾਉਣ ਅਤੇ  ਸਾਜ਼ੋ ਸਾਮਾਨ ਪੂਰਾ ਹੋਣਾ ਯਕੀਨੀ ਬਨਾਉਣ ਲਈ ਕਿਹਾ।                                                 

    ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਟਰਾਈਡੈਂਟ ਧੌਲਾ ਵਿਖੇ ਆਨ ਸਾਈਟ ਮੌਕ ਡਰਿੱਲ ਕਰਾਈ ਗਈ ਸੀ ਤੇ ਆਉਂਦੇ ਦਿਨੀਂ ਆਫ ਸਾਈਟ ਮੌਕ ਡਰਿੱਲ ਕਰਾਈ ਜਾਵੇਗੀ ਜਿਸ ਬਾਰੇ ਸਾਰੇ ਵਿਭਾਗ ਅਤੇ ਉਦਯੋਗ ਆਪਣੀ ਪੂਰੀ ਤਿਆਰੀ ਰੱਖਣ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕ੍ਟਰੀਜ਼ ਸਾਹਿਲ ਗੋਇਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ, ਟਰਾਈਡੈਂਟ ਤੇ ਆਈ ਓ ਐਲ ਦੇ ਨੁਮਾਇੰਦੇ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!