ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 13 ਸਤੰਬਰ 2023
ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਆਯੂਸ਼ਮਾਨ ਭਵ ਸਕੀਮ ਦੇ ਤੀਜੇ ਫੇਜ਼ ਦੀ ਆਨ ਲਾਈਨ ਲਾਚਿੰਗ ਅੱਜ ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਦ੍ਰੋਪਦੀ ਮੁਰਮੂ ਵਲੋਂ ਕੀਤੀ ਗਈ। ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਵੀ ਜ਼ਿਲ੍ਹੇ ਦੇ ਏਡੀਸੀ ਮੈਡਮ ਅਵਨੀਤ ਕੌਰ, ਡੀਐੱਫਪੀਓ ਡਾ. ਕਵਿਤਾ, ਐਸਐਮਓ ਡਾ. ਐਰਿਕ ਐਡੀਸਨ, ਸਰਜਨ ਡਾ. ਰੋਹਿਤ ਗੋਇਲ, ਡਾ. ਅਰਪਿਤ ਗੁਪਤਾ , ਫਾਜ਼ਿਲਕਾ ਐਮਐਲਏ ਦੇ ਪ੍ਰਤੀਨਿਧੀ ਦੇ ਤੌਰ ਤੇ ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਸਵਨਾ, ਸਾਜਨ ਖਰਬਾਟ,ਨੇ ਵਿਸੇਸ਼ ਤੌਰ ਤੇ ਇਸ ਆਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਜਾਣਕਾਰੀ ਦਿੰਦਿਆਂ ਏਡੀਸੀ ਅਵਨੀਤ ਕੌਰ ਤੇ ਡੀਐੱਫਪੀਓ ਡਾ. ਕਵਿਤਾ ਨੇ ਦੱਸਿਆ ਕਿ ਸਰਕਾਰ ਵਲੋਂ ਆਯੂਸ਼ਮਾਨ ਭਵ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ, ਜੋ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲੇਗਾ। ਜਿਸ ਵਿੱਚ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਦੇ ਨਾਲ ਨਾਲ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦੇਣਾ ਵੀ ਸ਼ਾਮਿਲ ਹੈ। ਆਯੂਸ਼ਮਾਨ ਭਵ ਸਕੀਮ ਤਹਿਤ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣੇ, ਲੋਕਾਂ ਦੀਆਂ ਆਭਾ ਆਈਡੀ’ਜ ਬਣਾਉਣੀਆਂ, ਐਨਸੀਡੀ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਦਾ ਇਲਾਜ ਕਰਨਾ, ਖੂਨਦਾਨ ਕੈਂਪ ਲਗਾਉਣੇ ਸ਼ਾਮਿਲ ਹਨ।
ਇਸ ਦੌਰਾਨ ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਨੂੰ ਆਯੂਸ਼ਮਾਨ ਕਾਰਡ ਸਕੀਮ ਵਿੱਚ ਸ਼ਾਮਲ ਕੀਤਾ ਜਾਏਗਾ, ਜੋ ਕਾਰਡ ਬਣਾਉਣ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਹੋਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਇੱਕੋ ਟੀਚਾ ਹੈ ਕਿ ਹਰ ਵਿਅਕਤੀ ਨੂੰ ਇਸ ਸਕੀਮ ਦਾ ਲਾਭ ਮਿਲੇ, ਜੋ ਇਸ ਕਾਰਡ ਲਈ ਮਿੱਥੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਤਾਂ ਕਿ ਉਹ ਇਸ ਕਾਰਡ ਦੀ ਮੱਦਦ ਨਾਲ ਆਪਣਾ ਇਲਾਜ ਕਰਵਾ ਸਕਣ। ਇਸ ਤੋਂ ਇਲਾਵਾ ਆਭਾ ਆਈਡੀ ਦੀ ਮੱਦਦ ਨਾਲ ਵਿਅਕਤੀ ਕਿਤੋਂ ਵੀ ਇਲਾਜ ਕਰਵਾਏ ਉਸ ਦਾ ਸਾਰਾ ਰਿਕਾਰਡ ਆਨਲਾਈਨ ਰਹੇਗਾ, ਉਹ ਸਮੇਂ ਸਮੇਂ ਤੇ ਅਪਣੇ ਇਲਾਜ ਬਾਰੇ ਜਾਣਕਾਰੀ ਲਈ ਸਕੇਗਾ ਕਿ ਉਸਨੂੰ ਕੀ ਇਲਾਜ ਮਿਲ ਰਿਹਾ। ਇਸ ਮੌਕੇ ਟੀ ਬੀ ਦੇ ਮਰੀਜਾਂ ਦਾ ਸਫ਼ਲ ਇਲਾਜ ਕਰਵਾਉਣ ਵਿੱਚ ਸਹਿਯੋਗ ਕਰਨ ਤੇ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਆਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੌਰਭ ਫੁਟੇਲਾ, ਡਾ. ਨੀਲੂ ਚੁੱਘ, ਡਾ. ਰਿੰਕੂ ਚਾਵਲਾ, ਡੀਪੀਐਮ ਰਾਜੇਸ਼ ਕੁਮਾਰ, ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਹਰਮੀਤ ਸਿੰਘ, ਵਿੱਕੀ ਰਾਜਪੂਤ, ਵਿਪਨ ਚਾਵਲਾ ਆਦਿ ਤੋਂ ਇਲਾਵਾ ਹਸਪਤਾਲ ਸਟਾਫ ਤੇ ਭਾਰੀ ਗਿਣਤੀ ਵਿੱਚ ਮਰੀਜ ਹਾਜਰ ਸਨ।