ਰਘਬੀਰ ਹੈਪੀ, ਬਰਨਾਲਾ, 7 ਸਤੰਬਰ 2023
ਬਰਨਾਲਾ ਵੈਲਫੇਅਰ ਕੱਲਬ ਵਲੋ ਅੱਜ ਜਨਮਅਸ਼ਟਮੀ ਦੇ ਮੌਕੇ ਤੇਆਈ ਉ ਐਲ ਕੰਪਨੀ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਦੇ ਨੇੜੇ ਸਟੇਟ ਬੈਕ ਆਫ ਇੰਡੀਆ ਦੇ ਬਾਹਰ ਬਰਨਾਲਾ ਡਿਜੀਟਲ ਐਕਸਰੇ ਸੈਟਰ ਦੀ ਸ਼ੁਰੂਆਤ ਕਰ ਦਿਤੀ ਹੈ। ਸਭ ਤੋ ਪਹਿਲਾ ਪ੍ਰਧਾਨ ਨਰੇਸ਼ ਗਰੋਵਰ ਅਤੇ ਪ੍ਰੋਜੈਕਟ ਚੈਅਰਮੇਨ ਉਮੇਸ਼ ਬਾਂਸਲ ਵਲੋ ਕੰਨਿਆ ਪੂਜਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਵਿਧਿਵਤ ਰੂਪ ਵਿਚ ਸੈਟਰ ਦੀ ਸ਼ੁਰੂਆਤ ਕਰ ਦਿਤੀ ਗਈ। ਕੱਲਬ ਦੇ ਚੈਅਰਮੇਨ ਵਿਵੇਕ ਸਿੰਧਵਾਨੀ ਨੇ ਦਸਿਆ ਕਿ ਇਸ ਸੈਟਰ ਦੀ ਲਾਗਤ ਦਾ ਵੱਡਾ ਹਿੱਸਾ ਆਈ ਉ ਐਲ ਕੰਪਨੀ ਵਲੋ ਦਿਤਾ ਗਿਆ ਹੈ।
ਜਿਸ ਲਈ ਉਨ੍ਹਾਂ ਦਾ ਕੱਲਬ ਟਰਾਈਡੈਟ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਅਤੇ ਆਈ ਉ ਐਲ ਕੰਪਨੀ ਦੇ ਐਮ ਡੀ ਸ਼੍ਰੀ ਵਰਿੰਦਰ ਗੁਪਤਾ ਅਤੇ ਸੀਨੀਅਰ ਮੈਨੇਜਰ ਬਸੰਤ ਸਿੰਘ ਜਵੰਧਾ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਦਸਿਆ ਕਿ ਕੱਲਬ ਵਲੋ ਮਾਨਵਤਾ ਦੇ ਭਲੇ ਲਈ ਸਿਰਫ 100 ਰੁਪਏ ਵਿਚ ਐਕਸਰੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਵੈਲਫੇਅਰ ਕੱਲਬ ਵਲੋ.ਲਾਇਨਜ਼ ਕੱਲਬ ਦੇ ਸਹਿਯੋਗ ਨਾਲ ਬਹੁਤ ਜਲਦ ਸਥਾਨਕ ਸੇਖਾ ਰੋਡ ਤੇ ਚੈਰੀਟੇਬਲ ਲੈਬੋਰੇਟਰੀ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਕੱਲਬ ਵਲੋ ਛੇਤੀ ਹੀ ਐਕਸ ਰੇ ਸੈਟਰ ਸੰਬੰਧੀ ਵੱਡਾ ਸਮਾਗਮ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ ਕੱਲਬ ਦੇ ਪ੍ਰਧਾਨ ਨਰੇਸ਼ ਗਰੋਵਰ,ਜਨਰਲ ਸੱਕਤਰ ਰਾਜੀਵ ਜੈਨ,ਖਜਾਂਚੀ ਦਿਨੇਸ਼ ਆਨੰਦ ਦੀਪੂ,ਗਗਨ ਸੋਹਲ,ਪੁਸ਼ਪ ਬਾਂਸਲ,ਰਾਜ ਕੁਮਾਰ ਗੋਇਲ,ਨਵੀਨ ਮਿੱਤਲ ਸਾਹੌਰੀਆ,ਅਨੀਸ਼ ਗਰਗ ਅਲਾਲ ਵਾਲੇ,ਸੰਜੀਵ ਬਾਂਸਲ,ਸ਼ਾਮ ਸੁੰਦਰ ਜੈਨ,ਗੋਕੁਲ ਪ੍ਰਕਾਸ਼ ਗੁਪਤਾ,ਪੰਕਜ ਗੋਇਲ,ਜਗਸੀਰ ਸਿੰਘ ਸੰਧੂ,ਵਰੁਣ ਬੱਤਾ ਅਤੇ ਨਗਰ ਕੌਸਲਰ ਹੇਮਰਾਜ ਗਰਗ ਵੀ ਹਾਜ਼ਰ ਸਨ।