ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 1 ਸਤੰਬਰ 2023
ਨਗਰ ਨਿਗਮ ਅਰੋਹਰ ਵੱਲੋਂ ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਬਣਾਏ ਸੈਨੇਟਰੀ ਬਲਾਕ (ਪਬਲਿਕ ਟੁਆਲਿਟ) ਆਮ ਲੋਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੇ ਹਨ। ਜਦ ਇਹ ਸੈਨੇਟਰੀ ਬਲਾਕ ਨਹੀਂ ਸਨ ਬਣੇ ਤਾਂ ਲੋਕਾਂ ਨੂੰ ਬਹੁਮ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਖਾਸ ਕਰਕੇ ਔਰਤਾਂ ਨੂੰ। ਪਰ ਹੁਣ ਸ਼ਹਿਰ ਦੇ ਹਰ ਕੋਨੇ ਵਿਚ ਇਸ ਤਰਾਂ ਤੇ ਜਨਤਕ ਸੈਨੇਟਰੀ ਬਲਾਕ ਹਨ ਜਿਸ ਨਾਲ ਸ਼ਹਿਰ ਦੇ ਬਜਾਰਾਂ ਦੇ ਦੁਕਾਨਦਾਰਾਂ ਦੇ ਨਾਲ ਨਾਲ ਬਾਜਾਰਾਂ ਵਿਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਵੀ ਇੰਨ੍ਹਾਂ ਦੀ ਸਹੁਲਤ ਮਿਲਦੀ ਹੈ।
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਜ਼ੋ ਕਿ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਕੰਮ ਕਾਜ ਸੰਭਾਲਦੇ ਹਨ ਆਖਦੇ ਹਨ ਕਿ ਆਪਣੇ ਲੋਕਾਂ ਨੂੰ ਬਿਹਤਰ ਸਹੁਲਤਾਂ ਦੇਣਾ ਨਿਗਮ ਦਾ ਫਰਜ ਹੈ। ਇਸੇ ਉਦੇਸ਼ ਨਾਲ ਨਿਗਮ ਨੇ ਇਹ ਸੈਨੇਟਰੀ ਬਲਾਕ ਬਣਾਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰਾਂ ਦੇ ਸ਼ਹਿਰ ਵਿਚ ਕੁੱਲ 15 ਬਲਾਕ ਬਣਾਏ ਗਏ ਹਨ ਜਿੰਨ੍ਹਾਂ ਵਿਚੋਂ ਇਕ ਦਾ ਪ੍ਰਬੰਧਨ ਰੇਲਵੇ ਵੱਲੋਂ ਅਤੇ ਬਾਕੀ 14 ਦਾ ਪ੍ਰਬੰਧਨ ਨਗਰ ਨਿਗਮ ਵੱਲੋਂ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਕੰਪਲੈਕਸਾਂ ਨੂੰ ਹਰ ਸਮੇਂ ਸਾਫ ਰੱਖਣ ਦੇ ਚਣੌਤੀ ਪੂਰਨ ਕਾਰਜ ਨੂੰ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਪੂਰਾ ਕੀਤਾ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਕੰਪਲੈਕਸ ਬਣਨ ਨਾਲ ਸ਼ਹਿਰ ਵਿਚ ਖੁੱਲੇ ਵਿਚ ਸੋਚ ਕਰਨ ਦੀ ਪ੍ਰਥਾ ਬੰਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਕੰਪਲੈਕਸਾਂ ਦਾ ਔਰਤਾਂ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ। ਪਹਿਲਾਂ ਪਿੰਡਾਂ ਆਦਿ ਤੋਂ ਸ਼ਹਿਰ ਆਉਣ ਵਾਲੀਆਂ ਔਰਤਾਂ ਲਈ ਅਜਿਹੀ ਕੋਈ ਥਾਂ ਨਹੀਂ ਸੀ ਪਰ ਹੁਣ ਅਜਿਹਾ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਦਾ ਵੀ ਇੰਨ੍ਹਾਂ ਕੰਪਲੈਕਸਾਂ ਨੂੰ ਸਾਫ ਰੱਖਣ ਵਿਚ ਸਹਿਯੋਗ ਮਿਲਦਾ ਹੈ।ਇਹ ਸੈਨੇਟਰੀ ਕੰਪਲੈਕਸ ਜਰੂਰਤ ਅਨੁਸਾਰ ਰਿਹਾਇਸੀ ਖੇਤਰਾਂ ਦੇ ਨਾਲ ਨਾਲ ਭੀੜ ਭਾੜ ਵਾਲੇ ਬਾਜਾਰਾਂ ਅਤੇ ਹੋਰ ਜਿਆਦਾ ਲੋਕਾਂ ਦੀ ਆਵਾਜਾਈ ਵਾਲੇ ਸਥਾਨਾਂ ਤੇ ਬਣਾਏ ਗਏ ਹਨ।