ਹਰਿੰਦਰ ਨਿੱਕਾ , ਬਰਨਾਲਾ 2 ਅਪ੍ਰੈਲ 2023
ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ੍ਹ ਲਈ, ਇਹ ਪੰਜਾਬੀ ਗੀਤ ਗਾਉਣ ਅਤੇ ਲਿਖਣ ਵਾਲੇ ਲਿਖਾਰੀ ਨੂੰ ਬੇਸ਼ੱਕ ਗੱਲ ਸਧਾਰਨ ਲੱਗਦੀ ਹੋਵੇ, ਪਰ ਜਿਲ੍ਹੇ ਦੇ ਇੱਕ ਪਿੰਡ ਦੇ ਨੰਬਰਦਾਰ ਨੂੰ ਤੁਰੀ ਜਾਂਦੀ ਔਰਤ ਦੀ ਬਾਂਹ ਫੜ੍ਹਨੀ, ਕਾਫੀ ਮਹਿੰਗੀ ਪੈ ਗਈੇ , ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਤੇ ਨੰਬਰਦਾਰ ਖਿਲਾਫ ਕੇਸ ਦਰਜ਼ ਕਰਕੇ,ਉਸ ਦੀ ਫੜ੍ਹੋ-ਫੜ੍ਹੀ ਲਈ ਯਤਨ ਸ਼ੁਰੂ ਕਰ ਦਿੱਤੇ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸਿੱਧੂ ਪੱਤੀ ਸ਼ਹਿਣਾ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਨਵਤੇਜ ਸਿੰਘ ਉਸ ਦਾ ਗੁਆਢੀ ਹੈ । ਉਹ ਆਪਣੀ ਸੱਸ ਨਾਲ ਆਪਣੇ ਪਲਾਟ ਵਿੱਚੋਂ ਸਬਜੀ ਤੋੜਨ ਗਈ ਸੀ ਤੇ ਜਦੋਂ ਉਹ ਸਬਜੀ ਤੋੜ ਕੇ ਘਰ ਵਾਪਿਸ ਆ ਰਹੀ ਸੀ ਤਾਂ ਨਾਮਜ਼ਦ ਦੋਸ਼ੀ ਨਵਤੇਜ ਸਿੰਘ ਨੰਬਰਦਾਰ ਪੁੱਤਰ ਬਲਜੀਤ ਸਿੰਘ ਵਾਸੀ, ਸਿੱਧੂ ਪੱਤੀ ਸ਼ਹਿਣਾ ਨੇ ਉਸ ਅੱਗੇ ਆਪਣਾ ਮੋਟਰਸਾਇਕਲ ਖੜ੍ਹਾ ਕਰਕੇ ਉਸ ਦੀ ਬਾਂਹ ਫੜ ਲਈ । ਇੱਥੇ ਹੀ ਬੱਸ ਨਹੀਂ , ਪੀੜਤ ਨੇ ਦੋਸ਼ ਨੂੰ ਹੋਰ ਅੱਗੇ ਵਧਾਉਂਦਿਆਂ ਕਿਹਾ ਕਿ ਨਵਤੇਜ਼ ਸਿੰਘ ਨੰਬਰਦਾਰ ਨੇ , ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ ਵੀ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆ ਤੇ ਰੌਲਾ ਪਾਉਣ ਤੇ ਉਹ ਫਰਾਰ ਹੋ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਪੜਾਤਲ ਉਪਰੰਤ ਨਾਮਜ਼ਦ ਦੋਸ਼ੀ ਨਵਤੇਜ ਸਿੰਘ ਨੰਬਰਦਾਰ ਖਿਲਾਫ ਅਧੀਨ ਜ਼ੁਰਮ 354 ਡੀ/506 ਆਈਪੀਸੀ ਤਹਿਤ ਥਾਣਾ ਸ਼ਹਿਣਾ ਵਿਖੇ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਛੇਤੀ ਹੀ ਉਸ ਨੂੰ ਗਿਰਫਤਾਰ ਕਰਕੇ, ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।