ਧਨੌਲਾ ਅਤੇ ਤਪਾ ’ਚ ਛੇਤੀ ਖੁੱਲ੍ਹਣਗੇ ਜਨ ਔਸ਼ਧੀ ਕੇਂਦਰ: ਪੂਨਮਦੀਪ ਕੌਰ

Advertisement
Spread information

ਜ਼ਿਲ੍ਹਾ ਰੈੱਡ ਕ੍ਰਾਸ ਕਾਰਜਕਾਰਨੀ ਦੀ ਮੀਟਿੰਗ ’ਚ ਮੈਂਬਰਾਂ ਨੇ ਜਤਾਈ ਸਹਿਮਤੀ

ਰਵੀ ਸੈਣ , ਬਰਨਾਲਾ, 20 ਮਾਰਚ 2023
     ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੀ ਕਾਰਜਕਾਰਨੀ ਦਪ ਮੀਟਿੰਗ ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਪ੍ਰਾਇਮਰੀ ਹੈਲਥ ਸੈਂਟਰ ਧਨੌਲਾ ਅਤੇ ਤਪਾ ਵਿਖੇ ਨਵੇਂ ਜਨ ਔਸ਼ਧੀ ਕੇਂਦਰ ਛੇਤੀ ਖੋਲ੍ਹੇ ਜਾਣਗੇ, ਜਿਸ ’ਤੇ ਕਾਰਜਕਾਰਨੀ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ। ਇਸ ਤੋਂ ਇਲਾਵਾ ਭਦੌੜ, ਚੰਨਣਵਾਲ ਤੇ ਮਹਿਲ ਕਲਾਂ ਵਿਖੇ ਵੀ ਜਨ ਔਸ਼ਧੀ ਕੇਂਦਰ ਖੋਲ੍ਹਣ ’ਤੇ ਵਿਚਾਰਾਂ ਕੀਤੀਆਂ ਗਈਆਂ।                                                         
  ਇਸ ਮੌਕੇ ਅਵੇਤਨੀ ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਤੀ ਡਾ. ਤੇਆਵਾਸਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੇ ਸਾਲ 2023-24 ਦੇ ਅੰਦਾਜ਼ਨ ਬਜਟ ਅਤੇ ਸਾਲ 2022-23 ਦੀ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ।
 ਇਸ ਤੋਂ ਇਲਾਵਾ ਮੈਂਬਰਾਂ ਨੇ ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੀ ਮੁੜ ਨਿਯੁਕਤੀ, ਕੋਵਿਡ ਦੌਰਾਨ ਬੰਦ ਕੰਪਿਊਟਰ ਸੈਂਟਰ ਆਦਿ ਚਾਲੂ ਕਰਨ ਬਾਰੇ, ਰੈੱਡ ਕ੍ਰਾਸ ਸੁਸਾਇਟੀ ਦੇ ਕਰਮਚਾਰੀਆਂ ਦੇ ਤਨਖਾਹ ਵਾਧੇ, ਐੱਮਪੀ ਫੰਡ ’ਚੋਂ ਐਂਬੁੂਲੈਂਸ ਦੀ ਮੰਗ ਸਬੰਧੀ ਏਜੰਡਿਆਂ ’ਤੇ ਵਿਚਾਰਾਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਸੀਨੀਅਰ ਉਪ ਪ੍ਰਧਾਨ ਲਵਜੀਤ ਕਲਸੀ, ਉਪ ਮੰਡਲ ਮੈਜਿਸਟ੍ਰੇਟ ਸ. ਕਮ ਅਵੇਤਨੀ ਸਕੱਤਰ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਸਕੱਤਰ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ, ਕਾਰਜਕਾਰਨੀ ਮੈਂਬਰਾਂ ’ਚੋਂ ਲਖਪਤ ਰਾਏ, ਨਛੱਤਰ ਸਿੰਘ, ਰਾਜ ਕੁਮਾਰ ਜਿੰਦਲ, ਰਣਧੀਰ ਕੌਸ਼ਲ ਤੇ ਹੋਰ ਨੁਮਾਇੰਦੇ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!