ਆਨਲਾਈਨ ਦੇ ਨਾਲ ਸੇਵਾ ਕੇਂਦਰਾਂ ’ਤੇ ਵੀ ਅਪਡੇਟ ਕਰਵਾਇਆ ਜਾ ਸਕਦਾ ਹੈ ਆਧਾਰ ਕਾਰਡ
ਰਘਵੀਰ ਹੈਪੀ , ਬਰਨਾਲਾ, 20 ਮਾਰਚ 2023
ਆਧਾਰ ਕਾਰਡ ਦੇ ਦਸਤਾਵੇਜ਼ ਨੂੰ 14 ਜੂਨ ਤੱਕ ਅਪਡੇਟ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਕਿ ਜਿਹੜੇ ਨਾਗਰਿਕਾਂ ਨੇ ਪਿਛਲੇ ਕਈ ਸਾਲਾਂ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕਰਵਾਇਆ ਜਾਂ ਕਿਸੇ ਵੀ ਕਿਸਮ ਦੀ ਕੋਈ ਸੋਧ ਨਹੀਂ ਹੋਈ ਹੈ, ਉਹ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ। ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਦੇ ਨਾਲ ਨਾਲ ਜੇਕਰ ਕਿਸੇ ਦੀ ਫੋਟੋ, ਪਤਾ, ਜਨਮ ਮਿਤੀ, ਜ਼ਰੂਰੀ ਬਾਓਮੈਟ੍ਰਿਕਸ ਆਦਿ ਗਲਤ ਹਨ ਤਾਂ ਉਹ ਵੀ ਆਪਣਾ ਆਧਾਰ ਕਾਰਡ ਠੀਕ ਕਰਵਾ ਲੈਣ। ਉਨ੍ਹਾਂ ਦੱਸਿਆ ਕਿ 0-5 ਉਮਰ ਵਰਗ ਦੇ ਬੱਚੇ ਦਾ ਨਾਮਾਂਕਣ ਅਤੇ 5 ਸਾਲ ਅਤੇ 15 ਸਾਲ ਦੀ ਉਮਰ ਦੇ ਬੱਚਿਆਂ ਦਾ ਜ਼ਰੂਰੀ ਬਾਇਓ-ਮੈਟ੍ਰਿਕ (ਐਮ.ਬੀ.ਯੂ.) ਵੀ ਲਾਜ਼ਮੀ ਅਪਡੇਟ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹ੍ਹਾਂ ਦੱਸਿਆ ਕਿ ਅਧਾਰ ਕਾਰਡ ਵਿੱਚ ਪਛਾਣ ਦੇ ਸਬੂਤ (ਪੀ.ਓ.ਆਈ.) ਅਤੇ ਪਤੇ ਦੇ ਸਬੂਤ (ਪੀ.ਓ.ਏ.) ਵਜੋਂ ਦਸਤਾਵੇਜ਼ਾਂ ਨੂੰ ਅਪਡੇਟ ਕਰਵਾਉਣਾ ਵੀ ਲਾਜ਼ਮੀ ਹੈ। ਆਧਾਰ ਕਾਰਡ ਆਨਲਾਈਨ ਦੇ ਨਾਲ-ਨਾਲ ਸੇਵਾ ਕੇਂਦਰਾਂ ’ਤੇ ਵੀ ਅਪਡੇਟ ਕਰਵਾਇਆ ਜਾ ਸਕਦਾ ਹੈ। ਸੇਵਾ ਕੇਂਦਰਾਂ ’ਤੇ ਆਧਾਰ ਅਪਡੇਟ ਕਰਨ ਦੀ ਫੀਸ 50 ਰੁਪਏ ਹੈ। ਉਨ੍ਹ੍ਹਾਂ ਕਿਹਾ ਕਿ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਕੇ ਆਪਣੀ ਜਾਣਕਾਰੀ ਨੂੰ ਮੁੜ ਪ੍ਰਮਾਣਿਤ ਕਰਨ ਦੀ ਲੋੜ ਹੁੰਦੀ ਹੈ, ਭਾਵੇਂ ਉਨ੍ਹਾਂ ਦੇ ਡੇਟਾ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਤੋਂ ਇਲਾਵਾ ਨਾਗਰਿਕ
https://myaadhaar.uidai.gov.