ਮਾਤਾ ਸ਼ੋਭਾ ਅਣਖੀ ਸਾਹਿਤ ਸਭਾ ਪੰਜਾਬ ਨੇ ਸਾਹਿਤ ਅਤੇ ਕਲਾ ਮੇਲਾ ਕਰਵਾਇਆ
ਬੀ.ਐਸ. ਬਾਜਵਾ , ਰੂੜੇਕੇ ਕਲਾਂ 25 ਨਵੰਬਰ 2022
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਦੀ ਸਰਪ੍ਰਸਤੀ ਹੇਠ ਚੱਲ ਰਹੀ ਮਾਤਾ ਸ਼ੋਭਾ ਅਣਖੀ ਸਾਹਿਤ ਸਭਾ (ਰਜ਼ਿ:) ਪੰਜਾਬ ਵੱਲੋਂ ਸਨਾਵਰ ਇੰਟਰਨੈਸ਼ਨਲ ਸਕੂਲ ਧੌਲਾ ਵਿਖੇ ਇੱਕ ਸਾਹਿਤ ਅਤੇ ਕਲਾ ਮੇਲਾ ਕਰਵਾਇਆ ਗਿਆ।ਸਾਹਿਤ ਸਭਾ ਦੇ ਪ੍ਰਧਾਨ ਨਵਦੀਪ ਗਰਗ ਪੱਖੋਂ ਕਲਾਂ ਅਤੇ ਸਰਪ੍ਰਸਤ ਗੁਰਚਰਨ ਸਿੰਘ ਪੱਖੋਂ ਕਲਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਪਿੰਡ ਵਿਚ ਇੱਕ ਸਾਹਿਤ ਸਭਾ ਦਾ ਹੋਣਾ ਬਹੁਤ ਜਰੂਰੀ ਹੈ, ਕਿਉਂਕਿ ਅਜੋਕੇ ਸਮੇਂ ਵਿਚ ਸਾਡੀ ਬੋਲੀ ਅਤੇ ਸੱਭਿਆਚਾਰ ਤੇ ਆਧੁਨਿਕ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਹਨ।ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਨਵੀਂ ਪੀੜੀ ਨੂੰ ਸਾਹਿਤ ਨਾਲ ਜੋੜਨਾ ਬਹੁਤ ਜਰੂਰੀ ਹੈ।ਸਵਾਗਤੀ ਭਾਸ਼ਣ ਦੌਰਾਨ ਨੌਜਵਾਨ ਲੇਖਕ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਪੱਖੋਂ ਕਲਾਂ ਵਾਸੀਆਂ ਦੀ ਬਹੁਤ ਚੰਗੀ ਸੋਚ ਹੈ, ਜਿੰਨ੍ਹਾਂ ਨੇ ਇੱਕ ਲੇਖਕ ਦੀ ਪਤਨੀ ਦੇ ਨਾਮ ਤੇ ਸਭਾ ਬਣਾਈ।ਸਮਾਗਮ ਦੌਰਾਨ ਪਹੁੰਚੇ ਮੁੱਖ ਮਹਿਮਾਨ ਸੁਖਵਿੰਦਰ ਪੱਪੀ ਮੁੱਖ ਸੰਪਾਦਕ ਸਰੋਕਾਰ ਮੈਗ਼ਜ਼ੀਨ ਅਤੇ ਵਿਸ਼ੇਸ਼ ਮਹਿਮਾਨ ਬੂਟਾ ਸਿੰਘ ਚੌਹਾਨ ਨੇ ਆਖਿਆ ਕਿ ਇਲਾਕੇ ਵਿਚ ਸਭ ਤੋਂ ਵੱਧ ਕਾਰਜ ਕਰ ਰਹੀ ਰਾਮ ਸਰੂਪ ਅਣਖੀ ਸਾਹਿਤ ਸਭਾ ਦੇ ਇਸ ਕਾਰਜ ਦੀ ਸਲਾਘਾ ਕੀਤੀ ਅਤੇ ਹਾਜ਼ਰੀਨ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ।ਮੇਲਾ ਵਿਚ ਹਾਜ਼ਰੀਨ ਨੂੰ ਪ੍ਰਧਾਨਗੀ ਕਰ ਰਹੇ ਉੱਘੇ ਗ਼ਜ਼ਲਗੋ ਪਾਲੀ ਖਾਦਿਮ, ਡੀ ਐਸ ਪੀ ਤਪਾ ਰਵਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਭਾਸ਼ਾ ਅਫਸ਼ਰ ਸੁਖਵਿੰਦਰ ਗੁਰਮ, ਲੇਖਕ ਤੇ ਆਲੋਚਕ ਨਿਰੰਜਣ ਬੋਹਾ, ਗੁਰਸੇਵਕ ਸਿੰਘ ਧੌਲਾ, ਡਾ. ਭੁਪਿੰਦਰ ਸਿੰਘ ਬੇਦੀ, ਸਕੂਲ ਐਮ ਡੀ ਗੁਰਜੰਟ ਸਿੰਘ ਸਿੱਧੂ, ਟਰਾਈਡੈਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਆਦਿ ਨੇ ਸੰਬੋਧਨ ਕੀਤਾ।ਸਮਾਗਮ ਦੌਰਾਨ ਪ੍ਰਸਿੱਧ ਲੇਖਕ ਕੰਵਲਜੀਤ ਸਿੰਘ ਕੰਗ ਦੀ ਪੰਜਾਬ ਐਂਡ ਹਰਿਆਣਾ ਦੇ ਕੰਧ ਚਿੱਤਰਾਂ ਦੀ ਕਿਤਾਬ ਵੀ ਲੋਕ ਅਰਪਣ ਕੀਤੀ ਗਈ।ਮੁਸ਼ਾਇਰੇ ਦੌਰਾਨ ਕੇਵਲ ਕ੍ਰਾਂਤੀ, ਲਛਮਣ ਦਾਸ ਮੁਸਾਫਿਰ, ਤੇਜਿੰਦਰ ਚੰਡਿਹੋਕ, ਵੀਰਪਾਲ ਕਮਲ, ਦਵੀ ਸਿੱਧੂ, ਬਿੰਦਰ ਮਾਨ, ਗੁੰਮਨਾਮ ਧਾਲੀਵਾਲ, ਗੁਰਪ੍ਰੀਤ ਗੈਰੀ, ਵੀਰਪਾਲ ਕੌਰ ਮੋਹਲ, ਸਿਮਰਪਾਲ ਕੌਰ ਬਠਿੰਡਾ, ਹੈਰੀ ਭੋਲੂਵਾਲਾ, ਕੁਲਦੀਪ ਸਿੰਘ ਬੰਗੀ, ਹਰਦੀਪ ਬਾਵਾ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਬਰਨਾਲਾ ਜਰਨਲਿਸਟ ਐਸ਼ੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਸੈਕਟਰੀ ਹਰਿੰਦਰ ਨਿੱਕਾ, ਸੇਵਕ ਸਿੰਘ, ਦੀਪ ਅਮਨ, ਕੁਲਦੀਪ ਰਾਜੂ, ਚਰਨਜੀਤ ਸਿੰਘ ਆਦਿ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।