ਬਾਲਦ ਕਲਾਂ ਦੇ ਪਰਚੇ ਰੱਦ ਕਰਵਾਉਣ ਲਈ ਮੁਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਦੇ ਅੱਗੇ ਪ੍ਰਦਰਸ਼ਨ
Pardeep singh kasba, sangrur
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਮੀਨੀ ਸੰਘਰਸ਼ ਨੂੰ ਲੈ ਕੇ ਬਹੁਚਰ੍ਚਿਤ ਪਿੰਡ ਰਹੇ ਬਾਲਦ ਕਲਾਂ ਦੇ ਪਰਚੇ ਰੱਦ ਕਰਵਾਉਣ ਲਈ ਮੁਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਦੇ ਅੱਗੇ ਪ੍ਰਦਰਸ਼ਨ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਬਾਲਦ ਕਲਾਂ ਦੇ ਪੁਰਾਣੇ ਪਰਚੇ ਰੱਦ ਕਰਨ ਸੰਬੰਧੀ ਪਰਦਰਸ਼ਨ ਕੀਤਾ ਗਿਆ
ਬਿੱਕਰ ਸਿੰਘ ਹਥੋਆ ਆਗੂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਦੱਸਿਆ ਕਿ ਤਤਕਾਲੀਨ ਅਕਾਲੀ ਸਰਕਾਰ ਦੇ ਸਮੇਂ ਜ਼ਮੀਨੀ ਘੋਲ ਨੂੰ ਕੁਚਲਣ ਲਈ ਦਲਿਤਾਂ ਉਪਰ ਪਰਚੇ ਦਰਜ ਕਰਵਾਏ ਗਏ ਅਤੇ ਕਾਂਗਰਸ ਦੀ ਸਰਕਾਰ ਸਮੇਂ ਇਨ੍ਹਾਂ ਪਰਚਿਆਂ ਦੇ ਚਲਾਣ ਪੇਸ਼ ਕੀਤਾ ਗਿਆ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਮੇ ਦਲਿਤ ਖਿਲਾਫ ਗਵਾਹੀਆਂ ਕਰਵਾ ਕੇ ਸਜ਼ਾ ਕਰਵਾਉਣ ਵੱਲ ਧੱਕਿਆ ਜਾ ਰਿਹਾ ਹੈ, ਇਸ ਤੋਂ ਸਾਫ਼ ਹੈ ਕਿ ਮੌਜੂਦਾ ਅਤੇ ਪੁਰਾਣੀਆਂ ਸਰਕਾਰਾਂ ਸਭ ਦਲਿਤ ਵਿਰੋਧੀ ਅੱਜ ਦੇ ਧਰਨੇ ਵਿੱਚ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਰਚੇ ਨੂੰ ਰੱਦ ਕਰਨ ਸਬੰਧੀ ਅਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਭਵਿੱਖ ਵਿਚ ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਨਾ ਕੀਤਾ ਗਿਆ ਤਾਂ ਇਹ ਮੋਰਚਾ ਪੱਕੇ ਰੂਪ ਵਿਚ ਤਬਦੀਲ ਕਰਕੇ ਕੋਠੀ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।
ਇਸ ਮੌਕੇ ਚਰਨਾਂ ਸਿੰਘ ਬਾਲਦ ਕਲਾਂ, ਸੁਖਵਿੰਦਰ ਸਿੰਘ ਬਟੜਿਆਣਾ, ਗੁਰਚਰਨ ਸਿੰਘ ਘਰਾਚੋਂ, ਭਿੰਦਾ ਸਿੰਘ ਬਾਲਦ ਕਲਾਂ ਰਾਮਪਾਲ ਸਿੰਘ, ਦੇਵ ਸਿੰਘ ਆਦਿ ਹਾਜ਼ਰ ਸਨ।