ਪੰਜਾਬ ਸੂਬਾ ਛੱਡਨ ਅਤੇ ਕਿਸੇ ਹੋਰ ਸੂਬੇ ਵਿੱਚ ਸ਼ਰਨ ਲੈਣ ਲਈ ਸਮਾਜਸੇਵੀ ਗੁਰਜੀਤ ਗੋਪਾਲਪੁਰੀ ਨੇ ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ
ਪ੍ਰੈੱਸ ਨੂੰ ਸੰਬੋਧਨ ਕਰਦੇ ਸਮਾਜ ਸੇਵੀ ਗੁਰਜੀਤ ਸਿੰਘ ਗੋਪਾਲਪੁਰੀ ਨੇ ਕਿਹਾ ਕਿ ਮੈਂ ਪੰਜਾਬ ਦਾ ਇੱਕ ਜਿੰਮੇਵਾਰ ਨਾਗਰਿਕ ਹਾਂ। ਪਰ ਜਿਸ ਤਰ੍ਹਾਂ ਦੀ ਪਿਛਲੇ ਸਮੇਂ ਤੋਂ ਘਟਨਾਵਾਂ ਪੰਜਾਬ ਵਿੱਚ ਹੋ ਰਹੀਆਂ ਹਨ,ਇਹ ਸਭ ਦੇਖ ਕੇ ਮੈਨੂੰ ਪੰਜਾਬ ਵਿੱਚ ਰਹਿਣ ਤੋਂ ਡਰ ਲੱਗਣ ਲੱਗ ਗਿਆ ਹੈ।17-18 ਪੁਲਿਸ ਵਾਲਿਆਂ ਦੀ ਸੁਰੱਖਿਆ ਵਿੱਚ ਵੀ ਬੰਦਾ ਮਾਰ ਦਿੱਤਾ ਜਾਂਦਾ ਹੈ ਤਾਂ ਆਮ ਬੰਦੇ ਦੀ ਜਾਨ-ਮਾਲ ਦੀ ਤਾਂ ਕੋਈ ਵੀ ਸੁਰੱਖਿਆ ਨਹੀਂ ਹੈ। ਮੈਂ ਤੇ ਮੇਰਾ ਪਰਿਵਾਰ ਪਿਛਲੇ ਦਿਨਾਂ ਤੋਂ ਬੁਹਤ ਡਰਿਆ-ਡਰਿਆ ਰਹਿ ਰਿਹਾ ਹਾਂ। ਕਿਉਕਿ ਮੈਂ ਸਮਾਜ ਭਲਾਈ ਦੇ ਕੰਮ ਕਰਦਾ ਰਹਿੰਦਾ ਹਾਂ ਤੇ ਹੁਣ ਮਾਹੌਲ ਐਸਾ ਹੋ ਗਿਆ ਕਿ ਮੈਨੂੰ ਵੀ ਹਰ ਪਾਸੇ ਖਤਰਾ ਹੀ ਲਗਦਾ ਹੈ।
ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀ ਮੇਰੇ ਕੇਸ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ,ਤੁਸੀ ਆਪਣੇ ਰੁਤਬੇ ਦਾ ਇਸਤੇਮਾਲ ਕਰਦੇ ਮੈਨੂੰ ਕਿਸੇ ਹੋਰ ਸੂਬੇ ਵਿੱਚ ਸ਼ਰਨ ਦਵਾਉਣ ਵਿੱਚ ਮੇਰੀ ਮਦਦ ਕੀਤੀ ਜਾਵੇ।ਮੈਂ ਪੰਜਾਬ ਛੱਡਣਾ ਚਾਹੁੰਦਾ ਹਾਂ।ਕਿਉਂ ਕਿ ਪੰਜਾਬ ਵਿੱਚ ਨਿੱਤ ਨਵੇਂ ਧਰਮਾਂ ਦੇ ਨਾਮ ਤੇ ਕਤਲ ਹੋ ਰਹੇ ਨੇ।ਲੋਕ ਬਾਬੇ ਬਣ ਕੇ ਹਥਿਆਰਾਂ ਨੂੰ ਸ਼ਰੇਆਮ ਚੁੱਕੀ ਫਿਰਦੇ ਹਨ।
ਅੰਤ ਮੇਰੀ ਅਰਜੋਈ ਹੈ ਕਿ ਮੈਂ ਤੁਹਾਡੇ ਨਾਲ ਪੀ.ਪੀ.ਪੀ ਪਾਰਟੀ ਵਿੱਚ ਕੰਮ ਕੀਤਾ ਹੈ ਤੇ ਤੁਹਾਡਾ ਪੁਰਾਣਾ ਸਾਥੀ ਹਾਂ। ਸੋ ਅਗਰ ਤੁਸੀ ਮੇਰੀ ਕੋਈ ਮਦਦ ਨਹੀਂ ਕਰੋਗੇ ਤਾਂ ਮਜਬੂਰਨ ਮੈਨੂੰ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੂੰ ਬੇਨਤੀ ਕਰ ਕੇ ਸ਼ਰਨ ਲੈਣੀ ਪਵੇਗੀ।ਆਸ ਅਤੇ ਉਮੀਦ ਹੈ ਤੁਸੀ ਮੇਰੀ ਜਰੂਰ ਮਦਦ ਕਰੋਗੇ।