ਹਰਕਤ ‘ਚ ਆਇਆ ਮਾਈਨਿੰਗ ਮਹਿਕਮਾ, ਭੱਠੇ ਵਾਲਿਆਂ ਤੇ ਹੋਈ FIR

Advertisement
Spread information

ਹਫਤੇ ਭਰ ਦੀ ਮੱਥਾ-ਪੱਚੀ ਤੋਂ ਬਾਅਦ ਹੋਈ ਕਾਰਵਾਈ, ਹੁਣ ਦੋਸ਼ੀਆਂ ਦੀ ਸ਼ਨਾਖਤ ਤੇ ਟਿਕੀਆਂ ਨਜ਼ਰਾਂ

ਹਰਿੰਦਰ ਨਿੱਕਾ , ਬਰਨਾਲਾ 8 ਨਵੰਬਰ 2022

“ ਦੇਰ ਆਏ ,ਦਰੁਸਤ ਆਏ ” ਦੀ ਕਹਾਵਤ ਇੱਨ੍ਹੀਂ ਦਿਨੀਂ ਜਿਲ੍ਹੇ ਦੇ ਮਾਈਨਿੰਗ ਮਹਿਕਮੇ ਤੇ ਬਿਲਕੁਲ ਖਰ੍ਹੀ ਉਤਰਦੀ ਹੈ। ਪੱਖੋ ਪਿੰਡ ਦੇ ਰਹਿਣ ਵਾਲੇ ਨਵਦੀਪ ਗਰਗ ਦੀ ਸ਼ਕਾਇਤ ਤੋਂ ਬਾਅਦ ਹਰਕਤ ਵਿੱਚ ਆਏ ਜਲ ਨਿਕਾਸ ਕਮ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ ਦੇ ਅਧਾਰ ਤੇ ਆਖਿਰ ਪੁਲਿਸ ਨੇ ਥਾਣਾ ਸਦਰ ਬਰਨਾਲਾ ਵਿਖੇ ਭੱਠੇ ਵਾਲਿਆਂ ਤੇ ਐਫ.ਆਈ.ਆਰ. ਦਰਜ਼ ਕਰ ਦਿੱਤੀ ਹੈ। ਪੁਲਿਸ ਨੂੰ ਜਲ ਨਿਕਾਸ ਕਮ ਮਾਈਨਿੰਗ ਵਿਭਾਗ ਦੇ ਅਧਿਕਾਰੀ ਦੁਆਰਾ ਕੇਸ ਦਰਜ਼ ਕਰਵਾਉਣ ਲਈ ਭੇਜੇ ” ਪੱਤਰ ਨੰਬਰ 1085-87/ਮਾਇਨਿੰਗ , ਮਿਤੀ 2/11/2022 ਵੱਲੋਂ ਬਲਜੀਤ ਸਿੰਘ ਉਪ ਮੰਡਲ ਅਫਸਰ ਜਲ ਨਿਕਾਸ ਕਮ ਮਾਇਨਿੰਗ ਉਪ ਮੰਡਲ ਬਰਨਾਲਾ ਨੇ ਮੁੱਖ ਅਫਸਰ ਥਾਣਾ ਸਦਰ ਬਰਨਾਲਾ ਨੂੰ ਲਿਖਿਆ ਗਿਆ ਕਿ :-

Advertisement

ਪੱਤਰ ਦੀ ਇਬਾਰਤ

ਵਿਸ਼ਾ:- ਬਾਲਾ ਜੀ BKO ( ਇੱਟਾਂ ਦਾ ਭੱਠਾ ) ਪੱਤੀ ਸੇਖਵਾ-ਨਾਈਵਾਲਾ ਰੋਡ ਤੇ ਸਥਿਤ ਨੇੜੇ ਚੀਮਾ ਜੋਧਪੁਰ ਪਿੰਡ ( ਜਿਲਾ ਬਰਨਾਲਾ ) ਵੱਲੋ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਅਤੇ ਹਜਾਰਾ ਫੁੱਟ ਮਿੱਟੀ ਡੰਪ ਕਰਨ ਤੇ ਕਾਰਵਾਈ ਕਰਨ ਸਬੰਧੀ। ਉਪਰੋਕਤ ਵਿਸ਼ੇ ਅਧੀਨ ਦੱਸਿਆ ਜਾਂਦਾ ਹੈ ਕਿ ਇਸ ਦਫਤਰ ਨੂੰ ਸਿਕਾਇਤ ਪ੍ਰਾਪਤ ਹੋਈ ਸੀ। ਜਿਸਦੇ ਸਬੰਧ ਵਿੱਚ ਮਿਤੀ 2.11.2022 ਨੂੰ ਨਿਮਨਲਿਖਤ ਅਤੇ ਸਿਕਾਇਤਕਰਤਾ ਨਵਦੀਪ ਗਰਗ ਪੱਤਰ ਵਿਜੇ ਕੁਮਾਰ ਨਾਲ ਹੇਠ ਲਿਖੇ ਕਰਮਚਾਰੀ /ਅਧਿਕਾਰੀ/ ਵਿਅਤਕੀਆਂ ਦੇ ਬਾਲਾ ਜੀ BKO ਪਿੰਡ ਸੋਹਲ ਪੱਤੀ ਪਿੰਡੀ, ਬਾਜਾਖਾਨਾ ਰੋਡ ਵਿਖੇ ਮੌਕਾ ਦੇਖਿਆ ਗਿਆ :- ਹਰਦੀਪ ਸਿੰਘ ਜੂਨੀਅਰ ਇੰਜਨੀਅਰ ,ਬੇਲਦਾਰ ਚੂਹੜ ਸਿੰਘ,,ਬੇਲਦਾਰ ਗੁਰਮੇਲ ਸਿੰਘ, ਬੇਲਦਾਰ ਅਜੇ ਕੁਮਾਰ, ਸਿਕਾਇਤ ਕਰਤਾ ਨਵਦੀਪ ਗਰਗ ਮੌਕੇ ਉਪਰ ਪਹੁੰਚੇ। ਜਾਂਚ ਟੀਮ ਨੇ ਪਾਇਆ ਕਿ ਭੱਠਾ ਮਾਲਿਕ ਵੱਲੋਂ ਬਿਨਾਂ ਕਿਸੇ ਅਧਿਕਾਰਤ ਸੋਰਸ ਤੋਂ ਅਤੇ ਬਿਨਾਂ ਕਿਸੇ ਮਨਜੂਰੀ ਤੋਂ 41025 ਮੈਟ੍ਰਿਕ ਟਨ ( 789183 cft ) ਮਿੱਟੀ ਦੀ ਮਿਕਦਾਰ ਦੀ ਮਿੱਟੀ ਡੰਪ ਕੀਤੀ ਹੋਈ ਪਾਈ ਗਈ । ਜੋ ਕਿ ਗੈਰਕਾਨੂੰਨੀ ਹੈ ਇਸ ਲਈ ਇੰਨਾਂ ਉੱਪਰ ਪੰਜਾਬ ਮਾਈਨਰ ਮਿਨਰਲ ਰੂਲਜ 2013 ਅਤੇ ਭਾਰਤ ਸਰਕਾਰ ਦੁਆਰਾ ਮਨਜੂਰਸ਼ੁਦਾ ਮਾਈਨਜ਼ ਐਂਡ ਮਿਨਰਲਜ ਐਕਟ 1957 ਦੀ ਧਾਰਾ 21 ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਉਪ ਮੰਡਲ ਅਫਸਰ ਜਲ ਨਿਕਾਸ ਕਮ ਮਾਈਨਿੰਗ ਉਪਮੰਡਲ ਬਰਨਾਲਾ ਦੇ ਸ਼ਕਾਇਤੀ ਪੱਤਰ ,ਪਰ ਥਾਣਾ ਸਦਰ ਬਰਨਾਲਾ ਦੇ ਐਸ.ਐਚ.ੳ ਗੁਰਤਾਰ ਸਿੰਘ ਨੇ ਲਿਖਿਆ ਕਿ, ASI ਗੁਰਤੇਜ ਸਿੰਘ ਜਾਬਤੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਵੇ।  ਐਸ.ਐਚ.ੳ ਗੁਰਤਾਰ ਸਿੰਘ ਨੇ ਦੱਸਿਆ ਕਿ ਮਾਈਨਿੰਗ ਮਹਿਕਮੇ ਦੇ ਅਧਿਕਾਰੀ ਦੇ ਸ਼ਕਾਇਤ ਪੱਤਰ ਨੂੰ ਵਾਚਿਆ ਗਿਆ। ਪੱਤਰ ਦੇ ਮਜਬੂਨ ਤੋਂ ਜੁਰਮ Mines and Mineral ( Develpoment and Regulation) Act 1357, Section-21 & 379 IPC ਦਾ ਹੋਣਾ ਪਾਇਆ ਜਾਂਦਾ ਹੈ। ਮੁਕੱਦਮਾ ਬਰਖਿਲਾਫ ਬਾਲਾ ਜੀ BKO (ਇੰਟਾ ਦਾ ਭੱਠਾ) ਪੱਤੀ ਸੇਖਵਾ ਨਾਈਵਾਲਾ ਲਿੰਕ ਰੋਡ ਦਰਜ਼ ਕੀਤਾ ਗਿਆ ਹੈ। ਐਸ.ਐਚ.ੳ. ਨੇ ਦੱਸਿਆ ਕਿ ਸ਼ਕਾਇਤ ਵਿੱਚ ਦਰਜ਼ ਭੱਠੇ ਵਾਲਿਆਂ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਗੁਰਤੇਜ ਸਿੰਘ ਨੂੰ ਸੌਂਪ ਦਿੱਤੀ ਹੈ। ਉਨਾਂ ਕਿਹਾ ਕਿ ਹੁਣ ਭੱਠੇ ਦੇ ਮਾਲਿਕੀ ਸਬੰਧੀ ਦਸਤਾਵੇਜਾਂ ਨੂੰ ਸਫਾ ਮਿਸਲ ਤੇ ਲਿਆਕੇ ਦੋਸ਼ੀਆਂ ਨੂੰ ਨਾਮਜ਼ਦ ਕਰਕੇ,ਉਨਾਂ ਨੂੰ ਛੇਤੀ ਹੀ ਗਿਰਫਤਾਰ ਕੀਤਾ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!