ਪੀਟੀ ਨਿਊਜ਼/ ਫਾਜ਼ਿਲਕਾ 18 ਅਕਤੂਬਰ 2022
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਜਿਲਾ ਫਾਜਿਲਕਾ ਵਲੋ ਸੂਬਾਈ ਸਦੇ ਤੇ ਅਜ ਜਿਲਾ ਭਰ ਵਿਚ ਨੋਵੇ ਦਿਨ ਵੀ ਕਲਮ ਛੋੜ ਹੜਤਾਲ ਕੀਤੀ ਤੇ ਸਟੇਟ ਪ੍ਰੋਗਰਾਮ ਤਹਿਤ ਅਜ ਮਨਿਸਟੀਰੀਅਲ ਕਾਮਿਆ ਵਲੋ ਸਾਥੀ ਅਮਰਜੀਤ ਸਿੰਘ ਚਾਵਲਾ ਜਿਲਾ ਪ੍ਰਧਾਨ, ਸੁਖਦੇਵ ਚੰਦ ਕੰਬੋਜ ਜਨਰਲ ਸਕੱਤਰ, ਹਰਭਜਨ ਸਿੰਘ ਖੁੰਗਰ ਜਿਲਾ ਸਰਪ੍ਰਸਤ, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸ੍ਰੀ ਅਸ਼ੋਕ ਕੁਮਾਰ, ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਭਰਵਾਲ ਦੀ ਅਗਵਾਈ ਹੇਠ ਸੈਕੜੇ ਮਨਿਸਟੀਰੀਅਲ ਕਾਮਿਆ ਜਿੰਨਾ ਵਿਚ ਇਸਤਰੀ ਮੁਲਾਜਮ ਵੀ ਵਡੀ ਗਿਣਤੀ ਵਿਚ ਸ਼ਾਮਲ ਹੋਈਆਂ।ਡੀ ਸੀ ਦਫਤਰ ਤੋ ਐਮ ਐਲ ਏ ਦੀ ਰਿਹਾਇਸ਼ ਤੱਕ ਰੋਸ ਮੁਜਾਹਰਾ ਕਰਕੇ ਹਲਕਾ ਫਾਜਿਲਕਾ ਦੇ ਐਮ ਐਲ ਏ ਸਰਦਾਰ ਨਰਿੰਦਰ ਸਿੰਘ ਸਵਨਾ ਦੇ ਘਰ ਦਾ ਘਿਰਾਓ ਕੀਤਾ ਤੇ ਉਨਾ ਨੂੰ ਮੁਲਾਜਮਾ ਤੇ ਪੈਨਸ਼ਨਰਜ ਦੀਆ ਮੰਗਾ ਦਾ ਮੰਗ ਪਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਸੌਂਪਿਆ ਗਿਆ।ਇਸ ਮੋਕੇ ਐਮ ਐਲ ਏ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵਲੋ ਮੁਲਾਜਮ ਆਗੂ ਸਾਥੀ ਸੁਖਦੇਵ ਚੰਦ ਕੰਬੋਜ ਜਨਰਲ ਸਕੱਤਰ ਤੇ ਸਾਥੀ ਅਮਰਜੀਤ ਸਿੰਘ ਚਾਵਲਾ ਤੇ ਸਰਪ੍ਰਸਤ ਸਾਥੀ ਖੁੰਗਰ ਨਾਲ ਗਲਬਾਤ ਵੀ ਕੀਤੀ ਤੇ ਮੰਗਾ ਦਾ ਨਿਪਟਾਰਾ ਜਲਦ ਕਰਨ ਲਈ ਉਨਾ ਵਲੋ ਮੁੱਖ ਮੰਤਰੀ ਸਾਹਿਬ ਦੇ ਓ ਐਸ ਡੀ ਨਾਲ ਚੰਡੀਗੜ੍ਹ ਵਿਖੇ ਟੈਲੀਫੋਨ ਤੇ ਗਲਬਾਤ ਕੀਤੀ ਗਈ ਤੇ ਮੁਲਾਜਮ ਆਗੂ ਜਿਲੇ ਦੇ ਸਰਪ੍ਰਸਤ ਸਾਥੀ ਹਰਭਜਨ ਸਿੰਘ ਖੁੰਗਰ ਨਾਲ ਵੀ ਗਲ ਕਰਵਾਈ ਗਈ, ਸਾਥੀ ਖੁੰਗਰ ਨੇ ਇਸ ਮਾਮਲੇ ਵਿਚ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦਖਲ ਦੀ ਮੰਗ ਕੀਤੀ ਤੇ ਜਥੇਬੰਦੀ ਦੇ ਸੁਬਾਈ ਆਗੂਆ ਨਾਲ ਜਲਦ ਤੋ ਜਲਦ ਮੀਟਿੰਗ ਦਾ ਸਮਾ ਤੈਅ ਕਰਨ ਦੀ ਵੀ ਮੰਗ ਕੀਤੀ ਤੇ ਉਨਾ ਨੇ ਜਥੇਬੰਦੀ ਦੇ ਵਫਦ ਨੂੰ ਜਲਦ ਸਮਾਂ ਦੇਣ ਦਾ ਵਿਸ਼ਵਾਸ ਦਿਵਾਇਆ।
ਇਸ ਮੋਕੇ ਐਮ ਐਲ ਏ ਸ੍ਰੀ ਸਵਨਾ ਨੇ ਵੀ ਆਏ ਮਨਿਸਟੀਰੀਅਲ ਕਾਮਿਆ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੰਗਾ ਦਾ ਜਲਦ ਨਿਪਟਾਰਾ ਕਰਨ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ, ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਰਿਲੀਜ ਕਰਨੀਆਂ, ਮੌਜੂਦਾ 10 ਫੀਸਦੀ ਡੀ.ਏ. ਵਾਲਾ ਪਤਰ ਰਿਲੀਜ ਕਰਨਾ, ਬਾਰਡਰ ਏਰੀਆ ਭੱਤਾ ਲਾਗੂ ਕਰਨਾ, ਕੱਚੇ/ਆਉਟਸੋਰਸ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਮੰਗਾਂ ਸਬੰਧੀ ਜਾਣੂੰ ਕਰਵਾਇਆ ਜਿਸ `ਤੇ ਵਿਧਾਇਕ ਸ੍ਰੀ ਸਵਨਾ ਵੱਲੋਂ ਸਰਕਾਰ ਪਾਸ ਸ਼ਿਦਤ ਨਾਲ ਉਠਾਉਣ ਦਾ ਵਿਸ਼ਵਾਸ਼ ਦਿਵਾਇਆ ਗਿਆ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਨ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਲੇਡੀ ਵਿੰਗ ਵੀਨਾ ਰਾਣੀ, ਮੀਤ ਪ੍ਰਧਾਨ ਗੌਰਵ ਬਤਰਾ, ਸੁਰਿੰਦਰ ਸਿੰਘ ਪੀ.ਡਬਲਿਯੂ.ਡੀ., ਮੀਤ ਜਨਰਲ ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਜਨਰਲ ਸਕੱਤਰ ਨਵਨੀਤ ਕੌਰ, ਮੀਤ ਜਨਰਲ ਸਕੱਤਰ ਰਵਿੰਦਰ ਕੁਮਾਰ, ਮੀਤ ਜਨਰਲ ਸਕੱਤਰ ਅਜੈ ਕੰਬੋਜ਼, ਮੀਤ ਕੈਸ਼ੀਅਰ ਸਮੀਰ ਕੰਬੋਜ਼, ਮੀਤ ਕੈਸ਼ੀਅਰ ਜਤਿੰਦਰ, ਮੀਤ ਪ੍ਰੈਸ ਸਕੱਤਰ ਸੁਮਿਤ ਕੁਮਾਰ, ਸਕੱਤਰ ਸੰਦੀਪ ਸਿੰਘ, ਅਜੈ ਕੰਬੋਜ਼, ਮੋਹਨ ਲਾਲ, ਸਤਪ੍ਰੀਤ, ਜ਼ਸਵਿੰਦਰ ਸਿੰਘ, ਅੰਕਿਤ ਕੁਮਾਰ, ਸੁਖਵਿੰਦਰ ਸਿੰਘ, ਮਨਤਿੰਦਰ ਸਿੰਘ, ਸੁਨੀਲ ਕੁਮਾਰ, ਅਮਿਤ ਸ਼ਰਮਾ, ਸੁਰਿੰਦਰ ਕੁਮਾਰ, ਗੁਰਮੀਤ ਕੁਮਾਰ ਪੰਚਾਇਤੀ ਰਾਜ, ਰਾਬਿਆ, ਹਰੀਸ਼ ਕੁਮਾਰ ਵਾਟਰ ਸਪਲਾਈ ਵਿਭਾਗ, ਪ੍ਰਦੀਪ ਸ਼ਰਮਾ, ਰਾਮ ਰਤਨ, ਰਾਕੇਸ਼, ਸੁਨੀਲ ਗਰੋਵਰ, ਸਾਹਿਲ, ਅਸ਼ੋਕ, ਅਭਿਸ਼ੇਕ ਗੁਪਤਾ, ਮਨੀਲਾ, ਸ਼ਵੇਤਾ, ਉਸ਼ਾ, ਮਾਲਤੀ, ਗੁਰਮੀਤ ਕੌਰ, ਮੈਡਮ ਕਮਲਾ, ਪਰਮਜੀਤ, ਗੌਰਵ ਬਬਰ, ਪਵਨ ਕੁਮਾਰ ਜ਼ਿਲ੍ਹਾ ਪ੍ਰਧਾਨ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।