ਆਈ.ਟੀ.ਆਈ. ਦੀਆਂ ਮੰਗਾਂ ਸੰਬੰਧੀ ਡਾ. ਬਲਬੀਰ ਸਿੰਘ ਨੂੰ ਸੌਂਪਿਆ ਮੰਗ ਪੱਤਰ

Advertisement
Spread information

ਰਿਚਾ ਨਾਗਪਾਲ/ ਪਟਿਆਲਾ, 18 ਅਗਸਤ 2022

 

ਅੱਜ ਸਰਕਾਰੀ ਆਈ.ਟੀ.ਆਈ (ਲੜਕੇ) ਪਟਿਆਲਾ ਦਾ ਲੋਕਲ ਯੂਨਿਟ ਆਈ.ਟੀ.ਆਈ ਇੰਮਪਲਾਇਜ ਯੂਨੀਅਨ ਦਾ ਵਫ਼ਦ ਸ੍ਰੀ ਵਿਨੈ ਕੁਮਾਰ (ਪ੍ਰਧਾਨ) ਸ੍ਰ ਹਰਪਾਲ ਸਿੰਘ(ਮੀਤ ਪ੍ਰਧਾਨ) ਦੀ ਅਗਵਾਈ ਹੇਠ ਡਾ. ਬਲਬੀਰ ਸਿੰਘ ਐਮ.ਐਲ.ਏ (ਦਿਹਾਤੀ) ਪਟਿਆਲਾ ਨੂੰ ਮਿਲਿਆ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਪ੍ਰੈਸ-ਸਕੱਤਰ ਨੇ ਦੱਸਿਆ ਕਿ ਲੋਕਾਂ ਨੇ ਪੰਜਾਬ ਵਿਚ ਬਦਲਾਅ ਲਿਆਉਣ ਲਈ ਬਹੁਤ ਜਿਆਦਾ ਬਹੁਮਤ ਨਾਲ ਜਿਤਾ ਕੇ ਸਰਕਾਰ ਨੂੰ ਲੋਕਾਂ ਦੀਆ ਮੁਸਕਿਲਾਂ ਦਾ ਹੱਲ ਕਰਨ ਦਾ ਮੌਕਾ ਦਿੱਤਾ ਗਿਆ ਹੈ ਲੋਕਾਂ ਨੂੰ ਇਸ ਸਰਕਾਰ ਉਪਰ ਬਹੁਤ ਜਿਆਦਾ ਉਮੀਦਾਂ ਹਨ ਕਿਉਂਕਿ ਪਿੱਛਲੀਆ ਸਰਕਾਰਾਂ ਦੀਆਂ ਮੁਲਾਜ਼ਮਾਂ ਮਾਰੂ ਨੀਤੀਆ ਵਿਰੁੱਧ ਖਾਸ ਕਰਕੇ ਪੰਜਾਬ ਸਰਕਾਰ ਦੇ ਮੁਲਾਜਮਾਂ ਨੂੰ ਉਹ ਭਾਵੇ ਕ ੱਚੇ / ਆਊਟਸੋਰਸਜ/ਐਡਹਾਕ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਨਵੀ ਪੱਕੀ ਭਰਤੀ ਦੇ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਖਤਮ ਕਰਕੇ ਪੂਰੀ ਤਨਖ਼ਾਹ ਦੇਣ, 1-1-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸਾਂ ਨੂੰ ਸੋਧ ਕੇ ਲਾਗੂ ਕਰਨ, ਡੀ.ਏ ਦੀਆਂ ਬਕਾਇਆ ਰਹਿੰਦਿਆ ਕਿਸ਼ਤਾ ਦੇਣ ਆਦਿ ਹੱਕੀ ਜਾਇਜ਼ ਮੰਗਾਂ ਨਾ ਮੰਨਣ ਕਰਕੇ ਪੰਜਾਬ ਸਰਕਾਰ ਦੇ ਮੁਲਾਜਮਾਂ ਨੇ ਬਦਲਾਅ ਲਿਆਉਣ ਵਿਚ ਬਹੁਤ ਵੱਡਾ ਰੋਲ ਸੀ । ਕਿਉਂਕਿ ਪੰਜਾਬ ਸਰਕਾਰ ਦੇ ਮੁਲਾਜਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ,ਜੋ ਸਰਕਾਰ ਦੀਆਂ ਨੀਤੀਆ ਘਰ-ਘਰ ਪਹੁੰਚਦੇ ਹਨ ।ਇਸੇ ਸਬੰਧ ਵਿਚ ਵਿਨੈ ਕੁਮਾਰ(ਪ੍ਰਧਾਨ) ਨੇ ਡਾ. ਸਾਹਿਬ ਨੂੰ ਜਾਣਕਾਰੀ ਦਿੱਤੀ ਕਿ ਸਾਡੀ ਸੰਸਥਾ ਵਿਚ ਟ੍ਰੇਨਿੰਗ ਅਫਸਰ ਦੀਆਂ 9 ਪੋਸਟਾਂ ਵਿਚੋਂ 6 ਪੋਸਟਾਂ ਖਾਲੀ ਹਨ, ਪੰਜਾਬ ਵਿਚ 158 ਵਿਚੋਂ 114 ਪੋਸਟਾਂ ਖਾਲੀ ਹਨ,ਜੋ ਅੱਜ ਸਾਡੇ ਇੰਸਟਕਟਰ 22-28 ਸਾਲ ਦੀ ਸਰਵਿਸ ਕਰਕੇ ਬਿਨਾ ਪਦ-ਉਨਤੀ ਦੇ ਰਿਟਾਇਰ ਹੋ ਰਹੇ ਹਨ ।ਜੇਕਰ ਇਹਨਾ ਦੀ ਪਦ-ਉਨਤੀ ਕੀਤੀ ਜਾਦੀ ਹੈ ਤਾ ਇਹਨਾ ਖਾਲੀ ਪੋਸਟ ਉਪਰ ਬੇਰੁਜਗਾਰ ਨੂੰ ਰੋਜਗਾਰ ਮਿਲੇਗਾ ।ਸੰਸਥਾ ਵਿਚ ਖਾਲੀ ਦਰਜਾ ਚਾਰ ਇੰਸਟਕਟਰਾਂ ਪੋਸਟਾਂ ਵਾਰੇ ਵੀ ਜਾਣਕਾਰੀ ਦਿੱਤੀ ।ਇਸ ਮੋਕੇ ਤੇ ਸਰਬਜੀਤ ਸਿੰਘ, ਬਲਜੀਤ ਸਿੰਘ ਹਰਵਿੰਦਰ ਸਿੰਘ ਜਸਵਿੰਦਰ ਸਿੰਘ, ਅਨਿਲ ਖੰਨਾ ਗੁਰਚਰਨ ਸਿੰਘ ਜਗਵੰਤ ਸਿੰਘ ਗੁਰਦੀਪ ਸਿੰਘ ਅਮ੍ਰਿਤ ਸਿੰਘ ਗੁਰਿੰਦਰ ਸਿੰਘ ਨਿਰਮਲ ਖਾਨ,ਬੇਅੰਤ ਸਿੰਘ,ਅਤੇ ਹੋਰ ਮੈਂਬਰ ਸਾਹਿਬਾਨ ਹਾਜਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!