ਵਿਧਾਇਕ ਗੋਗੀ ਨੇ ਸੁਣੀਆਂ ਐਸ.ਏ.ਡੀ.ਬੀ. ਅਤੇ ਪੀ.ਏ.ਡੀ.ਬੀ. ਮੁਲਾਜ਼ਮਾਂ ਦੀਆਂ ਦੁੱਖ ਤਕਲੀਫਾਂ
ਲੁਧਿਆਣਾ, 07 ਅਕਤੂਬਰ (ਦਵਿੰਦਰ ਡੀ ਕੇ)
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਅਤੇ ਸਟੇਟ ਖੇਤੀਬਾੜੀ ਵਿਕਾਸ ਬੈਂਕ (ਐਸ.ਏ.ਡੀ.ਬੀ.) ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ। ਵਿਧਾਇਕ ਗੋਗੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾ ਸਬੰਧੀ ਜਲਦ ਮੁੱਖ ਮੰਤਰੀ ਨਾਲ ਰਾਬਤਾ ਕਰਦਿਆਂ ਨਿਬੇੜਾ ਕਰਨ ਦਾ ਵੀ ਭਰੋਸਾ ਦਿੱਤਾ।
ਵਿਧਾਇਕ ਗੋਗੀ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮ ਵਰਗ ਦੇ ਹਿੱਤਾਂ ਦੀ ਰਾਖੀ ਲਈ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾ ਕਿਹਾ ਮੁਲਾਜ਼ਮਾਂ ਵੱਲੋਂ ਮੰਗ ਪੱਤਰ ਰਾਹੀਂ ਦੱਸੀਆਂ ਵੱਖ-ਵੱਖ ਸਮੱਸਿਆਵਾਂ ਦੇ ਜਲਦ ਹੱਲ ਲਈ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਅਤੇ ਸਟੇਟ ਖੇਤੀਬਾੜੀ ਵਿਕਾਸ ਬੈਂਕ (ਐਸ.ਏ.ਡੀ.ਬੀ.) ਦੇ ਮੁਲਾਜ਼ਮਾਂ ਵੱਲੋਂ ਵਿਧਾਇਕ ਗੋਗੀ ਨੂੰ ਮੰਗ ਪੱਤਰ ਸੌਪਿਆ ਗਿਆ ਜਿਸ ਵਿੱਚ ਉਨ੍ਹਾਂ ਵੱਖ-ਵੱਖ ਹੱਕੀ ਮੰਗਾਂ ਦਾ ਵਿਵਰਣ ਦਿੱਤਾ ਹੈ। ਇਨ੍ਹਾਂ ਮੰਗਾਂ ਵਿੱਚ, ਬੈਂਕ ਦਾ ਭਵਿੱਖ ਬਚਾਉਣ ਲਈ ਐਡਵਾਂਸਮੈਂਟ, ਬੈਂਕ ਦੇ ਸਮੂਹ ਕਰਮਚਾਰੀਆਂ ਨੂੰ 6ਵਾਂ ਤਨਖ਼ਾਹ ਕਮੀਸ਼ਨ, ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ, ਗਰੇਡ ਪੇਅ ਦੀ ਦਰੁਸਤੀ, ਮੁਲਾਜ਼ਮਾਂ ਦੀ ਲੋੜ ਅਨੁਸਾਰ ਕਰਜ਼ੇ, ਏ.ਸੀ.ਪੀ. ਦਾ ਲਾਭ, ਦਰਜ਼ਾ-4 ਨੂੰ ਟਾਈਪ ਟੈਸਟ ਦੀ ਸਹੂਲਤ ਆਦਿ ਸ਼ਾਮਲ ਹਨ।
ਇਸ ਮੌਕੇ ਵਿਧਾਇਕ ਗੋਗੀ ਦੇ ਮੀਡੀਆ ਇੰਚਾਰਜ ਨਵੀਨ ਗੋਗਨਾ, ਵਿਸ਼ਾਲ ਬੱਤਰਾ, ਸੋਨੂੰ ਬੰਗਾਲੀ, ਸਤਨਾਮ ਸੰਨੀ ਤੇ ਹੋਰ ਹਾਜ਼ਰ ਸਨ।