ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਾ ਅਕਤੂਬਰ 2022 ਤੋਂ ਮਿਲਦਾ ਹੈ 7000 ਤੋ 8000 ਪ੍ਰਤੀ ਮਹੀਨਾ ਤੱਕ ਵਜੀਫਾ
ਪਟਿਆਲਾ (ਰਾਜੇਸ਼ ਗੌਤਮ)
ਡਾਇਰੈਕਟੋਰੇਟ ਜਨਰਲ ਆਫ ਟ੍ਰੇਨਿੰਗ, ਹੁਨਰ ਵਿਕਾਸ ਅਤੇ ਉਦਮੱਤਾ ਮੰਤਰਾਲੇ, ਭਾਰਤ ਸਰਕਾਰ ਅਤੇ ਡਾਇਰੈਕਟਰ, ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਅਪ੍ਰੈਂਟਿਸਸ਼ਿਪ ਸਕੀਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਮਿਤੀ 10-10-2022 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨੈਸਨਲ ਅਪ੍ਰੈਂਟਿਸਸ਼ਿਪ ਮੇਲਾ ਅਕਤੂਬਰ 2022 ਲਗਾਇਆ ਜਾ ਹੈ। ਇਸ ਮੇਲੇ ਦੌਰਾਨ ਉਮੀਦਵਾਰਾਂ ਨੂੰ ਨੈਸ਼ਨਲ ਅਪ੍ਰੈਂਟਿਸਸ਼ਿਪ ਸਕੀਮ ਅਧੀਨ ਕੋਰਸਾਂ ਅਤੇ ਉਦਯੋਗਾਂ ਨੂੰ NAPS ਸਕੀਮ ਅਧੀਨ ਦਿੱਤੇ ਜਾ ਰਹੇ ਵਿੱਤੀ ਲਾਭਾਂ ਬਾਰੇ ਦੱਸਿਆ ਜਾਵੇ ਗਾ। ਇਸ ਕੈਂਪ ਵਿੱਚ ਅੱਠਵੀਂ, ਦਸਵੀਂ, ਬਾਰਵੀ ਅਤੇ ਆਈ.ਟੀ.ਆਈ ਯੋਗਤਾ ਵਾਲੇ ਉਮੀਦਵਾਰ ਭਾਗ ਲੈ ਸਕਦੇ ਹਨ। ਇਸ ਸਕੀਮ ਅਧੀਨ ਜਿਲ੍ਹੇ ਦੀਆਂ ਵੱਡੀਆਂ-ਵੱਡੀਆ ਕੰਪਨੀਆ ਜਿਵੇਂ ਕਿ ਫੈਡਰਲ ਮੁਗਲ, ਬਹਾਦਰਗੜ, ਪਟਿਆਲਾ, ਪੀ.ਆਰ.ਟੀ.ਸੀ. ਪੀ.ਐਸ.ਪੀ.ਸੀ.ਐਲ, ਮਿਲਕ ਫੂਡ, ਪਟਿਆਲਾ, ਵੇਰਕਾ ਮਿਲਕ ਪਲਾਂਟ, ਪਟਿਆਲਾ ਆਦਿ ਵੱਲੋ ਉਮੀਦਵਾਰਾ ਨੂੰ ਅਟਿਸਸ਼ਿਪ ਕੋਰਸ ਲਈ ਰਜਿਸਟਰ ਕੀਤਾ ਜਾਵੇਗਾ। ਇਸ ਕੋਰਸ ਦੌਰਾਨ ਉਮੀਦਵਾਰਾਂ ਨੂੰ 7000 ਤੋ 8000 ਪ੍ਰਤੀ ਮਹੀਨਾ ਤੱਕ ਵਜੀਫਾ ਵੀ ਦਿੱਤਾ ਜਾਂਦਾ ਹੈ। ਕੋਰਸ ਕਰਨ ਉਪਰੰਤ ਭਾਰਤ ਸਰਕਾਰ ਵੱਲੋ ਸਰਟੀਫਿਕੇਟ ਦਿੱਤਾ ਜਾਂਦਾ ਹੈ ਜੋ ਕਿ ਪੂਰੇ ਵਿਸ਼ਵ ਵਿੱਚ ਮਾਨਤਾ ਪ੍ਰਾਪਤ ਹੈ। ਇਸ ਲਈ ਚਾਹਵਾਨ ਉਮੀਦਵਾਰ ਨੈਸਨਲ ਅਪ੍ਰੈਂਟਿਸਸ਼ਿਪ ਸਕੀਮ ਦਾ ਲਾਭ ਲੈਣ ਲਈ ਹੁਮ-ਹਮਾਕੇ ਇਨ੍ਹਾਂ ਮੇਲੇਆ ਵਿੱਚ ਪਹੁੰਚ ਕਰਨ।