ਟੋਲ ਪਲਾਜ਼ਾ ਚੁਕਵਾਉਣ ਲਈ ਚੁਕਵਾਉਣ ਲਈ 8 ਅਕਤੂਬਰ ਨੂੰ ਮੀਤ ਹੇਅਰ ਦੀ ਰਿਹਾਇਸ਼ ਵੱਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਕਿਸਾਨਾਂ ਦੇ ਕਾਫ਼ਲੇ- ਜਗਰਾਜ ਹਰਦਾਸ ਪੁਰਾ
ਬਰਨਾਲਾ (ਰਘੁਵੀਰ ਹੈੱਪੀ)
ਮਹਿਲਕਲਾਂ 7 ਅਕਤੂਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲਕਲਾਂ ਦੀ ਮੀਟਿੰਗ ਬਲਾਕ ਪੑਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਪੑਧਾਨਗੀ ਹੇਠ ਗੁਰਦਵਾਰਾ ਸਾਹਿਬ ਪਾਤਸ਼ਾਹੀ ਛੇਵੀੰ ਮਹਿਲਕਲਾਂ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੁੱਚੇ ਬਲਾਕ ਦੀਆਂ ਪਿੰਡ ਕਮੇਟੀਆਂ ਦੇ ਆਗੂ ਨੁਮਾਇੰਦੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਮੌਜੂਦਾ ਹਾਲਤਾਂ ਅਨੁਸਾਰ ਭਖਵੇਂ ਮਸਲਿਆਂ ਸਬੰਧੀ ਹੋਈ ਗੰਭੀਰ ਚਰਚਾ ਤੋਂ ਬਾਅਦ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲਕਲਾਂ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ, ਟੋਲ ਪਲਾਜਾ ਪੱਖੋ ਕੈਂਚੀਆਂ ਚੁਕਵਾਉਣ ਲਈ ਚੱਲ ਰਿਹਾ ਸੰਘਰਸ਼, ਸ਼ਹੀਦ ਪੑਿਥੀਪਾਲ ਪਾਲ ਸਿੰਘ ਚੱਕ ਅਲੀਸ਼ੇਰ ਦੇ ਸ਼ਰਧਾਂਜਲੀ ਸਮਾਗਮ, ਧਰਮ ਪੑਤੀ ਜਥੇਬੰਦੀ ਦੀ ਨੀਤੀ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਹਾਜ਼ਰ ਆਗੂਆਂ ਨੇ ਸਾਰੇ ਵਿਸ਼ਿਆਂ ਤੇ ਆਪਣੇ ਵਿਚਾਰ ਖੁੱਲਕੇ ਰੱਖੇ। ਪੱਖੋ ਕੈਂਚੀਆਂ ਵਿਖੇ ਨਜਾਇਜ਼ ਚੱਲ ਰਹੇ ਟੋਲ ਪਲਾਜ਼ਾ ਚੁਕਵਾਉਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ‘ਚ ਚੱਲ ਰਹੇ ਸੰਘਰਸ਼ ਸਬੰਧੀ ਫੈਸਲਾ ਕੀਤਾ ਕਿ ਕੈਬਨਿਟ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਵੱਲ 8 ਅਕਤੂਬਰ ਨੂੰ ਕੀਤੇ ਜਾ ਰਹੇ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਾਫਲੇ ਬੰਨ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਾਂਬਾਜ ਯੋਧੇ, ਚੇਤੰਨ ਆਗੂ,ਜਮੀਨ ਘੋਲ ਦੇ ਪਹਿਲੇ ਸ਼ਹੀਦ ਪੑਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ 11 ਅਕਤੂਬਰ ਨੂੰ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਪਰਾਲੀ ਵਾਲੇ ਮਸਲੇ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਕੋਈ ਸ਼ੌਕ ਨਹੀਂ ਹੈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਪਰਾਲੀ ਦੇ ਮਸਲੇ ਦਾ ਢੁੱਕਵਾਂ ਹੱਲ ਕਰਨ ਦੀ ਥਾਂ, ਕਿਸਾਨਾਂ ਨੂੰ ਡਰਾਉਣ, ਧਮਕਾਉਣ ਆਦਿ ਦੇ ਪੑਸ਼ਾਸ਼ਨਿਕ ਕਦਮ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਜਾਬਰ ਕਦਮ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜਿਨ੍ਹਾਂ ਛੋਟੇ ਕਿਸਾਨਾਂ ਕੋਲ ਸੰਦ ਸਾਧਨ ਨਹੀਂ ਹਨ, ਉਨ੍ਹਾਂ ਕਿਸਾਨਾਂ ਦੀ ਪਰਾਲੀ ਸਾੜਨਾ ਮਜਬੂਰੀ ਹੈ। ਫਿਰ ਵੀ ਕਿਸਾਨਾਂ ਨੂੰ ਪਰਾਲੀ ਸਾੜਨ ਵੇਲੇ ਦਰਖਤਾਂ, ਰਸਤਿਆਂ, ਸੜਕਾਂ, ਵਸੋਂ ਵਾਲੀਆਂ ਥਾਵਾਂ ਤੋਂ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਮੀਟਿੰਗ ਵਿੱਚ ਧਰਮ ਬਾਰੇ ਜਥੇਬੰਦੀ ਦੀ ਤਹਿ ਸ਼ੁਦਾ ਨੀਤੀ ਨੂੰ ਬੁਲੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਕਿਹਾ ਕਿ ਸਾਡੀ ਜਥੇਬੰਦੀ ਦਾ ਆਧਾਰ ਕਿਸਾਨੀ ਕਿੱਤਾ ਹੈ, ਹਰ ਧਰਮ ਨੂੰ ਮੰਨਣ ਵਾਲੇ ਜਾਂ ਨਾਂ ਮੰਨਣ ਵਾਲੇ ਇਸ ਦਾ ਹਿੱਸਾ ਹਨ। ਇਸ ਲਈ ਸਾਡੀ ਜਥੇਬੰਦੀ ਕਿਸੇ ਵਿਸ਼ੇਸ਼ ਦਾ ਪੑਚਾਰ ਜਾਂ ਵਿਰੋਧ ਨਹੀਂ ਕਰਦੀ। ਸਗੋਂ ਜਥੇਬੰਦੀ ਦਾ ਧਰਮ ਨਿਰਪੱਖ ਖਾਸਾ ਹੈ। ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਵੀ ਜਥੇਬੰਦਕ ਤਾਣੇ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਵਿਚਾਰਾਂ ਹੋਈਆਂ। ਫੈਸਲਾ ਹੋਇਆ ਕਿ ਹਰ ਜਥੇਬੰਦਕ ਸਮਾਗਮ ਵਿੱਚ ਕਿਸਾਨ ਆਗੂ ਆਪਣੀ ਪਛਾਣ ਝੰਡਾ ਅਤੇ ਬੈਜ ਨਾਲ ਸ਼ਮੂਲੀਅਤ ਕਰਨ। ਸਮੁੱਚੀ ਮੀਟਿੰਗ ਦੀ ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਜੱਸਾ ਗਹਿਲ ਨੇ ਬਾਖੂਬੀ ਨਿਭਾਈ। ਆਗੂਆਂ
ਅਮਰਜੀਤ ਠੁੱਲੀਵਾਲ, ਅਮਰਜੀਤ ਮਹਿਲ ਖ਼ੁਰਦ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਜੱਗਾ ਬਲਜੀਤ ਸਿੰਘ ਮੰਗਤ ਸਿੰਘ ਮਹਿਲਕਲਾਂ, ਸੁਖਦੇਵ ਸਿੰਘ ਭਾਗ ਸਿੰਘ ਕੁਰੜ, ਜੱਗਾ ਤੇ ਸੱਤਾ ਮੂੰਮ, ਸੁਖਮੰਦਰ ਸਿੰਘ ਕਲਾਲਮਾਜਰਾ, ਗੋਰਾ ਰਾਏਸਰ, ਕਰਨਪਾਲ ਗੋਬਿੰਦਗੜ੍ਹ, ਜਗਪੑੀਤ ਸਿੰਘ ਗੋਬਿੰਦਗੜ੍ਹ, ਬਾਵਾ ਮੁਖਤਿਆਰ ਛਾਪਾ, ਬਲਵੀਰ ਸਿੰਘ ਮਾਂਗੇਵਾਲ, ਦੀਪਾ, ਜਗਦੇਵ ਨਿਹਾਲੂਵਾਲ, ਜੱਗੀ ਕੁਰੜ, ਅਮਨਦੀਪ ਮਨਾਲ, ਸੋਨੀ ਮਨਪੑੀਤ ਦੱਦਾਹੂਰ,ਮੁਕੰਦ ਸਿੰਘ ਜਗਤਾਰ ਸਿੰਘ ਹਰਪਾਲ ਸਿੰਘ ਪਾਲਾ ਹਰਦਾਸ ਪੁਰਾ ਆਦਿ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਵਿਚਾਰ ਰੱਖੇ।